ਬਲਾਕ ਤਖਤਗੜ੍ਹ ਦੀਆਂ ਬਲਾਕ ਪੱਧਰੀ ਖੇਡਾਂ ਸ਼ਾਨੋ - ਸ਼ੌਕਤ ਨਾਲ ਸੰਪੰਨ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਬਹੁਤ ਜ਼ਰੂਰੀ ਹਨ : ਪੰਜਾਬ ਪ੍ਰਧਾਨ ਕਮਲ ਚੌਹਾਨ ਟੇਡੇਵਾਲ
ਨੂਰਪੁਰ ਬੇਦੀ, 17 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਬਲਾਕ ਤਖਤਗੜ੍ਹ ਦੇ ਪ੍ਰਾਇਮਰੀ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਬਜਰੂੜ ਵਿਖੇ ਉਤਸ਼ਾਹ, ਖੇਡ ਭਾਵਨਾ ਅਤੇ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਈ ਹਨ। ਇਨ੍ਹਾਂ ਖੇਡਾਂ ਵਿਚ ਬਲਾਕ ਦੇ ਵੱਖ-ਵੱਖ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਭਾਗ ਲੈਂਦਿਆਂ ਆਪਣੀ ਖੇਡ ਪ੍ਰਤਿਭਾ, ਮਿਹਨਤ ਅਤੇ ਅਨੁਸ਼ਾਸਨ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਨੂਰਪੁਰ ਬੇਦੀ, 17 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਬਲਾਕ ਤਖਤਗੜ੍ਹ ਦੇ ਪ੍ਰਾਇਮਰੀ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਬਜਰੂੜ ਵਿਖੇ ਉਤਸ਼ਾਹ, ਖੇਡ ਭਾਵਨਾ ਅਤੇ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਈ ਹਨ। ਇਨ੍ਹਾਂ ਖੇਡਾਂ ਵਿਚ ਬਲਾਕ ਦੇ ਵੱਖ-ਵੱਖ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਭਾਗ ਲੈਂਦਿਆਂ ਆਪਣੀ ਖੇਡ ਪ੍ਰਤਿਭਾ, ਮਿਹਨਤ ਅਤੇ ਅਨੁਸ਼ਾਸਨ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਨੇ ਬੱਚਿਆਂ ਅੰਦਰ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਦੇ ਨਾਲ-ਨਾਲ ਆਪਸੀ ਸਾਂਝ, ਸਹਿਯੋਗ ਅਤੇ ਮੁਕਾਬਲੇ ਦੀ ਭਾਵਨਾ ਨੂੰ ਵੀ ਮਜ਼ਬੂਤ ਕੀਤਾ। ਇਸ ਮੌਕੇ ਅਖਿਲ ਭਾਰਤੀਯ ਗੁੱਜਰ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਤੇ ਉੱਘੇ ਸਮਾਜਸੇਵੀ ਕਮਲ ਚੌਹਾਨ ਟੇਡੇਵਾਲ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡ ਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ। ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਬੇਹੱਦ ਜ਼ਰੂਰੀ ਹਨ। ਪ੍ਰਾਇਮਰੀ ਪੱਧਰ ਤੋਂ ਹੀ ਖੇਡਾਂ ਨਾਲ ਜੁੜਨ ਵਾਲੇ ਬੱਚੇ ਭਵਿੱਖ ਵਿਚ ਵਧੀਆ ਖਿਡਾਰੀ ਬਣ ਕੇ ਆਪਣੇ ਸਕੂਲ, ਇਲਾਕੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੇ ਹਨ। ਖੇਡਾਂ ਦੇ ਆਯੋਜਨ ਵਿਚ ਸਹਿਯੋਗ ਦਿੰਦਿਆਂ ਪੰਜਾਬ ਪ੍ਰਧਾਨ ਕਮਲ ਚੌਹਾਨ ਟੇਡੇਵਾਲ ਵਲੋਂ ਬਲਾਕ ਪੱਧਰੀ ਖੇਡ ਟੂਰਨਾਮੈਂਟ ਦੇ ਸੁਚਾਰੂ ਪ੍ਰਬੰਧਾਂ ਲਈ ਬਲਾਕ ਟੂਰਨਾਮੈਂਟ ਕਮੇਟੀ ਨੂੰ 21,000 ਰੁਪਏ ਦੀ ਨਕਦ ਰਾਸ਼ੀ ਭੇਟ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਵਲੋਂ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਜਰਸੀਆਂ ਦੇਣ ਦਾ ਵੀ ਉਪਰਾਲਾ ਕੀਤਾ ਗਿਆ। ਇਨ੍ਹਾਂ ਖੇਡਾਂ ਦੇ ਸਫਲ ਆਯੋਜਨ ਲਈ ਇੰਦਰਜੀਤ ਸਿੰਘ ਬੰਗਾ ਵਲੋਂ ਕੀਤੇ ਗਏ ਸੁਚੱਜੇ ਪ੍ਰਬੰਧਾਂ ਦੀ ਸਭ ਨੇ ਭਰਪੂਰ ਪ੍ਰਸ਼ੰਸਾ ਕੀਤੀ। ਇਸ ਮੌਕੇ ਅਵਨੀਤ ਚੱਢਾ, ਕੇਸਰ ਸਿੰਘ, ਅਨਾਮਿਕਾ ਸ਼ਰਮਾ, ਪਰਮਜੀਤ ਕੌਰ, ਸੁਰਿੰਦਰਪਾਲ ਸਿੰਘ, ਨੀਰੂ ਬਾਲਾ, ਰਾਕੇਸ਼ ਰਾਣੀ, ਅਨੀਤਾ ਪਾਬਲਾ , ਰਜਵੰਤ ਕੌਰ ਸਮੇਤ ਹੋਰ ਸ਼ਖ਼ਸੀਅਤਾਂ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਅਜਿਹੇ ਖੇਡ ਸਮਾਗਮ ਬੱਚਿਆਂ ਵਿਚ ਆਤਮ-ਵਿਸ਼ਵਾਸ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਦੇ ਹਨ। ਇਸ ਮੌਕੇ ਸਮੂਹ ਸੈਂਟਰ ਇੰਚਾਰਜ ਹਰਜੀਤ ਸਿੰਘ, ਸੰਜੀਵ ਕੁਮਾਰ, ਜਗੀਰ ਸਿੰਘ, ਹਰਪਾਲ ਸਿੰਘ, ਨਰਿੰਦਰ ਕੁਮਾਰ, ਜਗਮੋਹਨ ਸਿੰਘ ਚੌਤਾਂ, ਨਰਿੰਦਰਜੀਤ ਸਿੰਘ, ਕਰਮਜੀਤ ਸਿੰਘ ਬੈਂਸ, ਪੰਡਿਤ ਨੀਰਜ ਚੰਦਨ, ਹਰਪਿੰਦਰ ਸਿੰਘ, ਹਰਜਿੰਦਰ ਸਿੰਘ, ਨਰਿੰਦਰ ਪਾਲ, ਰਾਕੇਸ਼ ਕੁਮਾਰ ਗੋਨੂ, ਸਤਿਨਾਮ ਸਿੰਘ, ਦਲਬਾਰਾ ਸਿੰਘ, ਕੁਲਵੰਤ ਸਿੰਘ, ਜਸਵਿੰਦਰ ਲਾਡੀ, ਮੈਡਮ ਪੂਜਾ, ਹਰਜਾਪ ਕੌਰ, ਹਰਵਿੰਦਰ ਕੌਰ, ਅਰਵਿੰਦਰ ਕੌਰ, ਗੁਰਵਿੰਦਰ ਕੌਰ, ਮਨਪ੍ਰੀਤ ਕੌਰ, ਕਮਲਜੀਤ ਕੌਰ, ਕਸ਼ਮੀਰ ਸਿੰਘ, ਨੀਰਜ ਵਿਸ਼ਿਸ਼ਟ, ਅਸ਼ਵਨੀ ਕੁਮਾਰ, ਰਵੀ ਰਾਜ, ਸੰਨੀ ਸਿੰਘ, ਬਲਜੀਤ ਸਿੰਘ, ਮਨਦੀਪ ਸਿੰਘ, ਨਵੀਨ ਕੁਮਾਰ, ਲਖਵਿੰਦਰ ਸਿੰਘ, ਊਸ਼ਾ ਦੇਵੀ, ਬਲਵਿੰਦਰ ਕੌਰ, ਕੁਲਦੀਪ ਕੌਰ, ਗਗਨਦੀਪ ਕੌਰ, ਕੁਮੁਦ ਅਗਰਵਾਲ ਨਿਰਮਲ ਚੌਹਾਨ ਆਦਿ ਹਾਜ਼ਰ ਸਨ।