ਰਾਮ ਤੀਰਥ, 1 ਜਨਵਰੀ (ਧਰਵਿੰਦਰ ਸਿੰਘ ਔਲਖ)-ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਵਿਖੇ ਮਹੰਤ ਮਲਕੀਤ ਨਾਥ, ਸੰਤ ਸੇਵਕ ਨਾਥ ਕੁਲਾਰਾਂ ਵਾਲਿਆਂ ਦੀ ਅਗਵਾਈ ਹੇਠ ਨਵਾਂ ਸਾਲ ਰਸਮੀ ਤੌਰ 'ਤੇ ਕੇਕ ਕੱਟ ਕੇ ਮਨਾਇਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਸੰਤ ਮਲਕੀਤ ਨਾਥ ਅਤੇ ਸੰਤ ਸੇਵਕ ਨਾਥ ਕਲਾਰਾਂ ਵਾਲਿਆਂ ਨੇ ਸਮੂਹ ਸੰਗਤਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦਿਆਂ ਹੋਇਆਂ, ਚੰਗੀ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਸਾਲ 2025 ਵਿਚ ਵਾਲਮੀਕਿ ਸਮਾਜ ਵਾਸਤੇ ਚੰਗੀ ਗੱਲ ਇਹ ਹੋਈ ਹੈ ਕਿ 10 ਸਾਲਾਂ ਬਾਅਦ ਭਗਵਾਨ ਵਾਲਮੀਕ ਆਸ਼ਰਮ ਵਿਖੇ ਤੀਰ ਕਮਾਨ ਵਾਲਾ ਲਾਲ ਝੰਡਾ ਲਹਿਰਾਇਆ ਹੈ ਅਤੇ ਜਲਦੀ ਹੀ ਹੁਣ ਇੱਥੇ 81 ਫੁੱਟ ਦਾ ਨਿਸ਼ਾਨ ਸਾਹਿਬ ਚੜਾਇਆ ਜਾਵੇਗਾ | ਸੰਤ ਸਮਾਜ ਵਲੋਂ ਸਮੂਹ ਡਾਕਟਰਾਂ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਦੇ ਚੇਅਰਮੈਨ ਅਤੇ ਸਾਬਕਾ ਡਿਪਟੀ ਮੇਅਰ ਓਮ ਪ੍ਰਕਾਸ਼ ਗੱਬਰ, ਅਸ਼ੋਕ ਮਲਹੋਤਰਾ, ਬਾਬਾ ਬਲਵੰਤ ਨਾਥ, ਬਿੱਟੂ ਨੰਗਲੀ, ਬਾਬਾ ਭੰਡਾਰੀ ਨਾਥ, ਬਾਬਾ ਮੇਘ ਨਾਥ, ਬਲਾਕ ਸੰਮਤੀ ਚੋਗਾਵਾਂ ਜ਼ੋਨ ਭਿੱਟੇਵੱਡ ਤੋਂ ਬਲਾਕ ਸੰਮਤੀ ਮੈਂਬਰ ਬਚਨ ਨਾਥ ਆਦਿ ਹਾਜ਼ਰ ਸਨ |