ਅਜਨਾਲਾ, 3 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਪਿੰਡਾਂ ਦੇ ਸਰਬਪੱਖੀ ਵਿਕਾਸ ਅਤੇ ਸੂਬਾ ਵਾਸੀਆਂ ਨੂੰ ਲੋੜੀਂਦੀਆਂ ਸਹੂਲਤਾਂ ਮੁਹਈਆ ਕਰਵਾਉਣ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਹਲਕਾ ਅਜਨਾਲਾ ਦੀਆਂ ਸਾਰੀਆਂ ਸੜਕਾਂ ਦਾ ਜੂਨ ਮਹੀਨੇ ਦੇ ਅਖ਼ੀਰ ਤੱਕ ਨਵੀਨੀਕਰਨ ਕਰ ਦਿੱਤਾ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਤੇ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਹਲਕਾ ਅਜਨਾਲਾ ਅੰਦਰ 1.47 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀਆਂ ਸੜਕਾਂ ਦੇ ਨੀਂਹ ਪੱਥਰ ਰੱਖਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਦੱਸਿਆ ਕਿ ਆਵਾਜਾਈ ਦੇ ਮਜ਼ਬੂਤ ਜਾਲ ਨਾਲ ਇਸ ਸਰਹੱਦੀ ਇਲਾਕੇ 'ਚ ਸਿੱਖਿਆ, ਖੇਤੀਬਾੜੀ ਅਤੇ ਰੋਜ਼ਗਾਰ ਦੇ ਮੌਕੇ ਹੋਰ ਵੱਧਣਗੇ ਅਤੇ ਰਾਹਗੀਰ ਸਮੇਂ ਸਿਰ ਆਪਣੀ ਮੰਜ਼ਿਲ ਵੱਲ ਵਧਣਗੇ | ਅੱਜ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਹਲਕਾ ਅਜਨਾਲਾ ਦੇ ਪਿੰਡ ਰੋਖੇ ਤੋਂ ਰਾਏਪੁਰ, ਇਬਰਾਹਿਮਪੁਰਾ ਤੋਂ ਅੰਬ ਕੋਟਲੀ, ਹਰੜ ਖੁਰਦ ਤੋਂ ਹਰੜ ਖੁਰਦ ਡੇਰੇ, ਅਜਨਾਲਾ ਰਮਦਾਸ ਰੋਡ ਤੋਂ ਅਲੀਵਾਲ ਕੋਟਲੀ ਬਲੜਵਾਲ ਰੋਡ, ਅਜਨਾਲਾ ਜਗਦੇਵ ਖੁਰਦ ਰੋਡ ਤੋਂ ਬੂੜੇਵਾਲੀ ਸਕੂਲ, ਪੁਰਾਣੀ ਸਬਜ਼ੀ ਮੰਡੀ ਅਜਨਾਲਾ ਰੋਡ ਤੋਂ ਸਰਾਏ ਆਦਿ ਸੜਕਾਂ ਦੇ 1.42 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਨਵੀਨੀਕਰਨ ਕਾਰਜਾਂ ਦੇ ਨੀਂਹ ਪੱਥਰ ਰੱਖੇੇ | ਇਸ ਮੌਕੇ ਨੌਜਵਾਨ ਆਗੂ ਖੁਸ਼ਪਾਲ ਸਿੰਘ ਧਾਲੀਵਾਲ, ਮਾਸਟਰ ਸਰਫ਼ਰਾਜ ਸਿੰਘ ਅੰਬਕੋਟਲੀ, ਜੇ.ਈ. ਲਖਬੀਰ ਸਿੰਘ, ਸਰਪੰਚ ਗੁਰਜੰਟ ਸਿੰਘ ਸਰਾਏ, ਬਲਾਕ ਪ੍ਰਧਾਨ ਸਰਪੰਚ ਹਰਜੀਤ ਸਿੰਘ ਗੁਰਾਲਾ, ਸਰਪੰਚ ਗੁਰਨਾਮ ਸਿੰਘ ਕਮੀਰਪੁਰਾ, ਹਲਕਾ ਕੋਆਰਡੀਨੇਟਰ ਸਰਪੰਚ ਲਵਪ੍ਰੀਤ ਸਿੰਘ ਹਰੜ, ਬਲਾਕ ਸੰਮਤੀ ਮੈਂਬਰ ਲਵਕਰਨ ਸਿੰਘ ਭੱਖਾ, ਸਰਪੰਚ ਕਿਰਪਾਲ ਸਿੰਘ ਅਲੀਵਾਲ ਕੋਟਲੀ, ਦਵਿੰਦਰ ਸਿੰਘ ਸ਼ਾਹ, ਬਲਜੀਤ ਸਿੰਘ ਰੋਖੇ, ਮਾਸਟਰ ਪਰਮਬੀਰ ਸਿੰਘ ਰੋਖੇ, ਮਾਸਟਰ ਪਰਮਜੀਤ ਸਿੰਘ ਰੋਖੇ, ਗੁਰਭੇਜ ਸਿੰਘ ਸੂਰੇਪੁਰ, ਪੰਚ ਬਖਸ਼ੀਸ਼ ਸਿੰਘ ਸੂਰੇਪੁਰ, ਅਮਰੀਕ ਸਿੰਘ ਸ਼ਾਹ ਸਰਾਂ, ਮਾਨਵ ਰੋਖੇ, ਆੜਤੀ ਮੇਜਰ ਸਿੰਘ ਸਰਾਏ, ਮਨਪ੍ਰੀਤ ਸਿੰਘ, ਸਰਬਜੀਤ ਸਿੰਘ, ਗੁਰਸ਼ਰਨ ਸਿੰਘ, ਪਰਗਟ ਸਿੰਘ, ਦੂਲਾ ਸਿੰਘ, ਠੇਕੇਦਾਰ ਸਿੰਦਰ ਸਿੰਘ ਸਰਾਏ ਆਦਿ ਹਾਜ਼ਰ ਸਨ |