02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਬੱਸ ਅੱਡਾ ਢੇਰ ਸੁਨਿਆਰੇ ਦੀ ਦੁਕਾਨ ’ਤੇ ਚੋਰੀ

ਢੇਰ, 1 ਨਵੰਬਰ (ਸ਼ਿਵ ਕੁਮਾਰ ਕਾਲੀਆ)-ਅੱਜ ਬੱਸ ਅੱਡਾ ਢੇਰ ਵਿਖੇ ਸੁਨਿਆਰੇ ਦੀ ਦੁਕਾਨ ’ਤੇ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਥਾਨ ਤੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਬੱਸ ਅੱਡਾ ਢੇਰ ਦੇ ਨਜ਼ਦੀਕ ਸ਼ਿਵ ਵਰਮਾ ਤੇ ਜਸਵੀਰ ਵਰਮਾ ਸੁਨਿਆਰੇ ਦੀ ਦੁਕਾਨ ਦੇ ਵਿਚ ਚੋਰਾਂ ਵਲੋਂ ਕੱਲ੍ਹ ਰਾਤ ਚੋਰੀ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਵਲੋਂ ਪੰਜ ਕਿੱਲੋ ਦੇ ਲਗਪਗ ਦੁਕਾਨ ਵਿਚ ਮੌਜੂਦ ਚਾਂਦੀ ਦੀ ਚੋਰੀ ਕਰ ਲਈ ਗਈ।

Ad Position 21
No active advertisement
ਅਜੀਤ ਡੈਸਕ 02-11-2026
ਢੇਰ, 1 ਨਵੰਬਰ (ਸ਼ਿਵ ਕੁਮਾਰ ਕਾਲੀਆ)-ਅੱਜ ਬੱਸ ਅੱਡਾ ਢੇਰ ਵਿਖੇ ਸੁਨਿਆਰੇ ਦੀ ਦੁਕਾਨ ’ਤੇ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਥਾਨ ਤੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਬੱਸ ਅੱਡਾ ਢੇਰ ਦੇ ਨਜ਼ਦੀਕ ਸ਼ਿਵ ਵਰਮਾ ਤੇ ਜਸਵੀਰ ਵਰਮਾ ਸੁਨਿਆਰੇ ਦੀ ਦੁਕਾਨ ਦੇ ਵਿਚ ਚੋਰਾਂ ਵਲੋਂ ਕੱਲ੍ਹ ਰਾਤ ਚੋਰੀ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਵਲੋਂ ਪੰਜ ਕਿੱਲੋ ਦੇ ਲਗਪਗ ਦੁਕਾਨ ਵਿਚ ਮੌਜੂਦ ਚਾਂਦੀ ਦੀ ਚੋਰੀ ਕਰ ਲਈ ਗਈ। ਇਸ ਸੰਬੰਧੀ ਦੁਕਾਨ ਮਾਲਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਚੋਰੀ ਦਾ ਸਵੇਰੇ ਪਤਾ ਲੱਗਿਆ ਜਦੋਂ ਉਨ੍ਹਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ। ਚੋਰਾਂ ਵਲੋਂ ਕੀਤੀ ਗਈ ਇਹ ਘਟਨਾ ਸੀ. ਸੀ. ਟੀ. ਵੀ. ਕੈਮਰੇ ਦੇ ਵਿਚ ਵੀ ਰਿਕਾਰਡ ਹੋ ਚੁੱਕੀ ਹੈ, ਜਿਥੇ ਚੋਰ ਸ਼ਰੇਆਮ ਚੋਰੀ ਕਰਕੇ ਭੱਜਦੇ ਵੇਖੇ ਜਾ ਸਕਦੇ ਹਨ। ਇਥੇ ਇਹ ਲਿਖਣਾ ਜ਼ਰੂਰੀ ਬਣਦਾ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਦੁਕਾਨ ਤੇ ਚੋਰਾਂ ਵਲੋਂ ਚੋਰੀ ਕੀਤੀ ਗਈ ਸੀ ਅਤੇ ਦੂਜੀ ਵਾਰ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਸੰਬੰਧ ’ਚ ਸਥਾਨਕ ਪੁਲਿਸ ਨੇ ਕਿਹਾ ਕਿ ਉਹ ਤੁਰੰਤ ਹੀ ਕਾਰਵਾਈ ਕਰਦੇ ਹੋਏ ਇਨ੍ਹਾਂ ਚੋਰਾਂ ਨੂੰ ਹਿਰਾਸਤ ਵਿਚ ਲੈਣਗੇ। ਘਟਨਾ ਸਥਾਨ ’ਤੇ ਮੌਜੂਦ ਸੀ. ਪੀ. ਆਈ. ਐਮ. ਦੇ ਆਗੂ ਜਸਵਿੰਦਰ ਸਿੰਘ ਢੇਰ ਨੇ ਸਥਾਨਕ ਪੁਲਿਸ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਨ੍ਹਾਂ ਚੋਰਾਂ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਪੰਜਾਬ ਹੋਮਗਾਰਡ ਦੇ ਇੰਸਪੈਕਟਰ ਮਹਿੰਦਰ ਸਿੰਘ 36 ਸਾਲ ਦੀ ਸੇਵਾ ਉਪਰੰਤ ਸੇਵਾਮੁਕਤ
Ad Position 24