ਸ੍ਰੀ ਅਨੰਦਪੁਰ ਸਾਹਿਬ ਭਾਜਪਾ ਮਹਿਲਾ ਮੋਰਚਾ ਦੀ ਕਾਰਜਕਾਰਨੀ ਦੀ ਹੋਈ ਮੀਟਿੰਗ
ਸ੍ਰੀ ਅਨੰਦਪੁਰ ਸਾਹਿਬ, 31 ਅਕਤੂਬਰ (ਕਰਨੈਲ ਸਿੰਘ)-ਅੱਜ ਭਾਜਪਾ ਮਹਿਲਾ ਮੋਰਚਾ ਸ੍ਰੀ ਅਨੰਦਪੁਰ ਸਾਹਿਬ ਦੀ ਮੀਟਿੰਗ ਪ੍ਰਧਾਨ ਮੀਨਾ ਗਾਂਧੀ ਦੀ ਪ੍ਰਧਾਨਗੀ ’ਚ ਇਥੇ ਹੋਈ। ਜਿਸ ’ਚ ਭਾਜਪਾ ਜ਼ਿਲ੍ਹਾ ਪ੍ਰਧਾਨ ਮੋਨਿਕਾ ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਸ੍ਰੀ ਅਨੰਦਪੁਰ ਸਾਹਿਬ, 31 ਅਕਤੂਬਰ (ਕਰਨੈਲ ਸਿੰਘ)-ਅੱਜ ਭਾਜਪਾ ਮਹਿਲਾ ਮੋਰਚਾ ਸ੍ਰੀ ਅਨੰਦਪੁਰ ਸਾਹਿਬ ਦੀ ਮੀਟਿੰਗ ਪ੍ਰਧਾਨ ਮੀਨਾ ਗਾਂਧੀ ਦੀ ਪ੍ਰਧਾਨਗੀ ’ਚ ਇਥੇ ਹੋਈ। ਜਿਸ ’ਚ ਭਾਜਪਾ ਜ਼ਿਲ੍ਹਾ ਪ੍ਰਧਾਨ ਮੋਨਿਕਾ ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾ ਨਾਲ ਪਰਮਿੰਦਰ ਕੌਰ, ਨਿਰਮਲ ਦੇਵੀ ਕਾਰਜਕਾਰਨੀ ਮੈਂਬਰ ਵੀ ਨਾਲ ਮੌਜੂਦ ਰਹੇ। ਇਸ ਮੌਕੇ ਜਿੱਥੇ ਭਾਜਪਾ ਮਹਿਲਾ ਵਰਕਰਾਂ ਨੇ ਪੂਰੇ ਜੋਸ਼ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਦਾ ਨਾਅਰਾ ਲਗਾਇਆ ਓਥੇ ਹੀ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਦੀ ਸਹੁੰ ਚੁੱਕੀ। ਜ਼ਿਲ੍ਹਾ ਪ੍ਰਧਾਨ ਮੋਨਿਕਾ ਸ਼ਰਮਾ ਨੇ ਮਹਿਲਾ ਮੋਰਚਾ ਵਰਕਰਾਂ ਨਾਲ ਮੀਟਿੰਗ ’ਚ ਵਿਧਾਨ ਸਭਾ ਚੋਣਾਂ ਦੀ ਤਿਆਰੀ ਸੰਬੰਧੀ ਵਿਚਾਰ ਵਟਾਂਦਰਾ ਵੀ ਕੀਤਾ। ਮੀਟਿੰਗ ’ਚ ਭਾਜਪਾ ਮਹਿਲਾ ਮੋਰਚਾ ਦੇ ਮੀਤ ਪ੍ਰਧਾਨ ਪਰਵੀਨ ਕੌਸ਼ਲ, ਬਨੀਤ ਕੌਰ, ਅੰਜੂ ਗਰੋਵਰ, ਜਨਰਲ ਸਕੱਤਰ ਕਾਮਿਨੀ, ਸਕੱਤਰ ਵੰਦਨਾ ਸ਼ਾਰਦਾ, ਸਾਕਸ਼ੀ ਵਰਮਾ, ਜੁਆਇੰਟ ਸਕੱਤਰ ਲਵਲੀ ਗਾਂਧੀ, ਕਸ਼ਿਸ਼ ਗਾਂਧੀ, ਸੋਸ਼ਲ ਮੀਡੀਆ ਇੰਚਾਰਜ ਅਮਾਨਤ, ਜਤਿੰਦਰ ਕੌਰ ਆਦਿ ਮੌਜੂਦ ਰਹੇ। ਇਸ ਮੌਕੇ ਮੰਡਲ ਪ੍ਰਧਾਨ ਰਤਨ ਕੁਮਾਰ ਧਨੇੜਾ ਨੇ ਵੀ ਮਹਿਲਾ ਮੋਰਚਾ ਆਗੂਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨਾਲ ਮੀਤ ਪ੍ਰਧਾਨ ਅਮਰ ਸੋਢੀ, ਜਨਰਲ ਸਕੱਤਰ ਪਰਦੀਪ ਕੋਟਲਾ, ਸੀਨੀਅਰ ਭਾਜਪਾ ਆਗੂ ਅੰਮ੍ਰਿਤ ਲਾਲ ਘੋਗਾ ਵੀ ਮੌਜੂਦ ਰਹੇ ਹਾਜ਼ਰ ਸਨ।