26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਮਾਈਨਿੰਗ ਮੰਤਰੀ ਵਲੋਂ ਬੈਠਕ ਲਈ ਸਮਾਂ ਦਿੱਤੇ ਜਾਣ ਤੋਂ ਬਾਅਦ ਆਲ ਕਰੈਸ਼ਰ ਯੂਨੀਅਨ ਦੀ 2 ਰੋਜ਼ਾ ਹੜਤਾਲ ਮੁਲਤਵੀ

ਨੂਰਪੁਰ ਬੇਦੀ, 26 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਆਲ ਕਰੈਸ਼ਰ ਯੂਨੀਅਨ ਪੰਜਾਬ ਵਲੋਂ 26 ਤੇ 27 ਨਵੰਬਰ ਨੂੰ ਕੀਤੀ ਜਾਣ ਵਾਲੀ ਦੋ ਰੋਜ਼ਾ ਹੜਤਾਲ ਨੂੰ ਫ਼ਿਲਹਾਲ 2 ਦਸੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਯੂਨੀਅਨ ਦੇ ਨੁਮਾਇੰਦਿਆਂ ਦੀ ਮਾਈਨਿੰਗ ਤੇ ਜੀਓਲੋਜੀ ਵਿਭਾਗ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨਾਲ ਹੋਈ ਗੱਲਬਾਤ ਤੋਂ ਬਾਅਦ ਲਿਆ।

Ad Position 21
No active advertisement
ਅਜੀਤ ਡੈਸਕ 27-11-2026
ਨੂਰਪੁਰ ਬੇਦੀ, 26 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਆਲ ਕਰੈਸ਼ਰ ਯੂਨੀਅਨ ਪੰਜਾਬ ਵਲੋਂ 26 ਤੇ 27 ਨਵੰਬਰ ਨੂੰ ਕੀਤੀ ਜਾਣ ਵਾਲੀ ਦੋ ਰੋਜ਼ਾ ਹੜਤਾਲ ਨੂੰ ਫ਼ਿਲਹਾਲ 2 ਦਸੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਯੂਨੀਅਨ ਦੇ ਨੁਮਾਇੰਦਿਆਂ ਦੀ ਮਾਈਨਿੰਗ ਤੇ ਜੀਓਲੋਜੀ ਵਿਭਾਗ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨਾਲ ਹੋਈ ਗੱਲਬਾਤ ਤੋਂ ਬਾਅਦ ਲਿਆ। ਇਸ ਦੌਰਾਨ ਮੰਤਰੀ ਵਲੋਂ ਯੂਨੀਅਨ ਦੀਆਂ ਮੰਗਾਂ ਦੇ ਹੱਲ ਲਈ 1 ਜਾਂ 2 ਦਸੰਬਰ ਨੂੰ ਮੁੜ ਮੀਟਿੰਗ ਬੁਲਾਉਣ ਅਤੇ ਮੰਗਾਂ ਸੰਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕਰਕੇ ਢੁੱਕਵਾਂ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਸੰਬੰਧੀ ਆਲ ਕਰੈਸ਼ਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਕਰੈਸ਼ਰ ਮਾਲਕਾਂ ਦੀਆਂ ਮੰਗਾਂ ਦੇ ਹੱਲ ਨਾਲ ਸਟੋਨ ਕਰੈਸ਼ਰ ਉਦਯੋਗ ਨੂੰ ਦਰਪੇਸ਼ ਮੁਸ਼ਕਿਲਾਂ ਘੱਟ ਹੋਣਗੀਆਂ ਤੇ ਕਾਰੋਬਾਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਮਦਦ ਮਿਲੇਗੀ। ਮਨਪ੍ਰੀਤ ਸਿੰਘ ਗਿੱਲ ਨੇ ਸਪਸ਼ਟ ਕੀਤਾ ਕਿ ਯੂਨੀਅਨ ਵਲੋਂ ਹੜਤਾਲ ਖ਼ਤਮ ਨਹੀਂ ਕੀਤੀ ਗਈ, ਸਗੋਂ ਮੰਤਰੀ ਦੇ ਭਰੋਸੇ ਦੇ ਮੱਦੇਨਜ਼ਰ ਇਸ ਨੂੰ ਸਿਰਫ਼ 2 ਦਸੰਬਰ ਤੱਕ ਅੱਗੇ ਪਾਇਆ ਗਿਆ ਹੈ। ਬੈਠਕ ਦੌਰਾਨ ਚੇਅਰਮੈਨ ਮੇਜਰ ਬੀ. ਡੀ. ਗੁਪਤਾ ਮੁਬਾਰਕਪੁਰ, ਸਕੱਤਰ ਲਛਮਣ ਨਾਈਰ ਪਠਾਨਕੋਟ, ਹਰਭਜਨ ਭਰਤਗੜ੍ਹ, ਦਲਬੀਰ ਐਲਗਰਾਂ, ਮਨਿੰਦਰ ਬਾਲਾ ਸਰਸਾ, ਗੌਰਵ ਅਗਰਵਾਲ ਹੰਡੇਸਰਾ, ਅੰਕੁਸ਼ ਸਿੰਗਲਾ ਮੁਬਾਰਕਪੁਰ, ਜੋਗਿੰਦਰ ਮੁਬਾਰਕਪੁਰ, ਰਣਜੀਤ ਤੇਜਾ ਮੁਬਾਰਕਪੁਰ, ਮਲਕੀਤ ਸੰਧੂ ਪਠਾਨਕੋਟ, ਮਨਮੋਹਨ ਬਾਜਵਾ ਅਗੰਮਪੁਰ, ਬਲਵੀਰ ਹੰਡੇਸਰਾ, ਰਾਕੇਸ਼ ਗੁਪਤਾ ਅਗੰਮਪੁਰ, ਤਜਿੰਦਰ ਐਲਗਰਾਂ, ਪ੍ਰੇਮ ਸਿੰਗਲਾ ਖੇੜਾ, ਵਿੱਕੀ ਪਲਾਟਾ, ਹਰਦੇਵ ਐਲਗਰਾਂ ਤੇ ਬੱਬੂ ਹੁਸ਼ਿਆਰਪੁਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਇਲਾਕੇ ਅੰਦਰ ਧੂੜਾਂ ਪੁੱਟਦੀਆਂ ਮਿੱਟੀ ਦੀਆਂ ਅਣਗਿਣਤ ਚੱਲ ਰਹੀਆਂ ਟਰਾਲੀਆਂ ਲੋਕਾਂ ਲਈ ਬਣੀਆਂ ਪ੍ਰੇਸ਼ਾਨੀ ਦਾ ਸਬੱਬ ਅਗਲੀ ਖ਼ਬਰ ਆਰ. ਬੀ. ਯੂ. ਦੇ ਵਿਦਿਆਰਥੀ ਨੇ ਰਾਸ਼ਟਰੀ ਪਾਵਰਲਿਫਟਿੰਗ
Ad Position 24