ਟਾਹਲੀ ਸਾਹਿਬ, 31 ਜਨਵਰੀ (ਵਿਨੋਦ ਭੀਲੋਵਾਲ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਤਹਿਤ ਹੁਣ ਸੂਬੇ ਵਿਚ ਸ਼ੁਰੂ ਕੀਤੀ ਗਈ ਸਿਹਤ ਕ੍ਰਾਂਤੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਹੁਣ 10 ਲੱਖ ਦਾ ਲੋਕ ਆਪਣਾ ਕਿਸੇ ਵੀ ਹਸਪਤਾਲ ਵਿਚੋਂ ਕਿਸੇ ਵੀ ਕਿਸਮ ਦਾ ਆਪਣਾ ਇਲਾਜ ਕੈਸ਼ਲੈੱਸ ਕਰਵਾ ਸਕਣਗੇ ,ਜਿਸ ਨਾਲ ਇਹ ਸਕੀਮ ਸੂਬੇ ਵਿਚ ਹਰੇਕ ਵਰਗ ਦੇ ਲੋਕਾਂ ਲਈ ਲਾਹੇਵੰਦ ਹੋਵੇਗੀ | ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਜੀਠਾ ਦੇ ਸੀਨੀਅਰ 'ਆਪ' ਆਗੂ ਤੇ ਪੰਜਾਬ ਦੇ ਐੱਸ. ਸੀ. ਕਮਿਸ਼ਨ ਦੇ ਸੀਨੀਅਰ ਵਾਇਸ ਚੈਅਰਮੈਨ ਤਰਸੇਮ ਸਿੰਘ ਸਿਆਲਕਾ ਨੇ ਸਰਪੰਚ ਰਵਿੰਦਰਪਾਲ ਸਿੰਘ ਹਦਾਇਤਪੁਰ ਦੇ ਗ੍ਰਹਿ ਵਿਖੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਹੁਣ ਕੋਈ ਵੀ ਨਾਗਰਿਕ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਨਾਲ ਨਾਲ ਨਿੱਜੀ ਹਸਪਤਾਲ 'ਚ 10 ਲੱਖ ਦਾ ਇਲਾਜ ਕਰਵਾਉਣ ਲਈ ਇਹ ਬੀਮਾ ਸ਼ਾਮਿਲ ਹੈ, ਜਿਸ ਲਈ ਲੋਕਾਂ ਦੇ 10 ਲੱਖ ਰੁਪਏ ਦੇ ਕਾਰਡ ਬਣਾਉਣ ਦੀ ਸ਼ੁਰੂਆਤ ਪੰਜਾਬ ਵਿਚ ਹੋ ਚੁੱਕਾ ਹੈ ਜਿਸ ਲਈ ਆਪ ਦੇ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰ ਤੇ ਵਲੰਟੀਅਰ ਲੋਕਾਂ ਨੂੰ ਇਹ ਕਾਰਡ ਬਣਾਉਣ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਹਿਯੋਗ ਦੇਣਗੇ ਤੇ ਸੂਬੇ ਵਿਚ ਮੁੱਖ ਮੰਤਰੀ ਸਿਹਤ ਬੀਮਾ ਦੀ 10 ਲੱਖ ਵਾਲੀ ਯੋਜਨਾ ਨਾਲ ਸਿਹਤ ਸਹੂਲਤਾਂ ਪ੍ਰਦਾਨ ਕਰਨ 'ਚ ਪਹਿਲਾ ਸੂਬਾ ਬਣ ਗਿਆ ਹੈ | ਇਸ ਮੌਕੇ ਸਰਪੰਚ ਰਵਿੰਦਰਪਾਲ ਸਿੰਘ ਹਦਾਇਤਪੁਰ, ਬਚਿੱਤਰ ਸਿੰਘ ਸੋਹਲ, ਮਲਕੀਤ ਸਿੰਘ ਸੋਹਲ, ਦਿਲਰਾਜ ਸਿੰਘ ਸੋਹਲ, ਬਾਬਾ ਕੁਲਵਿੰਦਰ ਸਿੰਘ, ਲਵਪ੍ਰੀਤ ਕੁਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਰਣਜੀਤ ਸਿੰਘ ਮੀਆਂ ਪੰਧੇਰ, ਨਰਿੰਦਰ ਸਿੰਘ ਬੱਲ ਢੱਡੇ, ਜਸਪਾਲ ਸਿੰਘ ਸਰਪੰਚ ਬਠੂਚੱਕ, ਸਰਪੰਚ ਸੁਖਵਿੰਦਰ ਸਿੰਘ ਖੈੜੇ ਬਾਲਾ ਚੈੱਕ, ਅਮਨਪ੍ਰੀਤ ਸਿੰਘ ਸ਼ਹਿਜ਼ਾਦਾ, ਦਿਲਬਾਗ ਸਿੰਘ ਬਾਬੂਵਾਲ, ਹਰਜੀਤ ਸਿੰਘ ਬਾਗੋਵਾਲ, ਸ਼ਿਵਜੋਤ ਸਿਆਲਕਾ, ਬਾਬਾ ਕਰਮਵੀਰ ਸਿੰਘ ਮੋਦੇ ਆਦਿ ਹਾਜ਼ਰ ਸਨ |
ਮੁੱਖ ਮੰਤਰੀ 'ਸਿਹਤ ਬੀਮਾ ਯੋਜਨਾ' ਹਰੇਕ ਵਰਗ ਦੇ ਲੋਕਾਂ ਲਈ ਹੋਵੇਗੀ ਲਾਹੇਵੰਦ-ਸਿਆਲਕਾ <br/>
ਅਜੀਤ ਡੈਸਕ
01-02-2026