30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਟੋਲ ਬਚਾਉਣ ਦੀ ਖਾਤਰ ਨਿਯਮਾਂ ਨਾਲ ਖਿਲਵਾੜ ਕਰ ਰਹੇ ਹਨ ਟਿੱਪਰ ਤੇ ਟਰਾਲੀ ਚਾਲਕ, ਪ੍ਰਸ਼ਾਸਨ ਬੇਖਬਰ

ਚੇਤਨਪੁਰਾ, 30 ਅਗਸਤ (ਮਹਾਂਬੀਰ ਸਿੰਘ ਗਿੱਲ)- ਕੁਝ ਪੈਸਿਆਂ ਦਾ ਟੋਲ ਬਚਾਉਣ ਦੀ ਖਾਤਰ ਰੇਤ ਨਾਲ ਭਰੇ ਟਿੱਪਰ ਅਤੇ ਟਰਾਲੀ ਚਾਲਕ ਜਿਥੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਇਨ੍ਹਾਂ ਚਾਲਕਾਂ ਵਲੋਂ ਰੇਤ ਨੂੰ ਢੱਕਣ ਲਈ ਵੀ ਕੋਈ ਤਰਪਾਲ ਆਦਿ ਨਹੀਂ ਵਰਤੀ ਜਾਂਦੀ ਜਿਸਦੇ ਕਾਰਨ ਹਵਾ ਨਾਲ ਉਡ ਕੇ ਰੇਤ ਟਿੱਪਰ ਅਤੇ ਟਰਾਲੀ ਦੇ ਪਿੱਛੇ ਜਾ ਰਹੇ ਦੋਪਹੀਆ ਵਾਹਨ ਚਾਲਕਾਂ ਦੀਆਂ ਅੱਖਾਂ ’ਚ ਪੈਣ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਹਨ।

Ad Position 21
No active advertisement
ਅਜੀਤ ਡੈਸਕ 31-08-2026
ਚੇਤਨਪੁਰਾ, 30 ਅਗਸਤ (ਮਹਾਂਬੀਰ ਸਿੰਘ ਗਿੱਲ)- ਕੁਝ ਪੈਸਿਆਂ ਦਾ ਟੋਲ ਬਚਾਉਣ ਦੀ ਖਾਤਰ ਰੇਤ ਨਾਲ ਭਰੇ ਟਿੱਪਰ ਅਤੇ ਟਰਾਲੀ ਚਾਲਕ ਜਿਥੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਇਨ੍ਹਾਂ ਚਾਲਕਾਂ ਵਲੋਂ ਰੇਤ ਨੂੰ ਢੱਕਣ ਲਈ ਵੀ ਕੋਈ ਤਰਪਾਲ ਆਦਿ ਨਹੀਂ ਵਰਤੀ ਜਾਂਦੀ ਜਿਸਦੇ ਕਾਰਨ ਹਵਾ ਨਾਲ ਉਡ ਕੇ ਰੇਤ ਟਿੱਪਰ ਅਤੇ ਟਰਾਲੀ ਦੇ ਪਿੱਛੇ ਜਾ ਰਹੇ ਦੋਪਹੀਆ ਵਾਹਨ ਚਾਲਕਾਂ ਦੀਆਂ ਅੱਖਾਂ ’ਚ ਪੈਣ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਪ੍ਰਸ਼ਾਸਨ ਵਲੋਂ ਇਨ੍ਹਾਂ ਦੇ ਟਿੱਪਰ ਅਤੇ ਟਰਾਲੀ ਚਾਲਕਾਂ ਦੇ ਵਿਰੁੱਧ ਕੋਈ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਜਾ ਰਹੀ। ਇਸ ਮੌਕੇ ਗੱਲਬਾਤ ਕਰਦਿਆਂ ਰਾਹਗੀਰਾਂ ਨੇ ਦੱਸਿਆ ਕਿ ਰੇਤ ਨਾਲ ਭਰੇ ਟਿੱਪਰ ਅਤੇ ਟਰਾਲੀਆਂ ਜੋ ਕਿ ਪਠਾਨਕੋਟ ਤੋਂ ਆਉਂਦੇ ਹਨ ਪਰ ਇਨ੍ਹਾਂ ਚਾਲਕਾਂ ਵਲੋਂ ਕੁਝ ਪੈਸਿਆਂ ਦਾ ਟੋਲ ਬਚਾਉਣ ਦੀ ਖਾਤਰ ਇਹ ਚਾਲਕ ਫਤਿਹਗੜ੍ਹ ਚੂੜੀਆਂ ਤੋਂ ਵਾਇਆ ਸੰਗਤਪੁਰਾ ਰੋਡ ਰਾਹੀਂ ਅੰਮ੍ਰਿਤਸਰ ਨੂੰ ਜਾਂਦੇ ਹਨ ਜਿਸਦੇ ਕਾਰਨ ਇਨ੍ਹਾਂ ਓਵਰਲੋਡ ਵਾਹਨਾਂ ਦੇ ਕਾਰਨ ਸੰਗਤਪੁਰਾ ਸੜਕ ਦੀ ਹਾਲਤ ਵੀ ਖਸਤਾ ਹੁੰਦੀ ਜਾ ਰਹੀ ਹੈ, ਉੱਥੇ ਨਾਲ ਹੀ ਇਨ੍ਹਾਂ ਓਵਰਲੋਡ ਵਾਹਨਾਂ ਕਾਰਨ ਆਏ ਦਿਨ ਹਾਦਸੇ ਵੀ ਵਾਪਰ ਰਹੇ ਹਨ। ਟ੍ਰੈਫਿਕ ਪੁਲਿਸ ਵਲੋਂ ਕਾਰ ਚਾਲਕਾਂ ਅਤੇ ਮੋਟਰ ਸਾਈਕਲ ਚਾਲਕਾਂ ਦੇ ਚਲਾਨ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਓਵਰਲੋਡ ਟਿੱਪਰ ਚਾਲਕਾਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜੋ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਰਾਹਗੀਰਾਂ ਨੇ ਪੁਲਿਸ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਨ੍ਹਾਂ ਓਵਰਲੋਡ ਟਿੱਪਰ ਅਤੇ ਟਰਾਲੀ ਚਾਲਕਾਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਨੂੰ ਗ਼ੈਰ-ਕਾਨੂੰਨੀ ਕੰਮਾਂ ਤੋਂ ਬਚਾਉਣ ਲਈ ਧਾਰਮਿਕ ਅਸਥਾਨਾਂ ਰਾਹੀਂ ਕਰਵਾਈਆਂ ਜਾ ਰਹੀਆਂ ਅਨਾਊਂਸਮੈਂਟਾਂ- ਐੱਸ.... ਅਗਲੀ ਖ਼ਬਰ ਮੈਰਿਟ ਦੇ ਅਧਾਰ ’ਤੇ ਹੋਈ ਨਿਯੁਕਤੀ ’ਚ ਹਲਕਾ ਇੰਚਾਰਜ ਦਾ ਕੋਈ ਰੋਲ ਨਹੀਂ
Ad Position 24