12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਪਿੰਡ ਘੜੀਸਪੁਰ ਵਿਖੇ ਹਰਿਆਵਲ ਅਤੇ ਸਿਹਤਮੰਦ ਸੰਸਥਾ ਵਲੋਂ ਖ਼ੂਨਦਾਨ ਕੈਂਪ ਅਤੇ ਦਸਤਾਰ ਮੁਕਾਬਲੇ ਕਰਵਾਏ

ਨੂਰਪੁਰ ਬੇਦੀ, 11 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਹਰਿਆਵਲ ਅਤੇ ਸਿਹਤਮੰਦ ਪੰਜਾਬ ਸੰਸਥਾ ਵਲੋਂ ਪਿੰਡ ਘੜੀਸਪੁਰ ਵਿਖੇ 9ਵਾਂ ਖ਼ੂਨਦਾਨ ਕੈਂਪ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ। ਇਸ ਮੌਕੇ ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਸੰਤ ਬਾਬਾ ਸਤਨਾਮ ਸਿੰਘ ਮੁਖੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਅਤੇ ਬਾਬਾ ਗੁਰਬਚਨ ਸਿੰਘ ਜਥੇਦਾਰ ਗੁਰਦੁਆਰਾ ਸ਼ਹੀਦੀ ਬਾਗ਼ ਬੇਈਂਹਾਰਾ ਵਲੋਂ ਕੀਤਾ ਗਿਆ।

Ad Position 21
No active advertisement
ਖ਼ੂਨ ਦਾਨੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਬਾਬਾ ਸਤਨਾਮ ਸਿੰਘ ਤੇ ਹੋਰ ਸੰਤ-ਮਹਾਂਪੁਰਸ਼। 12-10-2026
ਨੂਰਪੁਰ ਬੇਦੀ, 11 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਹਰਿਆਵਲ ਅਤੇ ਸਿਹਤਮੰਦ ਪੰਜਾਬ ਸੰਸਥਾ ਵਲੋਂ ਪਿੰਡ ਘੜੀਸਪੁਰ ਵਿਖੇ 9ਵਾਂ ਖ਼ੂਨਦਾਨ ਕੈਂਪ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ। ਇਸ ਮੌਕੇ ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਸੰਤ ਬਾਬਾ ਸਤਨਾਮ ਸਿੰਘ ਮੁਖੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਅਤੇ ਬਾਬਾ ਗੁਰਬਚਨ ਸਿੰਘ ਜਥੇਦਾਰ ਗੁਰਦੁਆਰਾ ਸ਼ਹੀਦੀ ਬਾਗ਼ ਬੇਈਂਹਾਰਾ ਵਲੋਂ ਕੀਤਾ ਗਿਆ। ਖ਼ੂਨਦਾਨ ਕੈਂਪ ਦੌਰਾਨ ਬਲੱਡ ਸੈਂਟਰ ਕੈਨਾਲ ਹਸਪਤਾਲ, ਨੰਗਲ ਦੀ ਟੀਮ ਨੇ 65 ਨੌਜਵਾਨਾਂ ਤੋਂ ਖ਼ੂਨਦਾਨ ਇਕੱਠਾ ਕੀਤਾ। ਸੰਸਥਾ ਵਲੋਂ ਅਤੇ ਸ਼ਖ਼ਸੀਅਤਾਂ ਵਲੋਂ ਖ਼ੂਨਦਾਨੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਉਪਰੰਤ ਦਸਤਾਰ ਮੁਕਾਬਲਿਆਂ ਵਿਚ 50 ਤੋਂ ਵੱਧ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਗਰੁੱਪ-ਏ ਵਿਚ ਸੁਖਮਨ ਸਿੰਘ ਨੇ ਪਹਿਲਾ, ਅਜੈਵੀਰ ਸਿੰਘ ਨੇ ਦੂਜਾ ਅਤੇ ਗੁਰਤਾਜ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਪਹਿਲੇ ਸਥਾਨ ਹਾਸਿਲ ਕਰਨ ਵਾਲੇ ਪ੍ਰਤੀਭਾਗੀ ਨੂੰ 3,100 ਰੁਪਏ ਦੀ ਨਗਦ ਰਾਸ਼ੀ ਅਤੇ 5 ਦਸਤਾਰਾਂ, ਦੂਜੇ ਸਥਾਨ ਵਾਲੇ ਨੂੰ 2,100 ਰੁਪਏ ਅਤੇ 3 ਦਸਤਾਰਾ ਜਦਕਿ ਤੀਜੇ ਸਥਾਨ ਵਾਲੇ ਨੂੰ 1,100 ਰੁਪਏ ਅਤੇ 2 ਦਸਤਾਰਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸੀ ਪ੍ਰਕਾਰ ਗਰੁੱਪ-ਬੀ ਵਿਚ ਅੰਮ੍ਰਿਤਜੋਤ ਸਿੰਘ ਨੇ ਪਹਿਲਾ, ਨਵਦੀਪ ਸਿੰਘ ਨੇ ਦੂਜਾ ਅਤੇ ਦਿਲਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂਆਂ ਨੂੰ ਸੰਤ ਬਾਬਾ ਅਜੈਬ ਸਿੰਘ ਫ਼ੱਕਰ ਮੁੱਖ ਸੇਵਾਦਾਰ ਡੇਰਾ ਮੋਇਆ ਦੀ ਮੰਡੀ ਜਟਵਾਹੜ ਵਾਲਿਆਂ ਵਲੋਂ ਨਗਦ ਇਨਾਮ ਅਤੇ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਚੌਧਰੀ ਬਾਲੇਵਾਲ, ਕਾਰਜਕਾਰੀ ਕਮੇਟੀ ਤੇ ਬਲਾਕ ਅਨੰਦਪੁਰ ਸਾਹਿਬ ਦੇ ਪ੍ਰਧਾਨ ਪਰਵਿੰਦਰ ਸਿੰਘ ਸਮੇਤ ਕਮੇਟੀ ਮੈਂਬਰਾਂ ਦਾ ਵੀ ਸਨਮਾਨ ਕੀਤਾ ਗਿਆ। ਅੰਤ ਵਿਚ ਬਲਾਕ ਨੂਰਪੁਰ ਬੇਦੀ ਦੇ ਪ੍ਰਧਾਨ ਸਰਪੰਚ ਬਖ਼ਤਾਵਰ ਸਿੰਘ ਟੱਪਰੀਆਂ ਅਤੇ ਰਜਿੰਦਰ ਸਿੰਘ ਘੜੀਸਪੁਰ, ਐੱਸਡੀਓ ਸਤਵਿੰਦਰ ਸਿੰਘ ਕੰਗ ਨੇ ਸਮਾਗਮ ਵਿਚ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ’ਤੇ ਰਜਿੰਦਰ ਸਿੰਘ ਕੰਗ ਘੜੀਸਪੁਰ, ਡਾਕਟਰ ਵਿਜੇ ਚੌਧਰੀ, ਭੁਪਿੰਦਰ ਸਿੰਘ ਢਾਹਾਂ, ਆੜ੍ਹਤੀ ਅਮਰਜੀਤ ਸਿੰਘ ਕੰਗ, ਸਰਪੰਚ ਪੂਨਮ ਰਾਣੀ, ਡਾਕਟਰ ਹੈਪੀ ਤਖਤਗੜ੍ਹ, ਭਾਗ ਸਿੰਘ ਕੰਗ, ਬਲਵੀਰ ਸਿੰਘ ਕੰਗ, ਹਰਪਾਲ ਸਿੰਘ ਕੰਗ, ਧਰਮਿੰਦਰ ਸਿੰਘ ਕੰਗ, ਜਤਿੰਦਰ ਪਾਲ ਸਿੰਘ ਕੰਗ, ਹਰਜੀਵਨ ਸਿੰਘ ਕੰਗ, ਅਮਰੀਕ ਸਿੰਘ ਖੱਟੜਾ , ਗੁਰਚਰਨ ਸਿੰਘ ਪ੍ਰਧਾਨ, ਅਵਤਾਰ ਕਾਲਾ, ਮਾਸਟਰ ਹਰਜਿੰਦਰ ਸਿੰਘ, ਮਾਸਟਰ ਜਸਵਿੰਦਰ ਸਿੰਘ ਮੀਰਪੁਰ, ਡਾਕਟਰ ਬਲਵੀਰ ਸਿੰਘ, ਸਰਪੰਚ ਕਾਬਲ ਸਿੰਘ, ਨਵੀਨ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਬੜਾ ਪਿੰਡ ਟੱਪਰੀਆਂ ਵਿਖੇ ਕੀਤੀ ਲੋਕ ਮਿਲਣੀ ਅਗਲੀ ਖ਼ਬਰ ਪੰਜਾਬ ਸਰਕਾਰ ਆਊਟਸੋਰਸ ਅਤੇ ਇਨਲਿਸਟਮੈਂਟ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕਰੇ : ਪ . ਸ . ਸ . ਫ .
Ad Position 24