ਦੀਵਾਲੀ ਮੌਕੇ ਹਰ ਘਰ ਵਿਚ ਹੋਵੇ ਖ਼ੁਸ਼ੀਆਂ ਦੀ ਰੌਸ਼ਨੀ - ਗੌਰਵ ਰਾਣਾ
ਨੂਰਪੁਰ ਬੇਦੀ, 7 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਪੰਜਾਬ ਸਾਂਝੀਵਾਲਤਾ ਦਲ ਦੇ ਰੂਪਨਗਰ ਹਲਕੇ ਤੋਂ ਉਮੀਦਵਾਰ ਗੌਰਵ ਰਾਣਾ ਨੇ ਸਮੂਹ ਇਲਾਕਾ ਵਾਸੀਆਂ ਤੇ ਪੰਜਾਬੀਆਂ ਨੂੰ ਦੀਵਾਲੀ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ ਭੇਟ ਕੀਤੀਆਂ। ਗੌਰਵ ਰਾਣਾ ਨੇ ਕਿਹਾ ਕਿ ਉਹ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਹਰ ਮਿਹਨਤਕਸ਼, ਜ਼ੁਲਮ ਵਿਰੁੱਧ ਲੜਨ ਵਾਲੇ ਤੇ ਸੱਚ ਦੇ ਰਾਹ ’ਤੇ ਚੱਲਣ ਵਾਲੇ ਵਿਅਕਤੀ ’ਤੇ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ ਅਤੇ ਹਰ ਘਰ ਵਿਚ ਖ਼ੁਸ਼ੀਆਂ ਤੇ ਰੌਸ਼ਨੀਆਂ ਹੋਣ।
ਅਜੀਤ ਡੈਸਕ
08-11-2026