ਦੀ ਰੋੜੂਆਣਾ ਦੁੱਧ ਉਤਪਾਦਕ ਸਹਿਕਾਰੀ ਸਭਾ ਨੇ ਮੁਨਾਫ਼ਾ ਵੰਡ ਸਮਾਗਮ ਕਰਵਾਇਆ
ਕਾਹਨਪੁਰ ਖੂਹੀ, 3 ਨਵੰਬਰ (ਗੁਰਬੀਰ ਸਿੰਘ ਵਾਲੀਆ)-ਪਿੰਡ ਰੋੜੂਆਣਾ ਵਿਖੇ ‘ਦੀ ਰੋੜੂਆਣਾ ਦੁੱਧ ਉਤਪਾਦਕ ਸਹਿਕਾਰੀ ਸਭਾ (ਰਜਿ)’ ਵਲੋਂ ਸਾਲਾਨਾ ਮੁਨਾਫ਼ਾ ਵੰਡ ਸਮਾਗਮ ਕਰਵਾਇਆ। ਇਸ ਮੌਕੇ ਪਹੁੰਚੇ ਐਮ.
ਕਾਹਨਪੁਰ ਖੂਹੀ, 3 ਨਵੰਬਰ (ਗੁਰਬੀਰ ਸਿੰਘ ਵਾਲੀਆ)-ਪਿੰਡ ਰੋੜੂਆਣਾ ਵਿਖੇ ‘ਦੀ ਰੋੜੂਆਣਾ ਦੁੱਧ ਉਤਪਾਦਕ ਸਹਿਕਾਰੀ ਸਭਾ (ਰਜਿ)’ ਵਲੋਂ ਸਾਲਾਨਾ ਮੁਨਾਫ਼ਾ ਵੰਡ ਸਮਾਗਮ ਕਰਵਾਇਆ। ਇਸ ਮੌਕੇ ਪਹੁੰਚੇ ਐਮ. ਐਮ. ਪੀ. ਤੇਜਿੰਦਰ ਸਿੰਘ ਨੇ ਸਭਾ ਅਧੀਨ ਆਉਂਦੇ ਸਮੂਹ ਦੁੱਧ ਉਤਪਾਦਕਾਂ ਨੂੰ ਸਾਲਾਨਾ ਮੁਨਾਫ਼ਾ ਵੰਡਿਆ ਗਿਆ। ਸਮਾਗਮ ਸੰਬੰਧੀ ਸਭਾ ਦੇ ਪ੍ਰਧਾਨ ਕਮਲਜੀਤ ਸਿੰਘ ਤੇ ਸੈਕਟਰੀ ਮਹਿੰਦਰਪਾਲ ਨੇ ਦੱਸਿਆ ਕਿ ਇਸ ਸਾਲ ਉਤਪਾਦਕਾਂ ਨੂੰ ਕੁੱਲ 7 ਲੱਖ 47 ਹਜ਼ਾਰ ਤੋਂ ਵੱਧ ਦਾ ਬੋਨਸ ਵੰਡਿਆ ਗਿਆ। ਜਿਸ ’ਚ ਰਾਮਪਾਲ ਸਿੰਘ ਠੋਡਾਂ ਨੇ 33 ਹਜ਼ਾਰ ਰੁਪਏ ਨਾਲ ਪਹਿਲਾ, ਦਿਨੇਸ਼ ਕੁਮਾਰ ਨੇ 26 ਹਜ਼ਾਰ ਰੁਪਏ ਨਾਲ ਦੂਜਾ ਅਤੇ ਸੋਨੀ ਕੁਮਾਰ ਨੇ 23 ਹਜ਼ਾਰ ਰੁਪਏ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਸੁਸਾਇਟੀ ਵਲੋਂ ਪ੍ਰਤੀ ਦਿਨ 1500 ਲੀਟਰ ਦੁੱਧ ਇਕੱਤਰ ਕੀਤਾ ਜਾਂਦਾ ਹੈ। ਇਸ ਮੌਕੇ ਡਿਪਟੀ ਮੈਨੇਜਰ ਨਰਿੰਦਰ ਸਿੰਘ, ਐਮ. ਪੀ. ਐਸ. ਰਾਜਵੀਰ ਸਿੰਘ, ਐਮ. ਪੀ. ਏ. ਜਗਦੀਪ ਸਿੰਘ, ਹਰਮੇਸ਼ ਸਿੰਘ ਠੋਡਾਂ, ਕਮਲਜੀਤ ਚੇਚੀ, ਮਹਿੰਦਰਪਾਲ ਤੇ ਸਮੂਹ ਪਿੰਡ ਵਾਸੀ ਹਾਜ਼ਰ ਸਨ।