27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਗੁਰਦੁਆਰਾ ਚੜ੍ਹਦੀ ਕਲਾ ਭੋਮਾ ਵਿਖੇ ਬੱਚਿਆਂ ਦੇ 5 ਰੋਜ਼ਾ ਗੁਰਮਤਿ ਸਿਖਲਾਈ ਕੈਂਪ

Ad Position 21
No active advertisement
ਅਜੀਤ ਡੈਸਕ 02-01-2026
ਮਜੀਠਾ, 1 ਜਨਵਰੀ (ਮਨਿੰਦਰ ਸਿੰਘ ਸੋਖੀ)-ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਸਰਕਲ ਅਜਨਾਲਾ ਅਤੇ ਪਿੰਡ ਭੋਮਾ ਦੇ ਗੁਰਦੁਆਰਾ ਚੜ੍ਹਦੀ ਕਲਾ ਦੇ ਪ੍ਰਬੰਧਕਾਂ ਵਲੋਂ ਸਾਕਾ ਚਮਕੌਰ ਸਾਹਿਬ ਅਤੇ ਸਾਕਾ ਸਰਹਿੰਦ ਦੇ ਸ਼ਹੀਦਾਂ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬੱਚਿਆਂ ਦਾ 5 ਰੋਜ਼ਾ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਡਾ: ਪ੍ਰਤਾਪ ਸਿੰਘ ਭੰਗਾਲੀ ਇੰਚਾਰਜ ਸਰਕਲ ਅਜਨਾਲਾ, ਭਾਈ ਪੂਰਨ ਸਿੰਘ, ਗਗੋਮਾਹਲ, ਮਨਜੀਤ ਸਿੰਘ ਜੇਠੂਵਾਲ ਜ਼ੋਨ ਇੰਚਾਰਜ ਅੰਮਿ੍ਤਸਰ, ਗਿਆਨ ਸਿੰਘ ਭੋਮਾ, ਡਾ: ਕੁਲਦੀਪ ਸਿੰਘ ਭੋਮਾ, ਰਣਜੀਤ ਸਿੰਘ ਭੋਮਾ ਨੇ ਬੱਚਿਆਂ ਨੂੰ ਗੁਰਬਾਣੀ, ਸਿੱਖ ਇਤਿਹਾਸ ਅਤੇ ਰਹਿਤ ਮਰਯਾਦਾ ਤੋਂ ਜਾਣੂੰ ਕਰਾਇਆ | ਅਖ਼ੀਰਲੇ ਦਿਨ ਬੱਚਿਆਂ ਦੀ ਪ੍ਰੀਖਿਆ ਲਈ ਗਈ ਜਿਸ ਦੌਰਾਨ ਪਹਿਲੇ ਗਰੁੱਪ ਵਿਚ ਹਰਵੀਰ ਸਿੰਘ, ਅਨੁਰੂਪ ਕੌਰ, ਦਿਲਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ | ਦੂਸਰੇ ਗਰੁੱਪ ਵਿਚ ਫਤਿਹਵੀਰ ਸਿੰਘ, ਮਨਦੀਪ ਕੌਰ, ਗੁਰਅੰਸ਼ਦੀਪ ਸਿੰਘ ਨੇ ਕ੍ਰਮਵਾਰ ਪਹਿਲਾ ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ, ਇਸੇ ਤਰ੍ਹਾਂ ਤੀਸਰੇ ਗਰੁੱਪ ਵਿਚ ਤਨਵੀਰ ਕੌਰ, ਗੁਰਸ਼ਾਨ ਸਿੰਘ, ਅਨੁਰਾਗਵੀਰ ਕੌਰ ਨੇ ਕ੍ਰਮਵਾਰ ਪਹਿਲਾ ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ | ਜੇਤੂ ਬੱਚਿਆਂ ਨੂੰ ਸਰਟੀਫਿਕੇਟ, ਮੈਡਲ ਅਤੇ ਧਾਰਮਿਕ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਇੰਦਰਜੀਤ ਸਿੰਘ ਬਾਬਾ ਬਕਾਲਾ ਸੁਪਰੀਮ ਕੌਂਸਲ ਮੈਂਬਰ ਸਿੱਖ ਮਿਸ਼ਨਰੀ ਕਾਲਜ, ਮਾਸਟਰ ਰਘਬੀਰ ਸਿੰਘ ਡੇਹਰੀਵਾਲ, ਗਿਆਨ ਸਿੰਘ ਭੋਮਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰ ਕੇ ਸ਼ੁਰੂਆਤ ਕੀਤੀ ਨਵੇਂ ਸਾਲ ਦੀ ਅਗਲੀ ਖ਼ਬਰ ਭਗਵਾਨ ਵਾਲਮੀਕਿ ਆਸ਼ਰਮ ਵਿਖੇ ਕੇਕ ਕੱਟ ਕੇ ਮਨਾਇਆ ਨਵਾਂ ਸਾਲ
Ad Position 24