08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਐੱਚ. ਡੀ. ਐਫ. ਸੀ. ਬੈਂਕ ਨੰਗਲ ਵਲੋਂ ਗਰੀਨ ਦੀਵਾਲੀ ਦਾ ਸੁਨੇਹਾ, ਪਟਾਕਿਆਂ ਦੀ ਥਾਂ ਵੰਡੇ ਫਲਦਾਰ ਤੇ ਛਾਂਦਾਰ ਬੂਟੇ

ਨੰਗਲ, 7 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਦੀਵਾਲੀ ਭਾਰਤ ਦਾ ਸਭ ਤੋਂ ਵੱਡਾ ਤਿਉਹਾਰ ਹੈ। ਹਰੇਕ ਵਿਅਕਤੀ ਇਸ ਸ਼ੁੱਭ ਤਿਉਹਾਰ ਨੂੰ ਆਪਣੇ-ਆਪਣੇ ਤਰੀਕੇ ਨਾਲ ਮਨਾਉਂਦਾ ਹੈ ਪਰ ਇਸ ਮੌਕੇ ਵੱਡੀ ਗਿਣਤੀ ਵਿਚ ਚਲਾਏ ਜਾਂਦੇ ਵੱਖ-ਵੱਖ ਤਰ੍ਹਾਂ ਦੇ ਬੰਬ ਪਟਾਕਿਆਂ ਕਾਰਨ ਸ਼ੋਰ ਪ੍ਰਦੂਸ਼ਣ ਤੇ ਵਾਤਾਵਰਨ ਪ੍ਰਦੂਸ਼ਣ ਵਧਦਾ ਹੈ, ਜੋ ਬਨਸਪਤੀ ਅਤੇ ਮਨੁੱਖੀ ਜੀਵਨ ਲਈ ਘਾਤਕ ਸਿੱਧ ਹੁੰਦਾ ਹੈ।

Ad Position 21
No active advertisement
ਅਜੀਤ ਡੈਸਕ 08-11-2026
ਨੰਗਲ, 7 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਦੀਵਾਲੀ ਭਾਰਤ ਦਾ ਸਭ ਤੋਂ ਵੱਡਾ ਤਿਉਹਾਰ ਹੈ। ਹਰੇਕ ਵਿਅਕਤੀ ਇਸ ਸ਼ੁੱਭ ਤਿਉਹਾਰ ਨੂੰ ਆਪਣੇ-ਆਪਣੇ ਤਰੀਕੇ ਨਾਲ ਮਨਾਉਂਦਾ ਹੈ ਪਰ ਇਸ ਮੌਕੇ ਵੱਡੀ ਗਿਣਤੀ ਵਿਚ ਚਲਾਏ ਜਾਂਦੇ ਵੱਖ-ਵੱਖ ਤਰ੍ਹਾਂ ਦੇ ਬੰਬ ਪਟਾਕਿਆਂ ਕਾਰਨ ਸ਼ੋਰ ਪ੍ਰਦੂਸ਼ਣ ਤੇ ਵਾਤਾਵਰਨ ਪ੍ਰਦੂਸ਼ਣ ਵਧਦਾ ਹੈ, ਜੋ ਬਨਸਪਤੀ ਅਤੇ ਮਨੁੱਖੀ ਜੀਵਨ ਲਈ ਘਾਤਕ ਸਿੱਧ ਹੁੰਦਾ ਹੈ। ਇਸ ਦੀਵਾਲੀ ਮੌਕੇ ਐੱਚ. ਡੀ. ਐਫ. ਸੀ. ਬੈਂਕ, ਰੇਲਵੇ ਰੋਡ, ਨੰਗਲ ਵਲੋਂ ਇਕ ਵੱਖਰਾ ਤੇ ਸਾਰਥਿਕ ਸੁਨੇਹਾ ਦਿੱਤਾ। ਬਰਾਂਚ ਮੁਖੀ ਅਮਿੱਤ ਕਪਿਲ ਸਮੇਤ ਸਮੂਹ ਸਟਾਫ਼ ਵਲੋਂ ਆਪਣੇ ਸਟਾਫ਼ ਤੇ ਬੈਂਕ ਗਾਹਕਾਂ ਨੂੰ ਵਿਰਾਸਤੀ ਫਲਦਾਰ ਤੇ ਛਾਂਦਾਰ ਬੂਟੇ ਵੰਡੇ ਗਏ ਅਤੇ ਵਾਤਾਵਰਣ ਅਨੁਕੂਲ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਬਰਾਂਚ ਮੁਖੀ ਅਮਿੱਤ ਕਪਿਲ ਨੇ ਕਿਹਾ ਕਿ ਦੀਵਾਲੀ ਰੌਸ਼ਨੀਆਂ ਦਾ ਤਿਉਹਾਰ ਹੈ, ਪ੍ਰਦੂਸ਼ਣ ਫੈਲਾਉਣ ਦਾ ਨਹੀਂ। ਜੇ ਅਸੀਂ ਪਟਾਕਿਆਂ ’ਤੇ ਖ਼ਰਚ ਹੋਣ ਵਾਲੇ ਪੈਸੇ ਨਾਲ ਇਕ ਬੂਟਾ ਲਗਾਈਏ ਤਾਂ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਹਵਾ ਅਤੇ ਛਾਂ ਦੇਵੇਗਾ। ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਇਸ ਵਾਰ ਦੀਵਾਲੀ ਦੀਵਿਆਂ ਦੀ ਰੌਸ਼ਨੀ, ਮਿਠਾਸ ਤੇ ਹਰਿਆਵਲ ਨਾਲ ਮਨਾਈ ਜਾਵੇ। ਬੈਂਕ ਦੀ ਇਸ ਪਹਿਲਕਦਮੀ ਦੀ ਗਾਹਕਾਂ ਵਲੋਂ ਵੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਰਾਕੇਸ਼ ਸੋਹਲ, ਜਸਪਾਲ ਸਿੰਘ, ਗੁਰਚੈਨ ਸਿੰਘ, ਸਚਿਨ, ਅੰਕੁਸ਼, ਅਦਿੱਤਿਆ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਸਕੂਲ ਰੂਪਨਗਰ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਦੁੱਧ ਉਤਪਾਦਕ ਸਭਾ ਢਾਹੇ ਨੇ 8 ਲੱਖ 84 ਹਜ਼ਾਰ ਦਾ ਬੋਨਸ ਵੰਡਿਆ
Ad Position 24