30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸੇਂਟ ਸੋਲਜ਼ਰ ਸਕੂਲ ਦੀ ਅੰਡਰ-14 ਵਾਲੀਵਾਲ ਟੀਮ ਨੇ ਜਿੱਤੀ ਸੈਕਿੰਡ ਰਨਰਅੱਪ ਟਰਾਫੀ

ਜੰਡਿਆਲਾ ਗੁਰੂ, 30 ਅਗਸਤ (ਅੰਮ੍ਰਿਤ ਪਾਲ ਸਿੰਘ)- ਸੀ. ਬੀ.

Ad Position 21
No active advertisement
ਅਜੀਤ ਡੈਸਕ 31-08-2026
ਜੰਡਿਆਲਾ ਗੁਰੂ, 30 ਅਗਸਤ (ਅੰਮ੍ਰਿਤ ਪਾਲ ਸਿੰਘ)- ਸੀ.ਬੀ.ਐੱਸ.ਈ. ਬੋਰਡ ਵਲੋਂ 18ਵਾਂ ਕਲਸਟਰ ਵਾਲੀਵਾਲ ਟੂਰਨਾਮੈਂਟ ਕਰਵਾਇਆ ਗਿਆ । ਇਸ ਟੂਰਨਾਮੈਂਟ ’ਚ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੀ ਅੰਡਰ-14 ਵਾਲੀਵਾਲ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੈਕਿੰਡ ਰਨਰਅੱਪ ਟਰਾਫੀ ’ਤੇ ਕਬਜ਼ਾ ਕੀਤਾ । ਟੂਰਨਾਮੈਂਟ ਵਿਚ ਅੰਡਰ-14 ਵਰਗ ਦੀਆਂ ਲਗਭਗ 32 ਟੀਮਾਂ ਨੇ ਭਾਗ ਲਿਆ । ਸੇਂਟ ਸੋਲਜ਼ਰ ਸਕੂਲ ਦੀ ਟੀਮ ਦੇ ਖਿਡਾਰੀਆਂ ਅੰਸ਼ਦੀਪ ਸਿੰਘ, ਏਕਮਪ੍ਰੀਤ ਸਿੰਘ, ਦਿਤਾਸ਼ੂ, ਸਤਜੋਤ ਸਿੰਘ, ਸਮਰਪ੍ਰੀਤ ਸਿੰਘ, ਗੁਰਕੰਵਲ ਸਿੰਘ, ਗੁਰਸਿਮਰ ਸਿੰਘ, ਰਣਬੀਰ ਪ੍ਰਤਾਪ ਸਿੰਘ, ਅਭੀਜੋਤ ਸਿੰਘ, ਅਰਮਾਨ ਵੀਰ ਸਿੰਘ, ਕਰਨਪ੍ਰੀਤ ਸਿੰਘ ਅਤੇ ਗੁਰਲਾਲ ਸਿੰਘ ਨੇ ਟੀਮ ਵਰਕ, ਅਨੁਸ਼ਾਸਨ, ਦ੍ਰਿੜਤਾ ਅਤੇ ਜੁਝਾਰੂ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਹ ਉਪਲਬਧੀ ਹਾਸਲ ਕੀਤੀ । ਸਕੂਲ ਵਾਪਸੀ ’ਤੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਡਾਇਰੈਕਟਰ-ਪ੍ਰਿੰਸੀਪਲ ਡਾ. ਅਮਰਪ੍ਰੀਤ ਕੌਰ ਨੇ ਜੇਤੂ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ । ਉਨ੍ਹਾਂ ਨੇ ਟੀਮ ਦੇ ਕੋਚ ਜਤਿੰਦਰ ਸਿੰਘ ਡੀ.ਪੀ. ਦੀ ਮਿਹਨਤ ਦੀ ਵੀ ਭਰਪੂਰ ਸ਼ਲਾਘਾ ਕੀਤੀ । ਇਸ ਮੌਕੇ ਪ੍ਰਿੰਸੀਪਲ ਸੰਦੀਪ ਸ਼ਰਮਾ, ਵਾਈਸ ਪ੍ਰਿੰਸੀਪਲ ਸ਼ਿਲਪਾ ਸ਼ਰਮਾ, ਕੋਆਰਡੀਨੇਟਰ ਨੀਲਾਕਸ਼ੀ ਗੁਪਤਾ ਸਮੇਤ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਨੈਸ਼ਨਲ ਟੈਸਟ ਹਾਊਸ ਨਾਲ ਸਮਝੌਤਾ ਜਲੰਧਰ ਵਿਖੇ ਅਤਿ-ਆਧੁਨਿਕ ਐਨ.ਟੀ.ਐਚ. ਲੈਬ ਸਥਾਪਤ ਕੀਤੀ ਜਾਵੇਗੀ ਅਗਲੀ ਖ਼ਬਰ ਸੀ. ਬੀ. ਐਸ. ਈ. ਕਲਸਟਰ ਅਥਲੈਟਿਕਸ ’ਚ ਸੇਂਟ ਸੋਲਜ਼ਰ ਇਲੀਟ ਕੌਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਵਿਦਿਆਰਥੀਆਂ ਨੇ ਮਾਰੀਆਂ ਮ...
Ad Position 24