ਅਜਨਾਲਾ, 30 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਸ਼ਹਿਰ ਦੀ ਵਾਰਡ ਨੰਬਰ 11 ਵਿਖੇ ਸੀਨੀਅਰ ਭਾਜਪਾ ਆਗੂ ਵਾਸੁਦੇਵ ਸ਼ਰਮਾ ਦੇ ਗ੍ਰਹਿ ਵਿਖੇ ਕਰਵਾਏ ਸਮਾਰੋਹ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਤੇ ਭਾਜਪਾ ਓ. ਬੀ. ਸੀ. ਮੋਰਚਾ ਦੇ ਸੂਬਾ ਪ੍ਰਧਾਨ, ਅੰਮਿ੍ਤਸਰ ਦਿਹਾਤੀ 1 ਦੇ ਪ੍ਰਧਾਨ ਬੋਨੀ ਅਮਰਪਾਲ ਸਿੰਘ ਅਜਨਾਲਾ ਵਲੋਂ ਭਾਜਪਾ ਅਜਨਾਲਾ ਸ਼ਹਿਰੀ ਦੇ ਅਹੁਦੇਦਾਰਾਂ ਦਾ ਐਲਾਨ ਕਰਦਿਆਂ ਵਾਸੁਦੇਵ ਸ਼ਰਮਾ ਨੂੰ ਅਜਨਾਲਾ ਸ਼ਹਿਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਦੱਸਿਆ ਕਿ ਪ੍ਰਧਾਨ ਵਾਸੁਦੇਵ ਸ਼ਰਮਾ ਤੋਂ ਇਲਾਵਾ ਬੰਟੀ ਸ਼ਰਮਾ, ਸੰਦੀਪ ਅਰੋੜਾ, ਜਗਬੀਰ ਸਿੰਘ, ਅਮਰਜੀਤ ਸਿੰਘ ਬਾਜਵਾ, ਨਿਆਮਤ ਮਸੀਹ ਅਤੇ ਵਿਜੇ ਕੁਮਾਰ (ਸਾਰੇ ਮੀਤ ਪ੍ਰਧਾਨ), ਹਤਿੰਦਰ ਕੁਮਾਰ ਬੱਬਰ ਅਤੇ ਜਰਨੈਲ ਸਿੰਘ ਬਾਠ ਦੋਵੇਂ ਜਨਰਲ ਸਕੱਤਰ, ਸਾਹਿਲ ਅਰੋੜਾ, ਬਖ਼ਸ਼ੀਸ਼ ਸਿੰਘ, ਰੋਹਿਤ ਸ਼ਰਮਾ, ਵਿਜੇ ਸਹਿਗਲ, ਰਾਕੇਸ਼ ਭੰਡਾਰੀ, ਸੰਤੋਖ ਸਿੰਘ ਤੇ ਹਰਪ੍ਰੀਤ ਸਿੰਘ ਸਾਰੇ ਸਕੱਤਰ, ਬਿ੍ਜ ਭੂਸ਼ਣ ਖ਼ਜ਼ਾਨਚੀ, ਵਿਜੇ ਕੁਮਾਰ ਪ੍ਰਧਾਨ ਯੁਵਾ ਮੋਰਚਾ, ਬੀਬੀ ਸੀਮਾ ਅਜਨਾਲਾ ਪ੍ਰਧਾਨ ਮਹਿਲਾ ਮੋਰਚਾ, ਅਮਰਜੀਤ ਸਿੰਘ ਪ੍ਰਧਾਨ ਕਿਸਾਨ ਮੋਰਚਾ, ਗੁਰਪ੍ਰੀਤ ਸਿੰਘ ਪ੍ਰਧਾਨ ਐੱਸ. ਸੀ. ਮੋਰਚਾ, ਪਿ੍ੰਸ ਪ੍ਰਧਾਨ ਘੱਟ ਗਿਣਤੀ ਮੋਰਚਾ, ਹਰਪਾਲ ਸਿੰਘ ਪ੍ਰਧਾਨ ਓ. ਬੀ. ਸੀ. ਮੋਰਚਾ ਤੋਂ ਇਲਾਵਾ ਬਲਜਿੰਦਰ ਸਿੰਘ, ਗੁਰਵਿੰਦਰ ਸਿੰਘ, ਅਮਰੀਕ ਸਿੰਘ, ਸੁਖਬੀਰ ਸਿੰਘ, ਗੌਰਵ ਸ਼ਰਮਾ, ਹਰਵਿੰਦਰ ਸਿੰਘ, ਗੁਰਦਰਸ਼ਨ ਸਿੰਘ, ਗੁਰਪ੍ਰੀਤ ਸਿੰਘ ਕਾਲਾ, ਗੌਰਵ ਸ਼ਰਮਾ, ਹਰਵਿੰਦਰ ਕੁਮਾਰ, ਬਾਊ, ਕੁਲਦੀਪ ਸ਼ਰਮਾ, ਹਰਦੀਪ ਸਿੰਘ, ਅਮਰਬੀਰ ਸਿੰਘ, ਬਲਵਿੰਦਰ ਸਿੰਘ, ਮਨਦੀਪ ਸਿੰਘ, ਅਨੂਪ ਬਹਿਲ, ਰਵਿੰਦਰ ਸ਼ਰਮਾ, ਪਰਜੀਤ ਸਿੰਘ ਅਤੇ ਸੁਨੀਲ ਕਟਾਰੀਆ ਸਾਰੇ ਕਾਰਜਕਾਰਨੀ ਕਮੇਟੀ ਦੇ ਮੈਂਬਰ ਚੁਣੇ ਗਏ ਹਨ | ਇਸ ਮੌਕੇ ਬੋਨੀ ਅਜਨਾਲਾ ਵਲੋਂ ਚੁਣੇ ਸਮੂਹ ਅਹੁਦੇਦਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਅਤੇ ਨਵੀਆਂ ਜ਼ਿੰਮੇਵਾਰੀਆਂ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਵੀ ਕੀਤਾ ਗਿਆ | ਇਸ ਮੌਕੇ ਸੂਬਾਈ ਆਗੂ ਡਾ: ਅਵਤਾਰ ਕੌਰ ਅਜਨਾਲਾ, ਸਾਬਕਾ ਚੇਅਰਮੈਨ ਚੌਧਰੀ ਅਸ਼ੋਕ ਮੰਨਣ, ਮੀਡੀਆ ਇੰਚਾਰਜ ਧਰਮਿੰਦਰ ਸਿੰਘ ਪਿ੍ੰਸ, ਕੌਂਸਲਰ ਵਿਕਰਮ ਬੇਦੀ, ਕੌਂਸਲਰ ਸਿੰਮੀ ਸਰੀਨ, ਸ਼ਮਸ਼ੇਰ ਸਿੰਘ ਸ਼ੇਰਾ ਅਤੇ ਬੀਬੀ ਕੁਲਬੀਰ ਕੌਰ ਸਮੇਤ ਵੱਡੀ ਗਿਣਤੀ 'ਚ ਭਾਜਪਾ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ |