27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਫੁੱਲੇਚੱਕ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 02-01-2026

ਅਜਨਾਲਾ, 1 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਅਜਨਾਲਾ ਤੋਂ ਥੋੜੀ ਦੂਰ ਸਥਿਤ ਪਿੰਡ ਕੋਟਲੀ ਕੋਰੋਟਾਨਾ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੰਗਤਾਂ ਵਲੋਂ ਨਗਰ ਕੀਰਤਨ ਸਜਾਇਆ ਗਿਆ, ਨਗਰ ਕੀਰਤਨ ਪਿੰਡ ਕੋਟਲੀ ਕੋਰੋਟਾਣਾ ਤੋਂ ਸ਼ੁਰੂ ਹੋ ਕੇ ਪਿੰਡ ਫੁੱਲੇਚੱਕ, ਸਰਾਏ ਸਮੇਤ ਹੋਰਨਾਂ ਵੱਖ-ਵੱਖ ਪਿੰਡਾਂ ਵਿਚੋਂ ਦੀ ਹੁੰਦਾ ਹੋਇਆ ਸ਼ਾਮ ਨੂੰ ਮੁੜ ਗੁਰਦੁਆਰਾ ਸਾਹਿਬ ਪਿੰਡ ਕੋਟਲੀ ਕੋਰੋਟਾਨਾ ਵਿਖੇ ਸਮਾਪਤ ਹੋਇਆ, ਸਾਰੇ ਰਸਤਿਆਂ ਵਿਚ ਨਗਰ ਕੀਰਤਨ ਦਾ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਥਾਂ-ਥਾਂ ਤੇ ਲੰਗਰ ਵੀ ਲਗਾਏ 9 ਪਿੰਡ ਫੁੱਲੇਚੱਕ ਵਿਖੇ ਸਮੂਹ ਸੰਗਤਾਂ ਵਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਖਵਾਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਢਾਡੀ ਜਥੇ ਵਲੋਂ ਆਈਆਂ ਸੰਗਤਾਂ ਨੂੰ ਢਾਡੀ ਵਾਰਾਂ ਸੁਣਾ ਕੇ ਨਿਹਾਲ ਕੀਤਾ | ਪਿੰਡ ਦੇ ਪਤਵੰਤਿਆਂ ਵਲੋਂ ਪੰਜ ਪਿਆਰੇ ਸਾਹਿਬਾਨ ਅਤੇ ਪ੍ਰਮੁੱਖ ਸ਼ਖ਼ਸ਼ੀਅਤਾਂ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਬਲਵਿੰਦਰ ਸਿੰਘ ਗਿੱਲ, ਕੁੰਨਣ ਸਿੰਘ ਢਿੱਲੋਂ, ਸਰਪੰਚ ਨਿਸ਼ਾਨ ਸਿੰਘ ਕੋਟਲੀ, ਸਰਪੰਚ ਚਰਨਜੀਤ ਸਿੰਘ ਬੱਬੂ ਫੁੱਲੇਚੱਕ, ਸਾਬਕਾ ਸਰਪੰਚ ਸਲਵਿੰਦਰ ਸਿੰਘ ਕੋਟਲੀ, ਸਾਬਕਾ ਸਰਪੰਚ ਸੁੱਖਾ ਸਿੰਘ ਫੁੱਲ਼ੇਚੱਕ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਸਾਬਕਾ ਸਰਪੰਚ ਗੁਰਮੀਤ ਕੌਰ, ਨੰਬਰਦਾਰ ਕਸ਼ਮੀਰ ਸਿੰਘ, ਜਸਬੀਰ ਸਿੰਘ ਢਿੱਲੋਂ, ਲਖਬੀਰ ਸਿੰਘ ਢਿੱਲੋਂ, ਹਰਪਾਲ ਸਿੰਘ ਗਗਨ ਢਿੱਲੋਂ, ਸੋਹਣ ਸਿੰਘ ਕੋਟਲੀ, ਦਲਬੀਰ ਸਿੰਘ ਢਿੱਲੋਂ, ਦਲਜੀਤ ਸਿੰਘ ਗਿੱਲ, ਜਥੇਦਾਰ ਸਕੱਤਰ ਸਿੰਘ, ਹਰਜੀਤ ਸਿੰਘ ਪੱਪੂ, ਸ਼ੇਰ ਸਿੰਘ ਢਿੱਲੋਂ, ਦਿਲਬਾਗ ਸਿੰਘ ਗੋਲਡੀ, ਜਰਮਨਜੀਤ ਸਿੰਘ ਛੀਨਾ, ਧਰਮਿੰਦਰ ਸਿੰਘ ਗਿੱਲ, ਹਰਮਨ ਢਿੱਲੋਂ ਫੁੱਲੇਚੱਕ, ਦਲਬੀਰ ਸਿੰਘ ਕੋਟਲੀ, ਜਸਵੰਤ ਸਿੰਘ ਸਰਕਾਰੀਆ, ਸਾਹਿਬ ਸਿੰਘ ਸਰਕਾਰੀਆ, ਮਨਜਿੰਦਰ ਸਿੰਘ ਪੀ.ਪੀ, ਜਸਪਾਲ ਸਿੰਘ ਸੰਧੂ ਕੋਟਲੀ, ਬਾਬਾ ਅੰਮਿ੍ਤਪਾਲ ਸਿੰਘ, ਜਸਵਿੰਦਰ ਸਿੰਘ ਢਿੱਲੋਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਵੇਂ ਸਾਲ ਦੀ ਆਮਦ 'ਤੇ ਗੁਰਦੁਆਰਾ ਸਾਹਿਬਾਨਾਂ ਵਿਖੇ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਨਤਮਸਤਕ ਅਗਲੀ ਖ਼ਬਰ ਨਵਾਂ ਸਾਲ 2026 ਸਮੁੱਚੀ ਦੁਨੀਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ-ਐਡਵੋਕੇਟ ਪ੍ਰਧਾਨ ਜਸਪ੍ਰੀਤ ਸਿੰਘ ਬਾਠ
Ad Position 24