ਸਹੇਲੀ ਫਾਊਂਡੇਸ਼ਨ ਵਲੋਂ ਸਿਹਤ ਸੰਬੰਧੀ ਜਾਗਰੂਕਤਾ ਸਮਾਗਮ 25 ਵਿਦਿਆਰਥੀਆਂ ਨੂੰ ਰਾਸ਼ਨ ਭੇਟ, 14 ਬਾਲ ਕਲਾਕਾਰ ਸਨਮਾਨਿਤ
ਨੰਗਲ, 8 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਸਹੇਲੀ ਫਾਊਂਡੇਸ਼ਨ ਸਰੀ (ਵੈਨਕੂਵਰ, ਕੈਨੇਡਾ) ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਤਲਵਾੜਾ ’ਚ ਸਿਹਤ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ’ਤੇ ਡਾਕਟਰ ਜੀ.
ਨੰਗਲ, 8 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਸਹੇਲੀ ਫਾਊਂਡੇਸ਼ਨ ਸਰੀ (ਵੈਨਕੂਵਰ, ਕੈਨੇਡਾ) ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਤਲਵਾੜਾ ’ਚ ਸਿਹਤ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ’ਤੇ ਡਾਕਟਰ ਜੀ.ਐੱਸ.ਚੱਠਾ ਨੇ ਪਾਮ ਆਯਲ ਯੁਕਤ ਆਈਸਕ੍ਰੀਮ, ਨੂਡਲਜ਼, ਐਨਰਜੀ ਡਰਿੰਕਸ, ਤਲੇ ਪਦਾਰਥਾਂ, ਚੀਨੀ ਮੈਦੇ ਦੇ ਸਿਹਤ ’ਤੇ ਮਾੜੇ ਪ੍ਰਭਾਵਾਂ ਬਾਰੇ ਚਰਚਾ ਕੀਤੀ। ਬਦਲਦੇ ਮੌਸਮ ’ਚ ਖਾਣ ਪੀਣ ਬਾਰੇ ਬੱਚਿਆਂ ਨੂੰ ਸਾਵਧਾਨ ਕਰਦਿਆਂ ਡਾ. ਚੱਠਾ ਨੇ ਵਿਆਹਾਂ ’ਚ ਬਣਦੇ ਭੋਜਨ ਦੀ ਖ਼ਾਸ ਚਰਚਾ ਕੀਤੀ। ਸਹੇਲੀ ਫਾਊਂਡੇਸ਼ਨ ਵਲੋਂ 14 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ 25 ਬੱਚਿਆਂ ਲਈ ਰਾਸ਼ਨ ਭੇਟ ਕੀਤਾ ਗਿਆ। ਚੇਤੇ ਰਹੇ ਕਿ ਸਹੇਲੀ ਫਾਊਂਡੇਸ਼ਨ ਨੇ ਇਹ ਸਕੂਲ ਗੋਦ ਲਿਆ ਹੈ ਅਤੇ ਹਰ ਸਾਲ ਬੱਚਿਆਂ ਨੂੰ ਸਕੂਲ ਬੈਗ, ਸਟੇਸ਼ਨਰੀ, ਸਵੈਟਰ ਅਤੇ ਬੂਟ ਵੀ ਦਿੱਤੇ ਜਾਂਦੇ ਹਨ । ਇਸ ਮੌਕੇ ’ਤੇ ਸਕੂਲ ਮੁਖੀ ਸ਼ਾਮ ਸੁੰਦਰ, ਮੈਡਮ ਪਰਮਜੀਤ ਕੌਰ ਕਲਸੀ, ਆਰ.ਟੀ.ਆਈ. ਕਾਰਕੁੰਨ ਯੋਗੇਸ਼ ਸਚਦੇਵਾ ਵੀ ਹਾਜ਼ਰ ਸਨ ।