ਖ਼ੂਨਦਾਨ ਕੈਂਪ ਲਗਾਇਆ
ਰੂਪਨਗਰ, 2 ਨਵੰਬਰ (ਯਸ਼ਵੰਤ ਬੱਸੀ)-ਜ਼ਿਲ੍ਹਾ ਯੂਥ ਕਲੱਬਜ ਤਾਲਮੇਲ ਕਮੇਟੀ ਰੂਪਨਗਰ ਦੇ ਪ੍ਰਬੰਧਕੀ ਸਹਿਯੋਗ ਨਾਲ ਡਰੀਮ ਹੈਲਥ ਕੇਅਰ ਹਸਪਤਾਲ ਰੂਪਨਗਰ ਨੇ ਖ਼ੂਨਦਾਨ ਕੈਂਪ ਲਗਾਇਆ। ਬਲੱਡ ਸੈਂਟਰ ਸਿਵਲ ਹਸਪਤਾਲ ਰੂਪਨਗਰ ਦੀ ਟੀਮ ਵਲੋਂ ਖ਼ੂਨ ਇਕੱਤਰ ਕੀਤਾ, ਜਿਸ ਵਿਚ 20 ਦਾਨੀਆਂ ਨੇ ਸ਼ਮੂਲੀਅਤ ਕੀਤੀ।
ਰੂਪਨਗਰ, 2 ਨਵੰਬਰ (ਯਸ਼ਵੰਤ ਬੱਸੀ)-ਜ਼ਿਲ੍ਹਾ ਯੂਥ ਕਲੱਬਜ ਤਾਲਮੇਲ ਕਮੇਟੀ ਰੂਪਨਗਰ ਦੇ ਪ੍ਰਬੰਧਕੀ ਸਹਿਯੋਗ ਨਾਲ ਡਰੀਮ ਹੈਲਥ ਕੇਅਰ ਹਸਪਤਾਲ ਰੂਪਨਗਰ ਨੇ ਖ਼ੂਨਦਾਨ ਕੈਂਪ ਲਗਾਇਆ। ਬਲੱਡ ਸੈਂਟਰ ਸਿਵਲ ਹਸਪਤਾਲ ਰੂਪਨਗਰ ਦੀ ਟੀਮ ਵਲੋਂ ਖ਼ੂਨ ਇਕੱਤਰ ਕੀਤਾ, ਜਿਸ ਵਿਚ 20 ਦਾਨੀਆਂ ਨੇ ਸ਼ਮੂਲੀਅਤ ਕੀਤੀ। ਖ਼ੂਨ ਦਾਨੀਆਂ ਨੂੰ ਸਰਟੀਫਿਕੇਟ ਤੇ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕਰਨ ਦੀ ਰਸਮ ਡਰੀਮ ਕੇਅਰ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ. ਗਗਨਦੀਪ ਸਿੰਘ, ਡਾ. ਸਹਿਬਾਜ਼, ਡਾ. ਵਿਵੇਕ ਤੇ ਗੁਰਪ੍ਰੀਤ ਸਿੰਘ ਨਾਗਰਾ ਨੇ ਅਦਾ ਕੀਤੀ। ਇਸ ਮੌਕੇ ਮਨਦੀਪ ਕੌਰ ਐਚ .ਆਰ., ਜੈ ਕੁਮਾਰ, ਇੰਦਰਜੀਤ ਸਿੰਘ ਤੇ ਜਗਮਨਦੀਪ ਸਿੰਘ ਪੜ੍ਹੀ ਆਦਿ ਹਾਜ਼ਰ ਸਨ।