ਬਾਬਾ ਬਕਾਲਾ ਸਾਹਿਬ, 1 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਸਿਵਲ ਹਸਪਤਾਲ ਵਿਖੇ ਨਵੇਂ ਸਾਲ ਦੇ ਸ਼ੁੱਭ ਅਵਸਰ 'ਤੇ ਸਮੂਹ ਸਟਾਫ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਭਾਈ ਮਨਪ੍ਰੀਤ ਸਿੰਘ ਦੇਵੀਦਾਸਪੁਰਾ ਅਤੇ ਭਾਈ ਬਲਜਿੰਦਰ ਸਿੰਘ ਗਹਿਰੀ ਮੰਡੀ ਦੇ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਐੱਸ. ਐੱਮ. ਓ. ਡਾ: ਨੀਰਜ ਭਾਟੀਆ, ਡਾ: ਲਖਵਿੰਦਰ ਸਿੰਘ, ਡਾ: ਤਨਵੀ ਗੁਪਤਾ, ਡਾ: ਸੀਰਵ ਅਰੋੜਾ, ਡਾ: ਓਮ ਪ੍ਰਕਾਸ਼, ਡਾ. ਨੀਰਜ ਬਿਸ਼ਟ, ਨਵਦੀਪ ਸਿੰਘ ਚੀਮਾਂ (ਐੱਸ.ਐੱਮ.ਆਈ.) ਲਵਜੀਤ ਸਿੰਘ, ਸਰਬਜੀਤ ਸਿੰਘ ਪੱਡਾ, ਗੁਰਅੰਮਿ੍ਤਪਾਲ ਸਿੰਘ (ਤਿੰਨੋਂ ਚੀਫ ਫਾਰਮਾਸਿਸਟ), ਸੁਖਜਿੰਦਰ ਸਿੰਘ ਲਵਲੀ, ਬਲਜਿੰਦਰ ਸਿੰਘ, ਸੁਖਵਿੰਦਰ ਸਿੰਘ ਬੱਲ, ਮਨਦੀਪ ਕੌਰ ਬੀ.ਈ.ਈ. ਹਰਜਿੰਦਰ ਕੌਰ ਸਟਾਫ ਨਰਸ ਅਤੇ ਹੋਰ ਹਾਜ਼ਰ ਸਨ | ਗੁਰੂ ਕਾ ਲੰਗਰ ਅਤੁੱਟ ਵਰਤਿਆ |