26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਮਾਂਗੇਵਾਲ ਵਿਖੇ ਹਕੀਮ ਖ਼ੁਸ਼ਹਾਲ ਸਿੰਘ ਦਮਾ ਨਜ਼ਲਾ ਮੁਫ਼ਤ ਕੈਂਪ ਵਿਚ ਕੀਤੀ ਰਾਣਾ ਕੇ. ਪੀ. ਸਿੰਘ ਨੇ ਸ਼ਮੂਲੀਅਤ

ਢੇਰ, 26 ਨਵੰਬਰ (ਸ਼ਿਵ ਕੁਮਾਰ ਕਾਲੀਆ)-ਇਥੋਂ ਨੇੜਲੇ ਪਿੰਡ ਮਾਂਗੇਵਾਲ ਵਿਖੇ 38ਵਾਂ ਸਾਲਾਨਾ ਹਕੀਮ ਖ਼ੁਸ਼ਹਾਲ ਸਿੰਘ ਯਾਦਗਾਰੀ ਦਮਾਂ ਨਜ਼ਲਾ ਟੌਂਸਲ ਆਦਿ ਬਿਮਾਰੀਆਂ ਦਾ ਮੁਫ਼ਤ ਕੈਂਪ ਸ਼ੁਰੂ ਹੋ ਗਿਆ, ਜਿਸ ਵਿਚ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਹਕੀਮ ਪਰਿਵਾਰ ਵਲੋਂ ਬੀਤੇ ਲੰਬੇ ਸਮੇਂ ਤੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਲਗਾਏ ਜਾਂਦੇ ਦਮਾ ਨਜ਼ਲਾ ਕੈਂਪ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।

Ad Position 21
No active advertisement
ਅਜੀਤ ਡੈਸਕ 27-11-2026
ਢੇਰ, 26 ਨਵੰਬਰ (ਸ਼ਿਵ ਕੁਮਾਰ ਕਾਲੀਆ)-ਇਥੋਂ ਨੇੜਲੇ ਪਿੰਡ ਮਾਂਗੇਵਾਲ ਵਿਖੇ 38ਵਾਂ ਸਾਲਾਨਾ ਹਕੀਮ ਖ਼ੁਸ਼ਹਾਲ ਸਿੰਘ ਯਾਦਗਾਰੀ ਦਮਾਂ ਨਜ਼ਲਾ ਟੌਂਸਲ ਆਦਿ ਬਿਮਾਰੀਆਂ ਦਾ ਮੁਫ਼ਤ ਕੈਂਪ ਸ਼ੁਰੂ ਹੋ ਗਿਆ, ਜਿਸ ਵਿਚ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਹਕੀਮ ਪਰਿਵਾਰ ਵਲੋਂ ਬੀਤੇ ਲੰਬੇ ਸਮੇਂ ਤੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਲਗਾਏ ਜਾਂਦੇ ਦਮਾ ਨਜ਼ਲਾ ਕੈਂਪ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਜਿਸ ਰਾਹੀਂ ਹਕੀਮ ਪਰਿਵਾਰ ਵਲੋਂ ਮਨੁੱਖਤਾ ਦੀ ਸੇਵਾ ਲਈ ਆਪਣਾ ਵਡਮੁੱਲਾ ਕਾਰਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਦੀਆਂ ਤੋਂ ਇਨ੍ਹਾਂ ਦੇ ਪੁਰਖਿਆਂ ਵਲੋਂ ਇਹ ਕੈਂਪ ਲਗਾਇਆ ਜਾਂਦਾ ਹੈ ਇਸ ਤੋਂ ਬਾਅਦ ਹਕੀਮ ਹਰਮਿੰਦਰ ਪਾਲ ਸਿੰਘ ਮਿਨਹਾਸ ਵਲੋਂ ਇਸ ਪਿਰਤ ਨੂੰ ਲਗਾਤਾਰ ਜਾਰੀ ਰੱਖਿਆ ਹੋਇਆ ਹੈ ਜੋ ਕਿ ਬਹੁਤ ਵੱਡਾ ਕਾਰਜ ਹੈ। ਇਸ ਤੋਂ ਪਹਿਲਾਂ ਤੜਕਸਾਰ ਦਵਾਈਆਂ ਬਣਾਉਣ ਦੀ ਸ਼ੁਰੂਆਤ ਹਿਮਾਚਲ ਬਿਜਲੀ ਬੋਰਡ ਦੀ ਡਾਇਰੈਕਟਰ ਡਾਕਟਰ ਮਨਿੰਦਰਜੀਤ ਕੌਰ ਵਲੋਂ ਰਿਬਨ ਕੱਟ ਕੇ ਕੀਤੀ ਗਈ ਜਦਕਿ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਮਹਾਂਪੁਰਸ਼ਾਂ ਵਲੋਂ ਇਸ ਦੀ ਆਰੰਭਤਾ ਦੀ ਅਰਦਾਸ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਸਾਬਕਾ ਚੇਅਰਮੈਨ ਰਮੇਸ਼ ਚੰਦਰ ਦਸਗਰਾਈ, ਸਾਬਕਾ ਚੇਅਰਮੈਨ ਕਮਲ ਦੇਵ ਜੋਸ਼ੀ, ਡਾਕਟਰ ਆਤਮਾ ਸਿੰਘ ਰਾਣਾ, ਨੰਬਰਦਾਰ ਕੁਲਦੀਪ ਸਿੰਘ ਮਟੌਰ, ਦਿਵਿਆ ਕੁੰਵਰ, ਸੰਤੋਸ਼ ਸੈਣੀ, ਅਸ਼ੋਕ ਸੈਣੀ, ਕਰਨਲ ਅਵਤਾਰ ਸਿੰਘ ਦਬੂੜ, ਦਵਿੰਦਰ ਕੌਰ ਦਬੂੜ, ਸੇਵਾ ਮੁਕਤ ਡੀ. ਐਸ. ਪੀ. ਦਵਿੰਦਰ ਸਿੰਘ, ਦਮਨਪ੍ਰੀਤ ਕੌਰ ਮਿਨਹਾਸ, ਸੰਤੋਸ਼ ਰਾਣਾ, ਹਰਕੀਰਤ ਸਿੰਘ ਮਿਨਹਾਸ, ਅਮਰੀਕ ਸਿੰਘ ਮਾਂਗੇਵਾਲ, ਜਥੇਦਾਰ ਮਨਜਿੰਦਰ ਸਿੰਘ ਬਰਾੜ, ਵਪਾਰ ਮੰਡਲ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗੰਡਾ, ਹਿਮਾਂਸ਼ੂ ਟੰਡਨ, ਵਿੱਕੀ ਜੋਸ਼ੀ, ਸਿਮਰਨ ਕੌਰ, ਬਲਜੀਤ ਕੌਰ, ਹਰਦੇਵ ਸਿੰਘ ਰੂਪ ਰਾਏ, ਪ੍ਰਿੰਸੀਪਲ ਸੁਖਦੇਵ ਰਾਮ, ਅਮਰਜੀਤ ਸਿੰਘ ਬੇਈਹਾਰਾ, ਅਰੁਣਦੀਪ ਸੋਨੂ, ਸੁਰੇਸ਼ ਜੋਸ਼ੀ, ਦਵਿੰਦਰ ਸੈਣੀ, ਮਨਿੰਦਰ ਸਿੰਘ ਸਾਹਿਬ, ਫੁਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਿਊਂਸੀਪਲ ਰਿਟਾਇਰਡ ਕਰਮਚਾਰੀ ਯੂਨੀਅਨ ਮੋਰਿੰਡਾ ਦੀ ਚੋਣ ਅਗਲੀ ਖ਼ਬਰ 60 ਸਾਲ ਤੋਂ ਵੱਧ ਉਮਰ ਵਰਗ ਦੀ ਅਥਲੀਟ ਭਰਪੂਰ ਕੌਰ ਨੇ ਖੇਡਾਂ ਵਤਨ ਪੰਜਾਬ ਦੀਆਂ ’ਚ ਜਿੱਤੇ ਦੋ ਤਗਮੇ
Ad Position 24