30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਪੀ.ਐਚ.ਸੀ ਰਮਦਾਸ ਵਿਖੇ ਮੁਲਾਜ਼ਮ ਵਿਰੋਧੀ ਜਾਰੀ ਕੀਤੇ ਟਵੀਟ ਤੇ ਪੱਤਰ ਦੀਆਂ ਸਾੜੀਆਂ ਕਾਪੀਆਂ

ਰਮਦਾਸ, 30 ਅਗਸਤ (ਜਸਵੰਤ ਸਿੰਘ ਵਾਹਲਾ)- ਸਾਂਝੀ ਤਾਲਮੇਲ ਕਮੇਟੀ (ਪੰਜਾਬ ਮੁਲਾਜਮ, ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ) ਦੇ ਸੱਦੇ ’ਤੇ ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੀ ਅਗਵਾਈ ਹੇਠ ਪੀ. ਐਚ.

Ad Position 21
No active advertisement
ਮੁਢਲਾ ਸਿਹਤ ਕੇਂਦਰ ਰਮਦਾਸ ਵਿਖੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਮੁਲਾਜ਼ਮ ਵਿਰੋਧੀ ਪੱਤਰ ਦੀਆਂ ਕਾਪੀਆਂ ਸਾੜਦੇ ਹੋਏ ਮੁਲਾਜ਼ਮ । ਤਸਵੀਰ : ਜਸਵੰਤ ਸਿੰਘ ਵਾਹਲਾ 31-08-2026
ਰਮਦਾਸ, 30 ਅਗਸਤ (ਜਸਵੰਤ ਸਿੰਘ ਵਾਹਲਾ)- ਸਾਂਝੀ ਤਾਲਮੇਲ ਕਮੇਟੀ (ਪੰਜਾਬ ਮੁਲਾਜਮ, ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ) ਦੇ ਸੱਦੇ ’ਤੇ ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੀ ਅਗਵਾਈ ਹੇਠ ਪੀ.ਐਚ.ਸੀ ਰਮਦਾਸ ਵਿਖੇ ਮੁੱਖ ਮੰਤਰੀ ਪੰਜਾਬ ਦੁਆਰਾ ਮੁਲਾਜ਼ਮ ਵਿਰੋਧੀ ਜਾਰੀ ਕੀਤੇ ਟਵੀਟ ਅਤੇ ਧਮਕੀ ਭਰੇ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ । ਇਸ ਸਮੇਂ ਪੈਰਾਮੈਡੀਕਲ ਦੇ ਆਗੂ ਜਗਦੀਪ ਸਿੰਘ ਜੌਹਲ, ਡਾ. ਅਨੁਰਾਗ, ਐਮ.ਐਲ.ਟੀ ਦੇ ਨਵਜੋਤ ਸਿੰਘ, ਸੁਖਦੇਵ ਸਿੰਘ, ਸੁਖਦੇਵ ਮਸੀਹ, ਐੱਸ.ਆਈ ਹਰਦੀਪ ਸਿੰਘ, ਹਰਪ੍ਰੀਤ ਸਿੰਘ, ਰੇਸ਼ਮ ਸਿੰਘ, ਸੰਦੀਪ ਸਿੰਘ, ਪ੍ਰਭਜੀਤ ਸਿੰਘ, ਮਨਮੀਤ ਕੌਰ, ਅਮਨਦੀਪ ਕੌਰ, ਗੁਰਜੀਤ ਕੌਰ, ਸੁਖਪਾਲ ਸਿੰਗ, ਸੁਖਬੀਰ ਕੌਰ, ਨਰਿੰਦਰ ਪ੍ਰਧਾਨ, ਪ੍ਰੇਮ ਚੰਦ, ਸਵਿੰਦਰ ਸਿੰਘ ਭੱਟੀ ਆਦਿ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਬਣਦਾ ਡੀ.ਏ ਨਹੀ ਦਿੱਤਾ ਜਾ ਰਿਹਾ ਅਤੇ ਪਿਛਲਾ 18% ਬਕਾਇਆ ਨਹੀਂ ਦਿੱਤਾ ਜਾ ਰਿਹਾ, ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਗਈ, ਨਵੇਂ ਭਰਤੀ ਹੋਣ ਵਾਲੇ ਸਹਿਤ ਮੁਲਾਜਮਾਂ ਤੇ ਬਾਕੀ ਮੁਲਾਜਮਾਂ ਦੀ 3 ਸਾਲ ਦੀ ਪਰਖਕਾਲ ਸ਼ਰਤ ਨਹੀਂ ਹਟਾਈ ਗਈ, ਸਹਿਤ ਮੁਲਾਜਮਾਂ ਦੀਆ ਹੋਰ ਬਹੁਤ ਸਾਰੀਆ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ, ਜਿਸ ਕਾਰਨ ਮੁਲਾਜ਼ਮ ਵਰਗ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਆਗੂਆਂ ਨੇ ਕਿਹਾ ਕਿ ਸਰਕਾਰ ਭਾਵੇਂ ਜਿੰਨੇ ਮਰਜ਼ੀ ਮੁਲਾਜ਼ਮ ਵਿਰੋਧੀ ਪੱਤਰ ਜਾਰੀ ਕਰੇ । ਮੁਲਾਜ਼ਮ ਵਰਗ ਇਨ੍ਹਾਂ ਗਿੱਦੜ ਭਬਕੀਆਂ ਤੋਂ ਡਰਨ ਵਾਲੇ ਨਹੀਂ ।
Ad Position 22
No active advertisement
ਪਿਛਲੀ ਖ਼ਬਰ ਸੀ. ਬੀ. ਐਸ. ਈ. ਕਲਸਟਰ ਅਥਲੈਟਿਕਸ ’ਚ ਸੇਂਟ ਸੋਲਜ਼ਰ ਇਲੀਟ ਕੌਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਵਿਦਿਆਰਥੀਆਂ ਨੇ ਮਾਰੀਆਂ ਮ... ਅਗਲੀ ਖ਼ਬਰ ਵਿਧਾਇਕ ਟੌਂਗ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਏ ਸਰਪੰਚ ਹਰਪ੍ਰੀਤ ਸਿੰਘ ਹੈਪੀ
Ad Position 24