28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਬਸੀ ਗੁੱਜਰਾਂ ਵਿਖੇ ਦੋ ਕਰਿਆਨੇ ਦੀਆਂ ਦੁਕਾਨਾਂ ਦੇ ਸ਼ਟਰ ਪੁੱਟ ਕੇ ਨਕਦੀ ਉਡਾਈ

ਸ੍ਰੀ ਚਮਕੌਰ ਸਾਹਿਬ, 27 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਬਸੀ ਗੁੱਜਰਾਂ ਵਿਖੇ ਬੀਤੀ ਰਾਤ ਦੋ ਕਰਿਆਨੇ ਦੀਆਂ ਦੁਕਾਨਾਂ ਦੇ ਸ਼ਟਰ ਪੁੱਟ ਕੇ ਚੋਰਾਂ ਨੇ ਦੁਕਾਨਾਂ ਅੰਦਰ ਪਈ ਨਕਦੀ ਉਡਾਈ। ਸਰਦਾਰਾਂ ਦੀ ਹੱਟੀ ਕਰਿਆਨੇ ਦੀ ਦੁਕਾਨ ਦੇ ਮਾਲਕ ਆੜ੍ਹਤੀ ਹਰਨਾਮ ਸਿੰਘ ਕੀੜੀ ਨੇ ਦੱਸਿਆ ਕਿ ਚੋਰਾਂ ਨੇ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਵਿਚਾਲੋਂ ਪੁੱਟ ਕੇ ਅੰਦਰ ਪਈ ਭਾਨ ਅਤੇ ਹੋਰ ਛੋਟੇ ਨੋਟ ਜੋ ਕਰੀਬ 15 ਤੋਂ 20 ਹਜ਼ਾਰ ਰੁਪਏ ਦੇ ਕਰੀਬ ਬਣਦੀ ਹੈ ਚੋਰੀ ਕਰਕੇ ਲੈ ਗਏ, ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨਜ਼ਦੀਕ ਹੀ ਦੂਜੀ ਦੁਕਾਨ ਗੁਰਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਦੀ ਦੁਕਾਨ ਤੇ ਵੀ ਚੋਰਾਂ ਨੇ ਇਸੇ ਤਰਾਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਅਤੇ ਨਗਦੀ ਚੋਰੀ ਕਰ ਲਈ ਗਈ।

Ad Position 21
No active advertisement
ਅਜੀਤ ਡੈਸਕ 28-10-2026
ਸ੍ਰੀ ਚਮਕੌਰ ਸਾਹਿਬ, 27 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਬਸੀ ਗੁੱਜਰਾਂ ਵਿਖੇ ਬੀਤੀ ਰਾਤ ਦੋ ਕਰਿਆਨੇ ਦੀਆਂ ਦੁਕਾਨਾਂ ਦੇ ਸ਼ਟਰ ਪੁੱਟ ਕੇ ਚੋਰਾਂ ਨੇ ਦੁਕਾਨਾਂ ਅੰਦਰ ਪਈ ਨਕਦੀ ਉਡਾਈ। ਸਰਦਾਰਾਂ ਦੀ ਹੱਟੀ ਕਰਿਆਨੇ ਦੀ ਦੁਕਾਨ ਦੇ ਮਾਲਕ ਆੜ੍ਹਤੀ ਹਰਨਾਮ ਸਿੰਘ ਕੀੜੀ ਨੇ ਦੱਸਿਆ ਕਿ ਚੋਰਾਂ ਨੇ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਵਿਚਾਲੋਂ ਪੁੱਟ ਕੇ ਅੰਦਰ ਪਈ ਭਾਨ ਅਤੇ ਹੋਰ ਛੋਟੇ ਨੋਟ ਜੋ ਕਰੀਬ 15 ਤੋਂ 20 ਹਜ਼ਾਰ ਰੁਪਏ ਦੇ ਕਰੀਬ ਬਣਦੀ ਹੈ ਚੋਰੀ ਕਰਕੇ ਲੈ ਗਏ, ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨਜ਼ਦੀਕ ਹੀ ਦੂਜੀ ਦੁਕਾਨ ਗੁਰਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਦੀ ਦੁਕਾਨ ਤੇ ਵੀ ਚੋਰਾਂ ਨੇ ਇਸੇ ਤਰਾਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਅਤੇ ਨਗਦੀ ਚੋਰੀ ਕਰ ਲਈ ਗਈ। ਉਨ੍ਹਾਂ ਦੱਸਿਆ ਕਿ ਇਸ ਚੋਰੀ ਦੀ ਘਟਨਾ ਸਬੰਧੀ ਦੋਨੋਂ ਦੁਕਾਨਦਾਰਾਂ ਨੇ ਸ੍ਰੀ ਚਮਕੌਰ ਸਾਹਿਬ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਪੁਲਿਸ ਨੇ ਵੀ ਮੌਕੇ ’ਤੇ ਪੁੱਜ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਬੇਲਾ ਕਾਲਜ ਦਾ ਖੇਤਰੀ ਯੁਵਕ ਮੇਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਨਗਰ ਕੀਰਤਨ ਸਜਾਇਆ
Ad Position 24