02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਘਨੌਲੀ ਅਨਾਜ ਮੰਡੀ ਦਾ ਸਮਾਂ 10 ਦਿਨ ਹੋਰ ਵਧਾਉਣ ਦੀ ਕਿਸਾਨਾਂ ਵਲੋਂ ਮੰਗ

ਘਨੌਲੀ, 1 ਨਵੰਬਰ (ਜਸਬੀਰ ਸਿੰਘ ਸੈਣੀ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ 31 ਅਕਤੂਬਰ ਤੋਂ ਅਨਾਜ ਮੰਡੀ ਦਾ ਕੰਮਕਾਜ ਬੰਦ ਕੀਤੇ ਜਾਣ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਰੋਸ ਵਜੋਂ ਘਨੌਲੀ ਅਨਾਜ ਮੰਡੀ ਵਿਖੇ ਕਿਸਾਨਾਂ ਨੇ ਆਪਣੀਆਂ ਮੁਸ਼ਕਿਲਾਂ ਬਿਆਨ ਕਰਦਿਆਂ ਮੰਡੀ ਦਾ ਸਮਾਂ ਘੱਟੋ-ਘੱਟ 10 ਦਿਨ ਹੋਰ ਵਧਾਉਣ ਦੀ ਮੰਗ ਕੀਤੀ।

Ad Position 21
No active advertisement
ਅਜੀਤ ਡੈਸਕ 02-11-2026
ਘਨੌਲੀ, 1 ਨਵੰਬਰ (ਜਸਬੀਰ ਸਿੰਘ ਸੈਣੀ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ 31 ਅਕਤੂਬਰ ਤੋਂ ਅਨਾਜ ਮੰਡੀ ਦਾ ਕੰਮਕਾਜ ਬੰਦ ਕੀਤੇ ਜਾਣ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਰੋਸ ਵਜੋਂ ਘਨੌਲੀ ਅਨਾਜ ਮੰਡੀ ਵਿਖੇ ਕਿਸਾਨਾਂ ਨੇ ਆਪਣੀਆਂ ਮੁਸ਼ਕਿਲਾਂ ਬਿਆਨ ਕਰਦਿਆਂ ਮੰਡੀ ਦਾ ਸਮਾਂ ਘੱਟੋ-ਘੱਟ 10 ਦਿਨ ਹੋਰ ਵਧਾਉਣ ਦੀ ਮੰਗ ਕੀਤੀ। ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਮੰਡੀ ਵਿਚ ਹਾਲੇ ਵੀ ਲਗਪਗ 600 ਮੀਟਰਿਕ ਟਨ ਝੋਨਾ ਪਿਆ ਹੋਇਆ ਹੈ, ਜਦਕਿ ਆਉਣ ਵਾਲੇ ਦਿਨਾਂ ਵਿਚ ਇਕ ਹਜ਼ਾਰ ਮੀਟਰਿਕ ਟਨ ਦੇ ਕਰੀਬ ਹੋਰ ਝੋਨੇ ਦੀ ਆਮਦ ਹੋਣ ਦੀ ਸੰਭਾਵਨਾ ਹੈ। ਅਜਿਹੇ ਵਿਚ ਮੰਡੀ ਦਾ ਕੰਮਕਾਜ ਬੰਦ ਹੋਣ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਅਤੇ ਉਸ ਦੀ ਬੋਲੀ ਕਰਵਾਉਣ ਵਿਚ ਮੁਸ਼ਕਿਲਾਂ ਆ ਰਹੀਆਂ ਹਨ। ਕਿਸਾਨਾਂ ਨੇ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਦੌਰਾਨ ਮੰਡੀ ਦਾ ਕੰਮਕਾਜ ਬੰਦ ਹੋਣ ਨਾਲ ਉਨ੍ਹਾਂ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਜੇਕਰ ਮੰਡੀ ਦਾ ਸਮਾਂ ਨਾ ਵਧਾਇਆ ਗਿਆ ਤਾਂ ਮੰਡੀ ਵਿਚ ਪਈ ਫ਼ਸਲ ਦੇ ਨਾਲ-ਨਾਲ ਆਉਣ ਵਾਲੇ ਝੋਨੇ ਦੀ ਖ਼ਰੀਦ ਤੇ ਸੰਭਾਲ ਦਾ ਪ੍ਰਬੰਧ ਕਰਨਾ ਵੀ ਔਖਾ ਹੋ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦਿਆਂ ਘਨੌਲੀ ਅਨਾਜ ਮੰਡੀ ਦਾ ਕੰਮਕਾਜ ਘੱਟੋ-ਘੱਟ 10 ਤੋਂ 15 ਦਿਨ ਹੋਰ ਚਲਾਇਆ ਜਾਵੇ, ਤਾਂ ਜੋ ਮੰਡੀ ਵਿਚ ਪਏ ਝੋਨੇ ਦੀ ਬੋਲੀ ਤੇ ਖ਼ਰੀਦ ਮੁਕੰਮਲ ਹੋ ਸਕੇ ਅਤੇ ਆਉਣ ਵਾਲੀ ਫ਼ਸਲ ਦਾ ਵੀ ਸੁਚੱਜਾ ਪ੍ਰਬੰਧ ਕੀਤਾ ਜਾ ਸਕੇ। ਇਸ ਮੌਕੇ ਕਿਸਾਨ ਦਿਲਬਾਗ ਸਿੰਘ ਡਗੌਲੀ, ਗੁਰਚਰਨ ਸਿੰਘ ਚੰਨੀ ਘਨੌਲੀ, ਮਨਜੋਤ ਸਿੰਘ ਘਨੌਲਾ, ਲਾਡੀ ਢੱਕੀ, ਜਸਪਾਲ ਸਿੰਘ ਆਸਪੁਰ, ਅੰਮ੍ਰਿਤ ਸਿੰਘ ਆਸਪੁਰ, ਜਗਪਾਲ ਸਿੰਘ, ਪਰਮਜੀਤ ਸਿੰਘ ਘਨੌਲਾ, ਰਜਿੰਦਰ ਸਿੰਘ, ਭੋਲਾ ਸਿੰਘ ਬਿੱਕੋ,ਮਨਜੀਤ ਸਿੰਘ ਅਵਾਨਕੋਟ, ਰਾਮ ਲਖਨ ਨੰਬਰਦਾਰ, ਸੇਵਕ ਸਿੰਘ ਕੋਟਬਾਲਾ, ਕੁਲਵਿੰਦਰ ਸਿੰਘ ਬੜਾ ਪਿੰਡ ਸਮੇਤ ਹੋਰ ਕਿਸਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਦਿਨੇਸ਼ ਚੱਢਾ ਨੂੰ ਦੂਜੀ ਵਾਰ ਪਾਰਟੀ ਟਿਕਟ ਦੇਣ ’ਤੇ ਜਰਨੈਲ ਸਿੰਘ ਲਾਲੀ ਤੇ ਸਾਥੀਆਂ ਨੇ ਹਾਈਕਮਾਨ ਦਾ ਕੀਤਾ ਧੰਨਵਾ... ਅਗਲੀ ਖ਼ਬਰ ਦੁੱਖ ਦਾ ਪ੍ਰਗਟਾਵਾ
Ad Position 24