02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਵਿਧਾਇਕ ਦਿਨੇਸ਼ ਚੱਢਾ ਨੂੰ ਦੂਜੀ ਵਾਰ ਪਾਰਟੀ ਟਿਕਟ ਦੇਣ ’ਤੇ ਜਰਨੈਲ ਸਿੰਘ ਲਾਲੀ ਤੇ ਸਾਥੀਆਂ ਨੇ ਹਾਈਕਮਾਨ ਦਾ ਕੀਤਾ ਧੰਨਵਾਦ

ਨੂਰਪੁਰ ਬੇਦੀ, 1 ਨਵੰਬਰ (ਹਰਦੀਪ ਸਿੰਘ ਢੀਂਡਸਾ)-ਵਿਧਾਨ ਸਭਾ ਹਲਕਾ ਰੂਪਨਗਰ ਤੋਂ ਵਿਧਾਇਕ ਦਿਨੇਸ਼ ਚੱਢਾ ਨੂੰ ਪਾਰਟੀ ਵਲੋਂ ਦੂਜੀ ਵਾਰ ਚੋਣ ਮੈਦਾਨ ਵਿਚ ਉਤਾਰਨ ਲਈ ਪਾਰਟੀ ਟਿਕਟ ਦਿੱਤੇ ਜਾਣ ’ਤੇ ਜਰਨੈਲ ਸਿੰਘ ਲਾਲੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ । ਉਨ੍ਹਾਂ ਨੇ ਪਾਰਟੀ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਦਿਨੇਸ਼ ਚੱਢਾ ਨੂੰ ਮੁੜ ਉਮੀਦਵਾਰ ਬਣਾਉਣਾ ਪਾਰਟੀ ਵਲੋਂ ਉਨ੍ਹਾਂ ’ਤੇ ਜਤਾਏ ਗਏ ਭਰੋਸੇ ਦਾ ਪ੍ਰਤੀਕ ਹੈ।

Ad Position 21
No active advertisement
ਅਜੀਤ ਡੈਸਕ 02-11-2026
ਨੂਰਪੁਰ ਬੇਦੀ, 1 ਨਵੰਬਰ (ਹਰਦੀਪ ਸਿੰਘ ਢੀਂਡਸਾ)-ਵਿਧਾਨ ਸਭਾ ਹਲਕਾ ਰੂਪਨਗਰ ਤੋਂ ਵਿਧਾਇਕ ਦਿਨੇਸ਼ ਚੱਢਾ ਨੂੰ ਪਾਰਟੀ ਵਲੋਂ ਦੂਜੀ ਵਾਰ ਚੋਣ ਮੈਦਾਨ ਵਿਚ ਉਤਾਰਨ ਲਈ ਪਾਰਟੀ ਟਿਕਟ ਦਿੱਤੇ ਜਾਣ ’ਤੇ ਜਰਨੈਲ ਸਿੰਘ ਲਾਲੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ । ਉਨ੍ਹਾਂ ਨੇ ਪਾਰਟੀ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਦਿਨੇਸ਼ ਚੱਢਾ ਨੂੰ ਮੁੜ ਉਮੀਦਵਾਰ ਬਣਾਉਣਾ ਪਾਰਟੀ ਵਲੋਂ ਉਨ੍ਹਾਂ ’ਤੇ ਜਤਾਏ ਗਏ ਭਰੋਸੇ ਦਾ ਪ੍ਰਤੀਕ ਹੈ। ਜਰਨੈਲ ਸਿੰਘ ਲਾਲੀ ਤੇ ਸਾਥੀਆਂ ਨੇ ਕਿਹਾ ਕਿ ਦਿਨੇਸ਼ ਚੱਢਾ ਨੂੰ ਦੂਜੀ ਵਾਰ ਪਾਰਟੀ ਟਿਕਟ ਦੇ ਕੇ ਹਾਈਕਮਾਨ ਨੇ ਉਨ੍ਹਾਂ ਦੀਆਂ ਸੇਵਾਵਾਂ ਤੇ ਪਾਰਟੀ ਪ੍ਰਤੀ ਸਮਰਪਣ ਨੂੰ ਮਹੱਤਵ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਆਗੂ ਨੂੰ ਮੁੜ ਮੌਕਾ ਮਿਲਣਾ ਉਸ ਦੀ ਪਾਰਟੀ ਵਿਚ ਭੂਮਿਕਾ ਅਤੇ ਜ਼ਿੰਮੇਵਾਰੀਆਂ ਪ੍ਰਤੀ ਭਰੋਸੇ ਨੂੰ ਦਰਸਾਉਂਦਾ ਹੈ। ਇਸ ਮੌਕੇ ਜਰਨੈਲ ਸਿੰਘ ਲਾਲੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਤੋਂ ਇਲਾਵਾ ਸੰਮਤੀ ਮੈਂਬਰ ਕੇਵਲ ਕ੍ਰਿਸ਼ਨ ਹੈਪੀ, ਕ੍ਰਿਸ਼ਨ ਸਿੰਘ ਬਿੱਲਾ, ਮੱਖਣ ਸਿੰਘ ਚੇਚੀ ਸਰਪੰਚ ਕਾਹਨਪੁਰ ਖੂਹੀ, ਰਤਨ ਚੰਦ, ਮਹਿੰਦਰ ਕੁਮਾਰ ਸੰਮਤੀ ਮੈਂਬਰ ਝੱਜ, ਸਤਨਾਮ ਸਿੰਘ ਸਰਪੰਚ ਮੁਕਾਰੀ, ਮਨਜੀਤ ਸਿੰਘ ਬੂਥਗੜ੍ਹ, ਸਰਪੰਚ ਲੇਖ ਰਾਜ ਕਟਾਰੀਆ ਅਤੇ ਦਲਜੀਤ ਸਿੰਘ ਆਸਟੇ੍ਲੀਆ ਸਮੇਤ ਹੋਰ ਸਾਥੀਆਂ ਨੇ ਵੀ ਪਾਰਟੀ ਹਾਈਕਮਾਨ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ
Ad Position 22
No active advertisement
ਪਿਛਲੀ ਖ਼ਬਰ ਭੂਰੀਵਾਲੇ ਟਿੱਬਾ ਨੰਗਲ ਕਾਲਜ ਵਿਖੇ ਐਨ. ਐਸ. ਐਸ. ਵਿਭਾਗ ਵਲੋਂ ਇਕ ਰੋਜ਼ਾ ਐਨ. ਐਸ. ਐਸ. ਕੈਂਪ ਲਗਾਇਆ ਅਗਲੀ ਖ਼ਬਰ ਘਨੌਲੀ ਅਨਾਜ ਮੰਡੀ ਦਾ ਸਮਾਂ 10 ਦਿਨ ਹੋਰ ਵਧਾਉਣ ਦੀ ਕਿਸਾਨਾਂ ਵਲੋਂ ਮੰਗ
Ad Position 24