29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਰੋਜ਼ਾਨਾ ਸਵੇਰੇ ਸ਼ਾਮ ਲੱਗਦੇ ਬਿਜਲੀ ਕੱਟਾਂ ਤੋਂ ਲੋਕ ਪ੍ਰੇਸ਼ਾਨ

ਬੇਲਾ, 29 ਨਵੰਬਰ (ਮਨਜੀਤ ਸਿੰਘ ਸੈਣੀ)-ਸਰਦੀਆਂ ਦੇ ਮੌਸਮ ਵਿਚ ਬਿਜਲੀ ਦੀ ਮੰਗ ਘੱਟ ਹੋਣ ਦੇ ਬਾਵਜੂਦ 24 ਘੰਟੇ ਘਰਾਂ ਵਾਲੀ ਬਿਜਲੀ ਨੂੰ ਰੋਜ਼ਾਨਾ ਸਵੇਰੇ ਸ਼ਾਮ ਡੇਢ-ਡੇਢ ਦੋ-ਦੋ ਘੰਟੇ ਦੇ ਲਗਾਏ ਜਾ ਰਹੇ ਪਾਵਰ ਕੱਟਾਂ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਸਭ ਤੋਂ ਵੱਧ ਪ੍ਰੇਸ਼ਾਨ ਦੁਕਾਨਦਾਰ ਤੇ ਘਰੇਲੂ ਔਰਤਾਂ ਹੋ ਰਹੀਆਂ ਹਨ।

Ad Position 21
No active advertisement
ਅਜੀਤ ਡੈਸਕ 30-11-2026
ਬੇਲਾ, 29 ਨਵੰਬਰ (ਮਨਜੀਤ ਸਿੰਘ ਸੈਣੀ)-ਸਰਦੀਆਂ ਦੇ ਮੌਸਮ ਵਿਚ ਬਿਜਲੀ ਦੀ ਮੰਗ ਘੱਟ ਹੋਣ ਦੇ ਬਾਵਜੂਦ 24 ਘੰਟੇ ਘਰਾਂ ਵਾਲੀ ਬਿਜਲੀ ਨੂੰ ਰੋਜ਼ਾਨਾ ਸਵੇਰੇ ਸ਼ਾਮ ਡੇਢ-ਡੇਢ ਦੋ-ਦੋ ਘੰਟੇ ਦੇ ਲਗਾਏ ਜਾ ਰਹੇ ਪਾਵਰ ਕੱਟਾਂ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਸਭ ਤੋਂ ਵੱਧ ਪ੍ਰੇਸ਼ਾਨ ਦੁਕਾਨਦਾਰ ਤੇ ਘਰੇਲੂ ਔਰਤਾਂ ਹੋ ਰਹੀਆਂ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਨੌਕਰੀ ਪੇਸ਼ਾ ਅਤੇ ਦਿਹਾੜੀਦਾਰ ਮਜ਼ਦੂਰ ਕੰਮ ਖ਼ਤਮ ਕਰਕੇ ਘਰਾਂ ਨੂੰ ਜਾਣ ਸਮੇਂ ਸੌਦਾ ਪੱਤਾ ਖ਼ਰੀਦ ਕਰਦੇ ਹਨ ਪਰ ਪਿਛਲੇ ਕਰੀਬ ਵੀਹ ਪੱਚੀ ਦਿਨਾਂ ਤੋਂ ਲਗਾਤਾਰ ਸ਼ਾਮ ਪੰਜ ਵਜੇ ਤੋਂ ਸੱਤ, ਸਾਢੇ ਸੱਤ ਵਜੇ ਤੱਕ ਬਿਜਲੀ ਦਾ ਕੱਟ ਲਗਾਇਆ ਜਾ ਰਿਹਾ ਹੈ। ਦੂਜੇ ਪਾਸੇ ਘਰੇਲੂ ਔਰਤਾਂ ਦਾ ਕਹਿਣਾ ਹੈ ਕਿ ਸ਼ਾਮ ਪੰਜ ਵਜੇ ਤੇ ਸਵੇਰੇ ਛੇ ਵਜੇ ਦੋ ਦੋ ਘੰਟੇ ਦੇ ਕੱਟ ਲਗਾਏ ਜਾ ਰਹੇ ਹਨ ਉਹੀ ਸਮਾਂ ਘਰਾਂ ਦੇ ਚੁੱਲ੍ਹੇ ਚੌਂਕੇ, ਪਸ਼ੂਆਂ ਦੀਆਂ ਧਾਰਾਂ ਕੱਢਣ ਪੱਠੇ ਪਾਉਣ ਤੇ ਹੋਰ ਕੰਮਾਂ ਦਾ ਹੁੰਦਾ ਹੈ, ਸਵੇਰ ਵੇਲੇ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਭੇਜਣਾ ਹੁੰਦਾ ਹੈ। ਨੌਕਰੀ ਪੇਸ਼ੇ ਤੇ ਦਿਹਾੜੀ ਕਰਨ ਵਾਲਿਆਂ ਨੇ ਆਪਣੇ ਕੰਮਾਂ ’ਤੇ ਜਾਣਾ ਹੁੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਕ ਪਾਸੇ ਭਗਵੰਤ ਮਾਨ ਦਾਅਵੇ ਕਰ ਰਹੇ ਹਨ ਕਿ ਪੰਜਾਬ ਵਿਚ ਵਾਧੂ ਬਿਜਲੀ ਪੈਦਾ ਹੋ ਰਹੀ ਹੈ, ਜਿਸ ਕਰਕੇ ਦੂਜੇ ਸੂਬਿਆਂ ਨੂੰ ਬਿਜਲੀ ਵੇਚੀ ਜਾ ਰਹੀ ਹੈ ਪਰ ਦੂਜੇ ਪਾਸੇ ਪਿਛਲੇ ਕਰੀਬ ਇਕ ਮਹੀਨੇ ਤੋਂ ਸ਼ਾਮ ਸਵੇਰੇ ਲੱਗਦੇ ਬਿਜਲੀ ਦੇ ਕੱਟਾਂ ਲੋਕ ਪ੍ਰੇਸ਼ਾਨ ਹੋ ਰਹੇ ਹਨ ਇਥੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਸਰਦੀਆਂ ਵਿਚ ਵੀ ਬਿਜਲੀ ਦੇ ਕੱਟ ਲਗਾ ਕੇ ਬੁੱਤਾ ਸਾਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸੈਂਪਲ ਭਰ ਰਹੀ ਟੀਮ। ਦੁੱਧ ਦੇ 70 ਨਮੂਨਿਆਂ ਦੀ ਜਾਂਚ ਦੌਰਾਨ 40 ਵਿਚ ਪਾਣੀ ਦੀ ਮਾਤਰਾ ਮਿਆਰ ਨਾਲੋਂ ਵੱਧ ਪਾਈ ਗਈ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਅੱਜ ਜੰਮੂ ਤੋਂ ਹੋਵੇਗੀ ਆਰੰਭ
Ad Position 24