ਆਲੋਵਾਲ ’ ਚ 37 ਵਾਂ ਸਭਿਆਚਾਰਕ ਮੇਲਾ ਕੱਲ੍ਹ
ਭਰਤਗੜ੍ਹ, 7 ਨਵੰਬਰ (ਜਸਬੀਰ ਸਿੰਘ ਬਾਵਾ)-ਸਮੂਹ ਗ੍ਰਾਮ ਪੰਚਾਇਤ ਆਲੋਵਾਲ, ਮੰਦਰ ਕਮੇਟੀ ਤੇ ਬਾਬਾ ਵਿਸ਼ਵਕਰਮਾ ਸੱਭਿਆਚਾਰਕ ਕਲੱਬ ਰਜਿ. ਦੇ ਸਮੂਹ ਨੁਮਾਇੰਦਿਆਂ ਵਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸ਼ਿਲਪ ਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਪ੍ਰਗਟ ਉਤਸਵ ਮੌਕੇ 37ਵਾਂ ਸੱਭਿਆਚਾਰਕ ਮੇਲਾ 9 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮੀਂ 7 ਵਜੇ ਤੱਕ ਕਰਵਾਇਆ ਜਾ ਰਿਹਾ ਹੈ।
ਭਰਤਗੜ੍ਹ, 7 ਨਵੰਬਰ (ਜਸਬੀਰ ਸਿੰਘ ਬਾਵਾ)-ਸਮੂਹ ਗ੍ਰਾਮ ਪੰਚਾਇਤ ਆਲੋਵਾਲ, ਮੰਦਰ ਕਮੇਟੀ ਤੇ ਬਾਬਾ ਵਿਸ਼ਵਕਰਮਾ ਸੱਭਿਆਚਾਰਕ ਕਲੱਬ ਰਜਿ. ਦੇ ਸਮੂਹ ਨੁਮਾਇੰਦਿਆਂ ਵਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸ਼ਿਲਪ ਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਪ੍ਰਗਟ ਉਤਸਵ ਮੌਕੇ 37ਵਾਂ ਸੱਭਿਆਚਾਰਕ ਮੇਲਾ 9 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮੀਂ 7 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਵਿਸ਼ਵ ਪ੍ਰਸਿੱਧ ਗਾਇਕ ਜੋੜੀ ਰੰਮੀ ਰੰਧਾਵਾ, ਪ੍ਰਿੰਸ ਰੰਧਾਵਾ, ਲੋਕ ਗਾਇਕ ਅਵਤਾਰ ਆਲੋਵਾਲੀਆ, ਗਾਇਕਾ ਜਸਪ੍ਰੀਤ, ਅਮਰ ਅਰਸੀ, ਗਾਇਕਾ ਨਰਿੰਦਰ ਜੋਤ, ਲੋਕ ਗਾਇਕ ਜੋੜੀ ਹਰਮਿੰਦਰ ਨੂਰਪੁਰੀ, ਗਾਇਕਾ ਸੁੱਖੀ ਘੁਮਾਣ ਸਮੇਤ ਹੋਰ ਗਾਇਕ ਪਰਿਵਾਰਿਕ ਅਤੇ ਸੱਭਿਆਚਾਰਕ ਗੀਤਾਂ ਨਾਲ ਹਾਜ਼ਰੀ ਲੁਆਉਣਗੇ ਅਤੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸਿੱਖਿਆ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਸਮੇਤ ਹੋਰ ਨੁਮਾਇੰਦੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕਰਨਗੇ। ਉਕਤ ਜਾਣਕਾਰੀ ਸਰਪੰਚ ਬੀਬੀ ਪਰਮਜੀਤ ਕੌਰ, ਪ੍ਰਧਾਨ ਮਨਿੰਦਰ ਸਿੰਘ ਖੇਪੜ, ਮਨਦੀਪ ਧੀਮਾਨ, ਚੌਧਰੀ ਸੁੱਚਾ ਸਿੰਘ, ਗੁਲਜਾਰ ਸਿੰਘ ਖੇਪੜ ਨੇ ਸਾਂਝੇ ਤੌਰ ’ਤੇ ਦਿੱਤੀ।