28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਭੱਕੂਮਾਜਰਾ ਨੇੜੇ 3 ਵਾਹਨਾਂ ਵਿਚਾਲੇ ਵਾਪਰੇ ਭਿਆਨਕ ਹਾਦਸੇ ’ ਚ 3 ਜ਼ਖ਼ਮੀ , ਹਾਦਸੇ ਉਪਰੰਤ ਇੱਕ ਟਿੱਪਰ ਨੂੰ ਲੱਗੀ ਅੱਗ

ਸ੍ਰੀ ਚਮਕੌਰ ਸਾਹਿਬ, 27 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ-ਰੂਪਨਗਰ ਮਾਰਗ ’ਤੇ ਪਿੰਡ ਭੱਕੂਮਾਜਰਾ ਨਜ਼ਦੀਕ ਬੀਤੀ ਦੇਰ ਰਾਤ ਤਿੰਨ ਵਾਹਨਾਂ ਵਿਚਾਲੇ ਵਾਪਰੇ ਭਿਆਨਕ ਹਾਦਸੇ ’ਚ 3 ਜਣੇ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ’ਚ ਇਲਾਜ ਲਈ ਲਿਜਾਇਆ ਗਿਆ ਹੈ।

Ad Position 21
No active advertisement
ਹਾਦਸਾ ਗ੍ਰਸਤ ਵਾਹਨ। ਤਸਵੀਰ: ਜਗਮੋਹਣ ਸਿੰਘ ਨਾਰੰਗ 28-10-2026
ਸ੍ਰੀ ਚਮਕੌਰ ਸਾਹਿਬ, 27 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ-ਰੂਪਨਗਰ ਮਾਰਗ ’ਤੇ ਪਿੰਡ ਭੱਕੂਮਾਜਰਾ ਨਜ਼ਦੀਕ ਬੀਤੀ ਦੇਰ ਰਾਤ ਤਿੰਨ ਵਾਹਨਾਂ ਵਿਚਾਲੇ ਵਾਪਰੇ ਭਿਆਨਕ ਹਾਦਸੇ ’ਚ 3 ਜਣੇ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ’ਚ ਇਲਾਜ ਲਈ ਲਿਜਾਇਆ ਗਿਆ ਹੈ। ਹਾਦਸੇ ਦੀ ਤਫ਼ਤੀਸ਼ ਕਰ ਰਹੇ ਸਹਾਇਕ ਸਬ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਲੁਧਿਆਣਾ ਤੋਂ ਰੂਪਨਗਰ ਵੱਲ ਜਾ ਰਹੇ ਟਿੱਪਰ ਦੀ ਦੂਜੇ ਬਜਰੀ ਲੈ ਕੇ ਲੁਧਿਆਣੇ ਵੱਲ ਜਾ ਰਹੇ ਟਿੱਪਰ ਦੀ ਹੋਈ ਭਿਆਨਕ ਟੱਕਰ ਨਾਲ ਬਜਰੀ ਭਰਿਆ ਟਿੱਪਰ ਪਲਟ ਗਿਆ ਤੇ ਉਸ ਨੂੰ ਅੱਗ ਲੱਗ ਗਈ । ਇਸ ਦੇ ਪਿੱਛੇ ਆ ਰਿਹਾ ਇੱਕ ਟਰੈਕਟਰ ਵੀ ਟਿੱਪਰ ਨਾਲ ਟਕਰਾ ਗਿਆ, ਜਿਸ ਦੇ ਚਾਲਕ ਦੇ ਵੀ ਗੰਭੀਰ ਸੱਟਾ ਹਨ। ਇਸ ਹਾਦਸੇ ਵਿਚ ਤਿੰਨੋਂ ਵਾਹਨਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ, ਪਰ ਅੱਗ ਲੱਗਣ ਵਾਲਾ ਟਿੱਪਰ ਬੁਰੀ ਨੁਕਸਾਨਿਆ ਗਿਆ ਹੈ, ਤਫ਼ਤੀਸ਼ੀ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਦੇ ਚਾਲਕਾਂ ਨੂੰ ਵੱਖ ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਅਰੰਭ ਦਿੱਤੀ ਗਈ ਹੈ , ਜਿਸ ਦਾ ਵੀ ਗ਼ਲਤੀ ਹੋਵੇਗੀ ਉਸ ਖ਼ਿਲਾਫ਼ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ। ਇਸ ਹਾਦਸੇ ਉਪਰੰਤ ਆਵਾਜਾਈ ਵੀ ਬੁਰੀ ਤਰਾਂ ਪ੍ਰਭਾਵਿਤ ਹੋਈ, ਜਿਸ ਨੂੰ ਅੱਜ ਸਵੇਰੇ ਟਿੱਪਰ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਬਹਾਲ ਕਰ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਰੂਪਨਗਰ ਦੇ ਵੈੱਲਫੇਅਰ ਬੋਰਡਾਂ ਨੇ ਲੋਕ ਭਲਾਈ ਲਈ ਖਿੱਚੀ ਰਣਨੀਤੀ , ਸਰਕਾਰੀ ਯੋਜਨਾਵਾਂ ਘਰ - ਘਰ ਪਹੁੰਚਾਉਣ ’ ਤੇ ਜ਼ੋਰ ਸੰ... ਅਗਲੀ ਖ਼ਬਰ ਊਨਾ ਵਿਚ 220 ਮੈਗਾਵਾਟ ਬਿਜਲੀ ਉਤਪਾਦਨ ਦਾ ਟੀਚਾ , ਸੂਰਜੀ ਊਰਜਾ ਦੇ ਖੇਤਰ ਵਿਚ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਜ਼ਿਲ੍ਹਾ -...
Ad Position 24