04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

4 ਪਿੰਡਾਂ ਦਾ ਜ਼ਮੀਨੀ ਰਿਕਾਰਡ ਗੁੰਮ ਹੋਣ ਦਾ ਮਾਮਲਾ ਵਿਜੀਲੈਂਸ ਕੋਲ ਪੁੱਜਿਆ

ਨੰਗਲ, 3 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਤਹਿਸੀਲ ਅਧੀਨ ਪੈਂਦੇ 14 ਪਿੰਡਾਂ ਦਾ ਜ਼ਮੀਨ ਸੰਬੰਧੀ ਮੂਲ ਸਰਕਾਰੀ ਰਿਕਾਰਡ ਗੁੰਮ ਹੋਣ ਦਾ ਮਾਮਲਾ ਹੁਣ ਵਿਜੀਲੈਂਸ ਜਾਂਚ ਦੇ ਘੇਰੇ ਵਿਚ ਆ ਗਿਆ ਹੈ। ਭਾਜਪਾ ਆਗੂ ਗੋਵਰਧਨ ਸੋਨੀ ਜੀ.

Ad Position 21
No active advertisement
ਅਜੀਤ ਡੈਸਕ 04-11-2026
ਨੰਗਲ, 3 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਤਹਿਸੀਲ ਅਧੀਨ ਪੈਂਦੇ 14 ਪਿੰਡਾਂ ਦਾ ਜ਼ਮੀਨ ਸੰਬੰਧੀ ਮੂਲ ਸਰਕਾਰੀ ਰਿਕਾਰਡ ਗੁੰਮ ਹੋਣ ਦਾ ਮਾਮਲਾ ਹੁਣ ਵਿਜੀਲੈਂਸ ਜਾਂਚ ਦੇ ਘੇਰੇ ਵਿਚ ਆ ਗਿਆ ਹੈ। ਭਾਜਪਾ ਆਗੂ ਗੋਵਰਧਨ ਸੋਨੀ ਜੀ. ਡੀ. ਵਲੋਂ ਇਸ ਸੰਬੰਧੀ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਕਾਰਨ ਜਿਥੇ ਇਲਾਕੇ ਦੇ ਲੋਕਾਂ ਨੂੰ ਜ਼ਮੀਨੀ ਦਸਤਾਵੇਜ਼ਾਂ ਸੰਬੰਧੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਕੌਮੀ ਮਾਰਗ ਐਨ. ਐੱਚ.-503 (ਈ) ਦੇ ਨੰਗਲ-ਕੀਰਤਪੁਰ ਸਾਹਿਬ ਚਹੁੰ-ਮਾਰਗੀ ਪ੍ਰਾਜੈਕਟ ਦੇ ਕੰਮ ’ਤੇ ਵੀ ਅਸਰ ਪੈਣ ਦੀ ਗੱਲ ਸਾਹਮਣੇ ਆਈ ਹੈ। ਉਕਤ ਸਮੁੱਚੇ ਮਾਮਲੇ ਦੀ ਪੁਸ਼ਟੀ ਕਰਦਿਆਂ ਗੋਵਰਧਨ ਸੋਨੀ ਨੇ ਕਿਹਾ ਕਿ 14 ਪਿੰਡਾਂ ਦਾ ਅਹਿਮ ਜ਼ਮੀਨੀ ਰਿਕਾਰਡ ਗੁੰਮ ਹੋਣਾ ਗੰਭੀਰ ਪ੍ਰਸ਼ਾਸਨਿਕ ਮਾਮਲਾ ਹੈ। ਇਹ ਪਤਾ ਲੱਗਣਾ ਜ਼ਰੂਰੀ ਹੈ ਕਿ ਰਿਕਾਰਡ ਕਿੱਥੇ ਗਿਆ, ਕਿਹੜੇ ਹਾਲਾਤ ਵਿਚ ਗੁੰਮ ਹੋਇਆ ਤੇ ਇਸ ਲਈ ਕਿਹੜੇ ਅਧਿਕਾਰੀ ਜਾਂ ਕਰਮਚਾਰੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿਰਫ਼ ਸਰਕਾਰੀ ਦਸਤਾਵੇਜ਼ਾਂ ਤੱਕ ਸੀਮਤ ਨਹੀਂ, ਸਗੋਂ ਹਜ਼ਾਰਾਂ ਲੋਕਾਂ ਦੇ ਜ਼ਮੀਨੀ ਹੱਕਾਂ ਤੇ ਵਿਕਾਸ ਕਾਰਜਾਂ ਨਾਲ ਵੀ ਜੁੜਿਆ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਜਾਂਚ ਨਿਰਪੱਖ ਅਤੇ ਸਮਾਂਬੱਧ ਢੰਗ ਨਾਲ ਮੁਕੰਮਲ ਕੀਤੀ ਜਾਵੇ। ਜੇਕਰ ਕਿਸੇ ਦੀ ਲਾਪ੍ਰਵਾਹੀ ਜਾਂ ਜਾਣਬੁੱਝ ਕੇ ਰਿਕਾਰਡ ਗੁੰਮ ਕਰਨ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨਾਲ ਹੀ ਗੁੰਮ ਹੋਏ ਰਿਕਾਰਡ ਦੀ ਭਾਲ ਕਰਕੇ ਜਾਂ ਬਦਲਵੇਂ ਸਰਕਾਰੀ ਦਸਤਾਵੇਜ਼ਾਂ ਰਾਹੀਂ ਇਸ ਨੂੰ ਮੁੜ ਤਿਆਰ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਵਿਖੇ ਦੀਵਾਲੀ ਮੇਲਾ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਚੰਡੀਗੜ੍ਹ ਕਾਂਗਰਸ ਭਵਨ ਵਿਵਾਦ ਨੇ ਰੂਪਨਗਰ ਦੀ ਸਿਆਸਤ ਵਿਚ ਛੇੜੀ ਨਵੀਂ ਚਰਚਾ ਦਲਿਤ ਆਗੂ ਨਾਲ ਕਥਿਤ ਹੱਥੋਪਾਈ ਤੇ ਜਾਤੀ ਸ...
Ad Position 24