29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਗੱਲਾਂ - ਗੱਲਾਂ ਵਿਚ ਕੁਝ ਕਹਿ ਗਏ ਚੌਧਰੀ ... ‘ਲੋਕਲ ਫ਼ਾਰ ਵੋਕਲ’ ਦਾ ਰਾਜੇਸ਼ ਚੌਧਰੀ ਦੇ ਨਾਅਰੇ ਨੇ ਖੋਲ੍ਹੀਆਂ ਨੰਗਲ ਭਾਜਪਾ ਦੀ ਅੰਦਰੂਨੀ ਸਿਆਸਤ ਦੀਆਂ ਪਰਤਾਂ !

ਨੰਗਲ, 29 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਭਾਜਪਾ ਵਿਚ ਸਭ ਅੱਛਾ ਨਹੀਂ! ਕਿਤੇ ਵੱਖਰੇ ਦਫ਼ਤਰਾਂ ਦੀ ਸਿਆਸਤ ਹੈ, ਕਿਤੇ ਵੱਖਰੇ ਸਿਆਸੀ ਮੰਚ ਅਤੇ ਕਿਤੇ 2027 ਦੀ ਵਿਧਾਨ ਸਭਾ ਟਿਕਟ ਲਈ ਦਾਅਵੇਦਾਰੀ।

Ad Position 21
No active advertisement
ਅਜੀਤ ਡੈਸਕ 30-11-2026
ਨੰਗਲ, 29 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਭਾਜਪਾ ਵਿਚ ਸਭ ਅੱਛਾ ਨਹੀਂ! ਕਿਤੇ ਵੱਖਰੇ ਦਫ਼ਤਰਾਂ ਦੀ ਸਿਆਸਤ ਹੈ, ਕਿਤੇ ਵੱਖਰੇ ਸਿਆਸੀ ਮੰਚ ਅਤੇ ਕਿਤੇ 2027 ਦੀ ਵਿਧਾਨ ਸਭਾ ਟਿਕਟ ਲਈ ਦਾਅਵੇਦਾਰੀ। ਇਸੇ ਦਰਮਿਆਨ ਨੰਗਲ ਮੰਡਲ ਭਾਜਪਾ ਦੇ ਸਨਮਾਨ ਸਮਾਰੋਹ ਵਿਚ ਜ਼ਿਲ੍ਹਾ ਭਾਜਪਾ ਮੀਤ ਪ੍ਰਧਾਨ ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਜੇਸ਼ ਚੌਧਰੀ ਵਲੋਂ ਦਿੱਤਾ ਗਿਆ ‘ਲੋਕਲ ਫ਼ਾਰ ਵੋਕਲ’ ਦਾ ਨਾਅਰਾ ਸਿਆਸੀ ਹਲਕਿਆਂ ਵਿਚ ਨਵੀਂ ਹੀ ਚਰਚਾ ਛੇੜ ਗਿਆ ਹੈ। ‘ਅਜੀਤ’ ਵਲੋਂ ਇਸ ਦੇ ਸਿਆਸੀ ਅਰਥ ਪੁੱਛੇ ਜਾਣ ’ਤੇ ਚੌਧਰੀ ਨੇ ਕਿਹਾ, “ਮੈਂ ਬੋਲਣਾ ਸੀ, ਬੋਲ ਦਿੱਤਾ, ਇਸ਼ਾਰਾ ਕਰਨਾ ਸੀ, ਕਰ ਦਿੱਤਾ, ਸਮਝ ਤੁਸੀਂ ਲਵੋ।” ਬੱਸ ਫਿਰ ਕੀ ਸੀ, ਸਿਆਸੀ ਚਰਚਾ ਨੂੰ ਨਵਾਂ ਵਿਸ਼ਾ ਮਿਲ ਗਿਆ। ਨੰਗਲ ਭਾਜਪਾ ਵਿਚ ਇਕ ਪਾਸੇ ਮੰਡਲ ਪ੍ਰਧਾਨ ਅਤੇ ਕੌਂਸਲਰ ਰਣਜੀਤ ਸਿੰਘ ਲੱਕੀ ਤੇ ਰਾਜੇਸ਼ ਚੌਧਰੀ ਨਾਲ ਜੁੜੇ ਆਗੂਆਂ ਦੀ ਸਰਗਰਮੀ ਚਰਚਾ ਵਿਚ ਹੈ, ਜਦਕਿ ਦੂਜੇ ਪਾਸੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨਾਲ ਡਾ. ਪਰਮਿੰਦਰ ਸ਼ਰਮਾ, ਜਤਿੰਦਰ ਸਿੰਘ ਅਠਵਾਲ, ਕੌਂਸਲਰ ਡਾ. ਰਾਜਿੰਦਰ ਕੁਮਾਰ ਤੇ ਹਰਮਨਜੀਤ ਸਿੰਘ ਪ੍ਰਿੰਸ ਸਮੇਤ ਹੋਰ ਆਗੂਆਂ ਦਾ ਪ੍ਰਭਾਵ ਦੱਸਿਆ ਜਾਂਦਾ ਹੈ। ਇਸ ਤੋਂ ਪਹਿਲਾਂ ਨਸ਼ਾ ਮੁਕਤ ਰੈਲੀ ਤੋਂ ਇਕ ਰਾਤ ਪਹਿਲਾਂ ਅੱਡਾ ਮਾਰਕੀਟ ਵਿਖੇ ਸਟੇਜ ’ਤੇ ਰਾਜੇਸ਼ ਚੌਧਰੀ ਅਤੇ ਡਾ. ਸੁਭਾਸ਼ ਸ਼ਰਮਾ ਵਿਚਾਲੇ ਤਲਖ਼ ਕਲਾਮੀ ਦੀ ਚਰਚਾ ਵੀ ਸਾਹਮਣੇ ਆਈ ਸੀ। ਓਧਰ, ਦੋ ਵਾਰ ਭਾਜਪਾ ਦੀ ਟਿਕਟ ’ਤੇ ਵਿਧਾਨ ਸਭਾ ਚੋਣ ਲੜ ਚੁੱਕੇ ਡਾ. ਪਰਮਿੰਦਰ ਸ਼ਰਮਾ ਨੇ ਸਵਾਲ ਕੀਤਾ ਕਿ ਜੇਕਰ ‘ਲੋਕਲ ਫ਼ਾਰ ਵੋਕਲ’ ਦਾ ਨਾਅਰਾ ਇੰਨਾ ਅਹਿਮ ਹੈ ਤਾਂ 2017 ਤੇ 2022 ਦੀਆਂ ਚੋਣਾਂ ਵੇਲੇ ਇਹ ਨਾਅਰਾ ਕਿਉਂ ਨਹੀਂ ਦਿੱਤਾ ਗਿਆ? ਦੂਜੇ ਪਾਸੇ ਡਾ. ਸੁਭਾਸ਼ ਸ਼ਰਮਾ ਦਾ ਕਹਿਣਾ ਹੈ ਕਿ ਉਹ ਵੀ ਇਸੇ ਹਲਕੇ ਦੇ ਵਸਨੀਕ ਹਨ, ਪਿੰਡ ਮਾਂਗੇਵਲ ਵਿਚ ਆਪਣਾ ਘਰ ਬਣਾ ਕੇ ਰਹਿ ਰਹੇ ਹਨ ਅਤੇ ਦਿਨ-ਰਾਤ ਹਲਕੇ ਵਿਚ ਵਿਚਰ ਰਹੇ ਹਨ। ਵਿਧਾਨ ਸਭਾ ਚੋਣਾਂ 2027 ਲਈ ਦਰਜਨ ਦੇ ਕਰੀਬ ਦਾਅਵੇਦਾਰਾਂ ਦੀ ਚਰਚਾ ਤੇ ਅਕਾਲੀ-ਭਾਜਪਾ ਸਿਆਸੀ ਸਮਝੌਤੇ ਦੇ ਮਾਹੌਲ ਵਿਚ ਨੰਗਲ ਭਾਜਪਾ ਦੀ ਇਹ ਅੰਦਰੂਨੀ ਖਿੱਚੋਤਾਣ ਪਾਰਟੀ ਲਈ ਵੱਡੀ ਚੁਣੌਤੀ ਬਣ ਸਕਦੀ ਹੈ। ਹੁਣ ਦੇਖਣਾ ਇਹ ਹੈ ਕਿ ਹਾਈਕਮਾਨ ਇਸ ਸਿਆਸੀ ਗੁੱਥੀ ਨੂੰ ਕਿਵੇਂ ਸੁਲਝਾਉਂਦੀ ਹੈ ਅਤੇ ਵਿਧਾਨ ਸਭਾ ਦੀ ਟਿਕਟ ਦਾ ਊਠ ਕਿਸ ਕਰਵੱਟ ਬੈਠਦਾ ਹੈ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਚੌਧਰੀ ਕਮਲ ਚੌਹਾਨ ਟੇਢੇਵਾਲ ਨੇ ਪਿੰਡ ਟਿੱਬਾ ਟੱਪਰੀਆਂ ਵਿਖੇ ਕੀਤੀ ਮੀਟਿੰਗ ਅਗਲੀ ਖ਼ਬਰ ਸਮੀਰੋਵਾਲ ਤੋਂ ਸੰਗਤਾਂ ਧਾਰਮਿਕ ਸਥਾਨਾਂ ਦੀ ਯਾਤਰਾ ਨੂੰ ਹੋਈਆਂ ਰਵਾਨਾ
Ad Position 24