09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਡਿਪਸ ਸਕੂਲ ਰਈਆ ਵਿਖੇ ਸ਼ੂਟਿੰਗ ਰੇਂਜ ਦੀ ਖਾਸ ਟ੍ਰੇਨਿੰਗ ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 29-01-2026
ਰਈਆ, 28 ਜਨਵਰੀ (ਸ਼ਰਨਬੀਰ ਸਿੰਘ ਕੰਗ)-ਡਿਪਸ ਸਕੂਲਾਂ ਦੇ ਸਮੂਹ ਦੀ ਬ੍ਰਾਂਚ ਡਿਪਸ ਸਕਲ ਰਈਆ ਪਿੰਡ ਫੱਤੂਵਾਲ ਵਿਖੇ ਇੰਨਡੋਰ ਸ਼ੂਟਿੰਗ ਰੇਂਜ ਦੀ ਸ਼ੁਰੂਆਤ ਹੋਣ ਨਾਲ ਵਿਦਿਆਰਥੀ ਇਸ ਦਾ ਭਰਭੂਰ ਫਾਇਦਾ ਲੈ ਰਹੇ ਹਨ | ਭਾਰਤ ਦਾ ਸ਼ੂਟਿੰਗ ਵਿਚ ਉਲੰਪਿਕ ਖੇਡਾਂ ਦਾ ਰਿਕਾਰਡ ਕਾਫੀ ਸ਼ਲਾਘਾਯੋਗ ਰਿਹਾ ਹੈ ਅਤੇ ਇਸ ਦੇ ਮਹੱਤਵ ਨੂੰ ਸਮਝਦਿਆਂ ਮੈਨੇਜਿੰਗ ਡਾਇਰੈਕਟਰ ਤਰਵਿੰਦਰ ਸਿੰਘ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੀ ਵਿਸ਼ੇਸ਼ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਦਾ ਨਿਰਮਾਣ ਡਿਪਸ ਸਕੂਲ ਰਈਆ ਪਿੰਡ ਫੱਤੂਵਾਲ ਵਿਖੇ ਉਚੇਚੇ ਤੌਰ 'ਤੇ ਕਰਵਾਇਆ ਹੈ | ਇਸ ਦਾ ਉਦਘਾਟਨ ਪਿਛਲੇ ਸਮੇਂ ਦੌਰਾਨ ਚੇਅਰਪਰਸਨ ਜਸਵਿੰਦਰ ਕੌਰ, ਵਾਈਸ ਚੇਅਰਪਰਸਨ ਪ੍ਰੀਤਇੰਦਰ ਕੌਰ ਅਤੇ ਸੀ. ਈ. ਓ. ਮੋਨਿਕਾ ਮੰਡੋਤਰਾ ਨੇ ਸਾਂਝੇ ਤੌਰ 'ਤੇ ਕੀਤਾ ਅਤੇ ਦੱਸਿਆ ਕਿ ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਵੱਡੇ ਸੁਪਨੇ ਦਿਖਾਉਣਾ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਦੇ ਮੌਕੇ ਪੈਦਾ ਕਰਨਾ ਹੀ ਡਿਪਸ ਸੰਸਥਾਵਾਂ ਦਾ ਮੁੱਖ ਮੰਤਵ ਹੈ | ਡਾਇਰੈਕਟਰ ਸਕੂਲਜ ਕਰਨਲ ਪਿਊਸ਼ ਜੈਸਵਾਲ ਨੇ ਦੱਸਿਆ ਕੇ ਏਥੇ ਵਿਦਿਆਰਥੀਆਂ ਨੂੂੂੰ ਰੋਜਾਨਾ ਨਿਸ਼ਾਨੇਬਾਜੀ ਦੀ ਪ੍ਰੈਕਟਿਸ ਕਰਵਾਈ ਜਾਂਦੀ ਹੈ ਅਤੇ ਇਸ ਦੀਆਂ ਬਾਰੀਕੀਆਂ ਨੂੰ ਸਮਝਾਇਆ ਜਾਂਦਾ ਹੈ ਤਾਂ ਕਿ ਵਿਦਿਆਰੀ ਭਵਿੱਖ ਵਿਚ ਆਪਣੇ ਹੁਨਰ ਨੂੰ ਚੰਗੀ ਤਰ੍ਹਾਂ ਨਿਖਾਰ ਕੇ ਆਪਣਾ ਕੈਰੀਅਰ ਬਣਾ ਸਕਣ | ਡਿਪਸ ਸੰਸਥਾਵਾਂ ਦੇ ਸੀ. ਏ. ਓ. ਰਮਣੀਕ ਸਿੰਘ ਅਤੇ ਜਸ਼ਨ ਸਿੰਘ ਨੇ ਵਿਦਿਆਰਥੀਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਉੱਚ ਦਰਜੇ ਦਾ ਸਾਜੋ-ਸਾਮਾਨ ਅਤੇ ਟ੍ਰੇਨਿੰਗ ਦੇਣਾ ਦਾ ਵਾਅਦਾ ਕੀਤਾ | ਇਸ ਮੌਕੇ ਪਿ੍ੰ: ਜਗਬੀਰ ਸਿੰਘ ਰੰਧਾਵਾ ਨੇ ਕਿਹਾ ਕਿ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਪਛਾਣ ਕੇ ਸਹੀ ਮੌਕੇ ਦਿਸ਼ਾ ਦੇਣ ਨਾਲ ਉਹ ਹਮੇਸ਼ਾਂ ਹੀ ਆਪਣਾ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਜੰਡਿਆਲਾ ਗੁਰੂ 'ਚ ਗਣਤੰਤਰ ਦਿਵਸ ਮਨਾਇਆ <br/> ਅਗਲੀ ਖ਼ਬਰ ਗੁਰਦੁਆਰਾ ਬਾਬਾ ਕਾਹਨ ਸਿੰਘ ਮਜੀਠਾ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿਚ ਕਥਾ ਕੀਰਤਨ ਸਮਾਗ...
Ad Position 24