03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਕਰਵਾਇਆ ਮੁੱਖ ਮੰਤਰੀ ਸਿਹਤ ਯੋਜਨਾ ਦੀ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 31-01-2026
ਚੌਕ ਮਹਿਤਾ, 30 ਜਨਵਰੀ (ਜਗਦੀਸ਼ ਸਿੰਘ ਬਮਰਾਹ)-ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਮਹਿਤਾ ਚੌਂਕ ਦੇ ਜਲੰਧਰ ਰੋਡ 'ਤੇ ਸਥਿਤ ਬੈਨੀਸਨ ਕੰਪਿਊਟਰ ਸੈਂਟਰ 'ਤੇ ਪਹੁੰਚ ਕੇ 'ਮੁੱਖ ਮੰਤਰੀ ਸਿਹਤ ਯੋਜਨਾ' ਦੇ ਕਾਰਡ ਦੀ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਕਰਵਾਇਆ | ਇਸ ਮੌਕੇ ਉਨ੍ਹਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਯੋਜਨਾ ਪੰਜਾਬ ਦੇ ਹਰ ਇਕ ਵਸਨੀਕ ਲਈ ਸ਼ੁਰੂ ਕੀਤੀ ਜਾ ਰਹੀ ਹੈ | ਇਸ ਵਿਚ ਕਿਸੇ ਜਾਤ ਪਾਤ, ਜਾਂ ਗਰੀਬ ਅਮੀਰ ਦਾ ਕੋਈ ਫਰਕ ਨਹੀਂ ਰੱਖਿਆ ਗਿਆ ਅਤੇ ਜਿਸ ਪਰਿਵਾਰ ਦਾ ਵੀ ਇਹ ਸਿਹਤ ਕਾਰਡ ਬਣਿਆ ਹੋਵੇਗਾ ਉਸ ਨੂੰ ਇਲਾਜ ਦੀਆਂ ਮੁਫ਼ਤ ਸੁਵਿਧਾਵਾਂ ਸਰਕਾਰ ਵਲੋਂ ਮੁਹੱਈਆ ਕਰਵਾਈਆਂ ਜਾਣਗੀਆਂ | ਉਨ੍ਹਾਂ ਨੇ ਇਸ ਸਿਹਤ ਕਾਰਡ ਦੀ ਰਜਿਸਟਰੇਸ਼ਨ ਦਾ ਕੰਮ ਸ਼ੁਰੂ ਕਰਵਾਉਂਦਿਆਂ ਲਾਭਪਾਤਰੀਆਂ ਨੂੰ ਕੰਪਿਊਟਰ ਸਲਿੱਪਾਂ ਦਿੱਤੀਆਂ ਜਿਸ ਨਾਲ ਉਹ ਆਪਣੇ ਕਾਰਡ ਦੇ ਡਾਕੂਮੈਂਟ ਜਮ੍ਹਾਂ ਕਰਵਾ ਕੇ ਆਪਣੇ ਸਿਹਤ ਕਾਰਡ ਬਣਾ ਸਕਦੇ ਹਨ | ਇਸ ਮੌਕੇ ਹਰਭਜਨ ਸਿੰਘ ਈ. ਟੀ. ਓ. ਨਾਲ ਹੋਰਨਾਂ ਤੋਂ ਇਲਾਵਾ ਸਰਪੰਚ ਅਜੈ ਕੁਮਾਰ ਗਾਂਧੀ, ਅਜੀਤ ਸਿੰਘ ਬੱਬੀ ਪੰਚਾਇਤ ਮੈਂਬਰ, ਪ੍ਰਦੀਪ ਸਿੰਘ ਗੋਰਾ, ਪਰਮਜੀਤ ਸਿੰਘ ਪੰਮਾ, ਸੁਖਜੀਤ ਸਿੰਘ ਰਾਜੂ, ਪ੍ਰਗਟ ਸਿੰਘ ਹੀਰਾ, ਜੋਗਿੰਦਰ ਪਾਲ ਸਿੰਘ, ਰਸ਼ਪਾਲ ਸਿੰਘ ਨੂਰੀ, ਦਲਜੀਤ ਸਿੰਘ ਗਾਨੀ, ਸੋਨਾ ਸਿੰਘ, ਪ੍ਰਧਾਨ ਅਜੀਤ ਸਿੰਘ ਰੰਧਾਵਾ, ਚੇਅਰਮੈਨ ਗੁਰਵਿੰਦਰ ਸਿੰਘ, ਅਮਰ ਰਾਵਤ, ਜੁਗਰਾਜ ਸਿੰਘ ਵੜੈਚ ਸਿੱਖਿਆ ਕੋਆਰਡੀਨੇਟਰ, ਜਸਕਰਨ ਸਿੰਘ ਸੰਧੂ, ਪਿ੍ੰ: ਸੁਖਵਿੰਦਰ ਸਿੰਘ ਧਾਲੀਵਾਲ, ਸਤਨਾਮ ਸਿੰਘ, ਸੁਖ ਰੰਧਾਵਾ, ਕੁਲਬੀਰ ਸਿੰਘ, ਰਾਣਾ ਧਰਦਿਉ, ਭੁਪਿੰਦਰ ਸਿੰਘ ਡੀਲਕਸ ਅਤੇ ਹੋਰ ਬਹੁਤ ਸਾਰੇ ਲੋਕ

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਸੁਸਾਇਟੀ ਵਲੋਂ ਸ਼ਹੀਦ ਭਗਤ ਲੋਕ ਸੇਵਾ ਕੇਂਦਰ, ਪਾਖਰਪੁਰਾ ਵਿਖ਼ੇ ਸਮਾਗਮ ਕਰਵਾਉਣ ਦਾ ਫ਼ੈਸਲਾ ਕਿਹਾ,... ਅਗਲੀ ਖ਼ਬਰ ਥਰੈਸ਼ਰ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਮਾਰਕੀਟ ਕਮੇਟੀ ਨੇ ਮਦਦ ਲਈ ਦਿੱਤਾ ਚੈੱਕ <br/>
Ad Position 24
No active advertisement