ਬਾਬਾ ਬਕਾਲਾ ਸਾਹਿਬ, 31 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)- ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਵਜੀਰ ਭੁੱਲਰ (ਬਿਆਸ) ਦੀ ਵਸਨੀਕ ਇਕ ਵਿਆਹੁਤਾ, ਦੋ ਬੱਚਿਆਂ ਦੀ ਮਾਂ ਵਲੋਂ ਗਹਿਣੇ ਤੇ ਨਗਦੀ ਲੈ ਕੇ ਪ੍ਰੇਮੀ ਨਾਲ ਫਰਾਰ ਹੋਣ ਦਾ ਸਮਾਚਾਰ ਹੈ | ਇਸ ਸੰਬੰਧੀ ਅੱਜ ਇੱਥੇ ਜਾਣਕਾਰੀ ਦਿੰਦਿਆਂ ਅਮਰਜੀਤ ਕੌਰ ਵਿਧਵਾ ਮਹਿੰਦਰ ਸਿੰਘ ਪਿੰਡ ਵਜੀਰ ਭੁੱਲਰ (ਬਿਆਸ) ਨੇ ਡੀ. ਐੱਸ. ਪੀ. ਦਫਤਰ ਵਿਚ ਦਿੱਤੀ ਦਰਖਾਸਤ ਵਿਚ ਕਿਹਾ ਹੈ ਕਿ ਮੇਰਾ ਲੜਕਾ ਸੁਖਵਿੰਦਰ ਸਿੰਘ ਬਾਊ, ਜੋ ਕਿ ਕੁਵੈਤ ਵਿਖੇ ਰਹਿੰਦਾ ਹੈ, ਉਸ ਦੇ ਵਿਦੇਸ਼ ਜਾਣ ਮਗਰੋਂ ਮੇਰੀ ਨੂੰ ਹ ਦੇ ਪਿੰਡ ਦੇ ਹੀ ਇਕ ਲੜਕੇ ਨਾਲ ਪ੍ਰੇਮ ਸੰਬੰਧ ਬਣ ਗਏ ਅਤੇ ਉਹ 27 ਜਨਵਰੀ 2026 ਨੂੰ ਆਪਣੇ ਦੋ ਬੱਚੇ, ਇਕ ਬੇਟਾ 8 ਸਾਲ ਅਤੇ ਇਕ ਬੇਟੀ 9 ਸਾਲ, ਨੂੰ ਰਿਸ਼ਤੇਦਾਰਾਂ ਪਾਸ ਛੱਡਕੇ ਆਪਣੇ ਪ੍ਰੇਮੀ ਨਾਲ ਘਰੋਂ 5 ਤੋਲੇ ਸੋਨਾ ਅਤੇ 40,000/-ਰੁਪਏ ਨਗਦ ਲੈ ਕੇ ਐਕਟਿਵਾ ਸਮੇਤ ਫਰਾਰ ਹੋ ਗਈ ਹੈ, ਜਿਸਦੀ ਕਾਫੀ ਭਾਲ ਕੀਤੀ ਗਈ, ਪਰ ਕੋਈ ਅਤਾ ਪਤਾ ਨਹੀਂ ਲੱਗਾ | ਇਸ ਲਈ ਮੇਰੀ ਉੱਚ ਪੁਲਿਸ ਅਧਿਕਾਰੀਆਂ ਪਾਸੋਂ ਮੰਗ ਹੈ ਕਿ ਇਸ ਨੂੰ ਲੱਭਿਆ ਜਾਵੇ ਅਤੇ ਸੋਨਾ, ਨਗਦੀ ਤੇ ਐਕਟਿਵਾ ਵਾਪਸ ਦਿਵਾਈ ਜਾਵੇ |