19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਬੇਲੀ ’ ਚ 16 ਵਾਂ ਵਿਸ਼ਾਲ ਭਗਵਤੀ ਜਾਗਰਣ ਸਮਾਪਤ

ਭਰਤਗੜ੍ਹ, 18 ਅਕਤੂਬਰ (ਜਸਬੀਰ ਸਿੰਘ ਬਾਵਾ)-ਜੈ ਮਾਤਾ ਨੈਣਾਂ ਦੇਵੀ ਜਾਗਰਣ ਕਮੇਟੀ ਵਲੋਂ ਬੇਲੀ ’ਚ ਕਰਵਾਇਆ 16ਵਾਂ ਵਿਸ਼ਾਲ ਭਗਵਤੀ ਜਾਗਰਨ ਇੱਕ ਵਰ੍ਹੇ ਲਈ ਅਮਿੱਟ ਯਾਦਾਂ ਛੱਡਦਾ ਅੱਜ ਤੜਕਸਾਰ ਸਮਾਪਤ ਹੋ ਗਿਆ। ਪ੍ਰਬੰਧਕਾਂ ਨੇ ਮਹਾਂਮਾਈ ਦੀਆਂ ਪਵਿੱਤਰ ਜੋਤਾਂ ਮਾਤਾ ਨੈਣਾਂ ਦੇਵੀ ਮੰਦਰ ਹਿਮਾਚਲ ਪ੍ਰਦੇਸ਼ ਅਤੇ ਮਾਤਾ ਮਨਸ਼ਾ ਦੇਵੀ ਪੰਚਕੂਲਾ ਤੋਂ ਲਿਆਉਣ ਮਗਰੋਂ ਪਿੰਡ ’ਚ ਪਰਿਕਰਮਾ ਕੀਤੀ ਅਤੇ ਕਰੀਬ 9 ਵਜੇ ਪੰਡਾਲ ’ਚ ਸਜਾਉਣ ਤੋਂ ਬਾਅਦ ਪ੍ਰਸਿੱਧ ਜਾਗਰਣ ਗਾਇਕ ਅਮਿਤ ਸਰੂਰ ਲੁਧਿਆਣਾ ਅਤੇ ਅਜੇ ਮਾਹੀ ਊਨਾ ਨੇ ਸਵੇਰੇ ਚਾਰ ਵਜੇ ਤੱਕ ਸੰਗਤ ਨੂੰ ਭਜਨ ਬੰਦਗੀ ਕਰਵਾਈ।

Ad Position 21
No active advertisement
ਅਜੀਤ ਡੈਸਕ 19-10-2026
ਭਰਤਗੜ੍ਹ, 18 ਅਕਤੂਬਰ (ਜਸਬੀਰ ਸਿੰਘ ਬਾਵਾ)-ਜੈ ਮਾਤਾ ਨੈਣਾਂ ਦੇਵੀ ਜਾਗਰਣ ਕਮੇਟੀ ਵਲੋਂ ਬੇਲੀ ’ਚ ਕਰਵਾਇਆ 16ਵਾਂ ਵਿਸ਼ਾਲ ਭਗਵਤੀ ਜਾਗਰਨ ਇੱਕ ਵਰ੍ਹੇ ਲਈ ਅਮਿੱਟ ਯਾਦਾਂ ਛੱਡਦਾ ਅੱਜ ਤੜਕਸਾਰ ਸਮਾਪਤ ਹੋ ਗਿਆ। ਪ੍ਰਬੰਧਕਾਂ ਨੇ ਮਹਾਂਮਾਈ ਦੀਆਂ ਪਵਿੱਤਰ ਜੋਤਾਂ ਮਾਤਾ ਨੈਣਾਂ ਦੇਵੀ ਮੰਦਰ ਹਿਮਾਚਲ ਪ੍ਰਦੇਸ਼ ਅਤੇ ਮਾਤਾ ਮਨਸ਼ਾ ਦੇਵੀ ਪੰਚਕੂਲਾ ਤੋਂ ਲਿਆਉਣ ਮਗਰੋਂ ਪਿੰਡ ’ਚ ਪਰਿਕਰਮਾ ਕੀਤੀ ਅਤੇ ਕਰੀਬ 9 ਵਜੇ ਪੰਡਾਲ ’ਚ ਸਜਾਉਣ ਤੋਂ ਬਾਅਦ ਪ੍ਰਸਿੱਧ ਜਾਗਰਣ ਗਾਇਕ ਅਮਿਤ ਸਰੂਰ ਲੁਧਿਆਣਾ ਅਤੇ ਅਜੇ ਮਾਹੀ ਊਨਾ ਨੇ ਸਵੇਰੇ ਚਾਰ ਵਜੇ ਤੱਕ ਸੰਗਤ ਨੂੰ ਭਜਨ ਬੰਦਗੀ ਕਰਵਾਈ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ, ਵਿਸ਼ੇਸ਼ ਮਹਿਮਾਨ ਵਜੋਂ ਕਾਂਗਰਸੀ ਆਗੂ ਬੀਬੀ ਸੋਨੀਆ ਪੁਰੀ, ਮੈਂਬਰ ਸੰਮਤੀ ਗੁਰਮੇਲ ਸਿੰਘ ਖ਼ਾਲਸਾ, ਮੈਂਬਰ ਸੰਮਤੀ ਗੁਰਨਾਮ ਸਿੰਘ ਸੈਣੀ, ਬਾਬਾ ਹਰਭਜਨ ਸਿੰਘ ਬੜਾ ਪਿੰਡ, ਬਾਬਾ ਰਾਮ ਸਿੰਘ ਬੇਲੀ, ਫ਼ੌਜੀ ਅਜਮੇਰ ਸਿੰਘ ਬੜਾ ਪਿੰਡ ਨੇ ਸ਼ਮੂਲੀਅਤ ਕੀਤੀ। ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਪ੍ਰਬੰਧਕਾਂ ਨੂੰ ਇਸ ਸਮਾਗਮ ਦੀ ਸਫਲਤਾ ’ਤੇ ਮੁਬਾਰਕਬਾਦ ਦਿੱਤੀ। ਪ੍ਰਧਾਨ ਪਰਮਜੀਤ ਸਿੰਘ ਸੈਣੀ, ਸਾਬਕਾ ਸਰਪੰਚ ਸਰਦਾਰਾ ਸਿੰਘ ਬੇਲੀ, ਅਮਰ ਸਿੰਘ, ਲੀਓ ਹਾਈ ਟੈੱਕ ਦੇ ਮਾਲਕ ਪਰਮਜੀਤ ਸਿੰਘ ਬੇਲੀ, ਮਨਦੀਪ ਸਿੰਘ, ਭੁਪਿੰਦਰ ਸਿੰਘ, ਜਗਤਾਰ ਸਿੰਘ, ਸਿਵ ਕੁਮਾਰ, ਰੂਪ ਸਿੰਘ ਸਮੇਤ ਹੋਰਨਾਂ ਨੇ ਮਹਿਮਾਨਾਂ ਗਾਇਕਾਂ ਤੇ ਸਹਿਯੋਗੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਸਰਬਜੀਤ ਸਿੰਘ ਬੇਲੀ, ਗੁਰਦੀਪ ਸਿੰਘ ਬਡਵਾਲ, ਗੁਰਪ੍ਰੀਤ ਸਿੰਘ, ਮਾ. ਗੁਰਮੀਤ ਸਿੰਘ, ਜਰਨੈਲ ਸਿੰਘ, ਸਰਪੰਚ ਮੇਜਰ ਸਿੰਘ, ਨਿਰਮਲ ਸਿੰਘ, ਸੁਖਵੰਤ ਸਿੰਘ ਬੈਂਸ, ਬਲਵੀਰ ਸਿੰਘ ਭੱਟੀ, ਪੰ. ਦਵਿੰਦਰ ਮੋਦਗਿੱਲ, ਚੌਧਰੀ ਲਖਵੀਰ ਸਿੰਘ ਲੱਕੀ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਨਿਸ਼ਾ ਚੱਢਾ ਨੇ ਵੱਖ - ਵੱਖ ਪਿੰਡਾਂ ਦੀਆਂ ਸਖ਼ੀਆਂ ਨਾਲ ਕੀਤੀ ਸਾਂਝੀ ਮੀਟਿੰਗ ਅਗਲੀ ਖ਼ਬਰ ਖੇਡਾਂ ਪੰਜਾਬ ਦੀ ਰੂਹ , ਨੌਜਵਾਨਾਂ ਨੂੰ ਪੂਰੀਆਂ ਸਹੂਲਤਾਂ ਦੇਣਾ ਪੰਜਾਬ ਸਾਂਝੀਵਾਲਤਾ ਦਲ ਦਾ ਮਿਸ਼ਨ : ਗੌਰਵ ਰਾਣਾ ਮੋਠਾਪੁ...
Ad Position 24