02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਪੰਜਾਬ ਹੋਮਗਾਰਡ ਦੇ ਇੰਸਪੈਕਟਰ ਮਹਿੰਦਰ ਸਿੰਘ 36 ਸਾਲ ਦੀ ਸੇਵਾ ਉਪਰੰਤ ਸੇਵਾਮੁਕਤ

ਰੂਪਨਗਰ, 1 ਨਵੰਬਰ (ਸਤਨਾਮ ਸਿੰਘ ਸੱਤੀ)-ਪੰਜਾਬ ਹੋਮਗਾਰਡ ਵਿਚ ਇੰਸਪੈਕਟਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਮਹਿੰਦਰ ਸਿੰਘ 36 ਸਾਲ ਦੀ ਸ਼ਾਨਦਾਰ ਸੇਵਾ ਉਪਰੰਤ ਸੇਵਾਮੁਕਤ ਹੋ ਗਏ। ਉਹ ਸਾਲ 1991 ਬੈਚ ਦੇ ਮੁਲਾਜ਼ਮ ਸਨ ਤੇ ਉਨ੍ਹਾਂ ਨੇ ਮਿੰਨੀ ਸਕੱਤਰੇਤ ਸਥਿਤ ਪੰਜਾਬ ਹੋਮਗਾਰਡ ਦੇ ਜ਼ਿਲ੍ਹਾ ਮੁੱਖ ਦਫ਼ਤਰ ਰੂਪਨਗਰ ਤੋਂ ਸੇਵਾਮੁਕਤੀ ਪ੍ਰਾਪਤ ਕੀਤੀ।

Ad Position 21
No active advertisement
ਅਜੀਤ ਡੈਸਕ 02-11-2026
ਰੂਪਨਗਰ, 1 ਨਵੰਬਰ (ਸਤਨਾਮ ਸਿੰਘ ਸੱਤੀ)-ਪੰਜਾਬ ਹੋਮਗਾਰਡ ਵਿਚ ਇੰਸਪੈਕਟਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਮਹਿੰਦਰ ਸਿੰਘ 36 ਸਾਲ ਦੀ ਸ਼ਾਨਦਾਰ ਸੇਵਾ ਉਪਰੰਤ ਸੇਵਾਮੁਕਤ ਹੋ ਗਏ। ਉਹ ਸਾਲ 1991 ਬੈਚ ਦੇ ਮੁਲਾਜ਼ਮ ਸਨ ਤੇ ਉਨ੍ਹਾਂ ਨੇ ਮਿੰਨੀ ਸਕੱਤਰੇਤ ਸਥਿਤ ਪੰਜਾਬ ਹੋਮਗਾਰਡ ਦੇ ਜ਼ਿਲ੍ਹਾ ਮੁੱਖ ਦਫ਼ਤਰ ਰੂਪਨਗਰ ਤੋਂ ਸੇਵਾਮੁਕਤੀ ਪ੍ਰਾਪਤ ਕੀਤੀ। ਮਹਿੰਦਰ ਸਿੰਘ ਨੇ ਆਪਣੀ ਨੌਕਰੀ ਦੌਰਾਨ 183 ਤੇ 184 ਕੰਪਨੀ ਦੇ ਇੰਚਾਰਜ ਤੇ ਕੰਪਨੀ ਕਮਾਂਡਰ ਨੰਗਲ ਵਜੋਂ ਸੇਵਾਵਾਂ ਨਿਭਾਈਆਂ। ਇਸ ਤੋਂ ਇਲਾਵਾ ਉਹ ਜ਼ਿਲ੍ਹਾ ਮੁੱਖ ਦਫ਼ਤਰ ਵਿਖੇ ਕੁਆਰਟਰ ਮਾਸਟਰ ਸੂਬੇਦਾਰ ਇੰਸਪੈਕਟਰ ਅਤੇ ਲੇਖਾ ਸ਼ਾਖਾ ਦੇ ਇੰਚਾਰਜ ਵਜੋਂ ਵੀ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ। ਸਾਲ 1966 ਵਿਚ ਪਿੰਡ ਹੁਸੈਨਪੁਰ, ਜ਼ਿਲ੍ਹਾ ਰੂਪਨਗਰ ਵਿਖੇ ਸੂਬੇਦਾਰ ਉਜਾਗਰ ਸਿੰਘ ਦੇ ਘਰ ਮਾਤਾ ਰਣਜੀਤ ਕੌਰ ਦੀ ਕੁੱਖੋਂ ਜਨਮੇ ਮਹਿੰਦਰ ਸਿੰਘ ਨੇ ਬੀ. ਏ. ਦੀ ਪੜ੍ਹਾਈ ਕਰਨ ਉਪਰੰਤ ਖੇਤੀਬਾੜੀ ਦਾ ਕੰਮ ਵੀ ਕੀਤਾ। ਉਹ ਸਾਲ 1991 ਵਿਚ ਬਤੌਰ ਕਲਰਕ ਪੰਜਾਬ ਹੋਮਗਾਰਡ ਵਿਚ ਭਰਤੀ ਹੋਏ। ਸਾਲ 2011 ਵਿਚ ਜੂਨੀਅਰ ਸਹਾਇਕ ਵਜੋਂ ਤਰੱਕੀ ਪ੍ਰਾਪਤ ਕੀਤੀ ਤੇ ਸਾਲ 2019 ਵਿਚ ਪਲਟੂਨ ਕਮਾਂਡਰ ਦੇ ਰੈਂਕ ’ਤੇ ਤਰੱਕੀ ਹਾਸਿਲ ਕੀਤੀ। ਆਪਣੀ ਮਿਹਨਤ ਤੇ ਤਜਰਬੇ ਸਦਕਾ ਉਨ੍ਹਾਂ ਨੇ ਕਲਰਕ ਤੋਂ ਕੰਪਨੀ ਕਮਾਂਡਰ ਇੰਸਪੈਕਟਰ ਤੱਕ ਦਾ ਸਫ਼ਰ ਤੈਅ ਕੀਤਾ। ਉਨ੍ਹਾਂ ਦੀ ਸੇਵਾਮੁਕਤੀ ਮੌਕੇ ਕਰਵਾਏ ਵਿਦਾਇਗੀ ਸਮਾਰੋਹ ਦੌਰਾਨ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ ਲੰਬੇ ਸਮੇਂ ਤੱਕ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। 01 ਆਰਪੀਆਰ26
Ad Position 22
No active advertisement
ਪਿਛਲੀ ਖ਼ਬਰ ਬੱਸ ਅੱਡਾ ਢੇਰ ਸੁਨਿਆਰੇ ਦੀ ਦੁਕਾਨ ’ਤੇ ਚੋਰੀ ਅਗਲੀ ਖ਼ਬਰ ਸਤਿਗੁਰੂ ਭੂਰੀ ਵਾਲੇ ਮਹਾਰਾਜ ਦੇ ਅਵਤਾਰ ਅਸਥਾਨ ’ਤੇ ਨਤਮਸਤਕ ਹੋਏ ਗੌਰਵ ਰਾਣਾ
Ad Position 24