ਮਜੀਠਾ, 1 ਜਨਵਰੀ (ਮਨਿੰਦਰ ਸਿੰਘ ਸੋਖੀ)-ਸੀਨੀਅਰ ਮੈਡੀਕਲ ਅਫਸਰ ਡਾ: ਸ਼ਿਵਕਰਨ ਸਿੰਘ ਕਾਹਲੋਂ ਦੀ ਅਗਵਾਈ ਵਿਚ ਮੁੱਢਲਾ ਸਿਹਤ ਕੇਂਦਰ ਥਰੀਏਵਾਲ ਵਿਖੇ ਨਵੇਂ ਸਾਲ ਦੀ ਖੁਸ਼ੀ ਵਿਚ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਾਏ ਗਏ | ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਐੱਸ.ਆਈ. ਕੁਲਜੀਤ ਸਿੰਘ ਦੇ ਰਾਗੀ ਜਥੇ ਵਲੋਂ ਮਨੋਹਰ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਉਪਰੰਤ ਸੰਗਤਾਂ ਅਤੇ ਸਮੂਹ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਐਸ.ਐਮ.ਓ ਡਾ: ਸ਼ਿਵਕਰਨ ਸਿੰਘ ਕਾਹਲੋਂ ਨੇ ਪਹਿਲਾਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਆਸ਼ੀਰਵਾਦ ਲਿਆ ਅਤੇ ਧੰਨਵਾਦ ਕੀਤਾ ਅਤੇ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਸਭਨਾਂ ਲਈ ਇਸ ਨਵੇਂ ਵਰ੍ਹੇ ਦੌਰਾਨ ਸ਼ੁਭਕਾਮਨਾਵਾਂ ਦਿੱਤੀਆਂ ਕਾਮਨਾ ਕੀਤੀ ਗਈ ਕਿ ਇਸ ਨਵੇਂ ਵਰ੍ਹੇ ਦੌਰਾਨ ਪ੍ਰਮਾਤਮਾ ਸਭਨਾਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ | ਇਸ ਮੌਕੇ ਡਾ: ਸ਼ਿਵਕਰਨ ਸਿੰਘ ਕਾਹਲੋਂ, ਡਾ: ਵਿਕਰਮਜੀਤ ਸਿੰਘ, ਡਾ: ਮਨਜਿੰਦਰ ਸਿੰਘ, ਬੀ.ਈ.ਈ. ਰਣਜੀਤ ਕੁਮਾਰ, ਡਾ: ਮਨਅਰਪਣ ਕੌਰ, ਸਤਪਾਲ ਸਿੰਘ, ਬਲਤੇਜ ਸਿੰਘ, ਸਾਹਿਲ ਮੱਟੂ, ਜਸਵਿੰਦਰ ਸਿੰਘ, ਹਰਵਿੰਦਰ ਸਿੰਘ, ਤਰੁਣਾ ਭਗਤ, ਮਨਵਿੰਦਰ ਸਿੰਘ, ਸੋਨੀਆ ਗੁਰਲਾਲ ਸਿੰਘ, ਰਾਜਿੰਦਰ ਕੁਮਾਰ, ਪ੍ਰਭਜੀਤ ਕੌਰ, ਰੰਜੂ ਕਸ਼ਯਪ, ਰੇਣੂੰਕੇ, ਪੂਨਮ ਸੈਣੀ, ਸੁਖਰਾਜ, ਕੁਨਾਲ, ਨਵਜੀਵਨ, ਗੁਰਮੀਤ ਕੌਰ, ਅਰਵਨਬੀਰ ਕੌਰ, ਗੁਰਬਖ਼ਸ਼ੀਸ਼ ਸਿੰਘ, ਹੁਸ਼ਿਆਰ ਸਿੰਘ, ਦਵਿੰਦਰ ਸਿੰਘ, ਗੁਰਤਿੰਦਰ ਸਿੰਘ, ਮਨਦੀਪ ਸਿੰਘ, ਜਗਰੂਪ ਕੌਰ, ਕੁਲਦੀਪ ਸਿੰਘ, ਸਤਨਾਮ ਸਿੰਘ, ਸਤਵਿੰਦਰ ਸਿੰਘ, ਰਘਬੀਰ ਸਿੰਘ, ਗੁਰਮੇਜ ਕੌਰ, ਸਰਬਜੀਤ ਕੌਰ, ਪਰਗਟ ਸਿੰਘ, ਗੁਰਿੰਦਰ ਸਿੰਘ, ਗੁਰਮੇਜ ਕੌਰ, ਰਜਵੰਤ ਕੌਰ, ਪ੍ਰਭਜੋਤ ਕੌਰ, ਪੁਸ਼ਪਿੰਦਰ ਕੌਰ, ਪਰਮਜੀਤ ਕੌਰ, ਰਾਜ ਕੁਮਾਰੀ, ਮਨਦੀਪ ਕੌਰ, ਰਮਨਦੀਪ ਕੌਰ, ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ |