ਟਾਹਲੀ ਸਾਹਿਬ, 31 ਜਨਵਰੀ (ਵਿਨੋਦ ਭੀਲੋਵਾਲ)-ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ, ਪੰਜਵਾਂ ਨਿਸ਼ਾਨ ਮਿਸਲ ਕੌਮ ਸੁਲਤਾਨ 13 ਸੌ ਘੋੜ ਸਵਾਰ ਜਥੇਦਾਰ ਬਾਬਾ ਬੀਰ ਸਿੰਘ ਜੀ ਰੰਘਰੇਟਾ, ਚੱਕਰਵਰਤੀ ਨਿਹੰਗ ਸਿੰਘਾਂ, ਕੌਮ ਸੁਲਤਾਨ ਪੰਥ ਰਤਨ ਸਿੰਘ ਦਾ 260ਵਾਂ ਸ਼ਹੀਦੀ ਦਿਹਾੜਾ, ਸਾਹਿਬ ਜਥੇਦਾਰ ਬਾਬਾ ਬੀਰ ਸਿੰਘ, ਰੰਘਰੇਟਾ ਦਾ ਸੱਚਖੰਡਵਾਸੀ ਕੌਮ, ਸੁਲਤਾਨ, ਰਤਨ ਜਥੇਦਾਰ ਬਾਬਾ ਮਹਿੰਦਰ ਸਿੰਘ (ਨਨਕਾਣਾ ਸਾਹਿਬ ਵਾਲਾ) ਦਸ਼ਮੇਸ਼ ਤਰਨਾ ਦਲ ਦੇ ਦੇਗ-ਤੇਗ ਦੇ ਧਨੀ ਬਾਬਾ ਮਹਿੰਦਰ ਸਿੰਘ ਜੀ ਨਨਕਾਣਾ ਸਾਹਿਬ ਵਾਲਿਆਂ ਦੀ 50ਵੀਂ ਬਰਸੀ ਤੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਕਾਰ ਸਿੰਘ ਦੀ 11ਵੀਂ ਸਾਲਾਨਾ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ 7 ਫਰਵਰੀ ਨੂੰ ਵੱਡੀ ਪੱਧਰ 'ਤੇ ਕਰਵਾਇਆ ਜਾ ਰਿਹਾ ਹੈ | ਜਿਸ ਦੀਆਂ ਤਿਆਰੀਆਂ ਸੰਬੰਧੀ ਗੁਰਦੁਆਰਾ ਬਾਬਾ ਬੀਰ ਸਿੰਘ, ਬਾਬਾ ਧੀਰ ਸਿੰਘ ਛਾਉਣੀ ਨਿਹੰਗ ਸਿੰਘਾਂ ਦੇ ਮੁੱਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਹੇਠ ਪਿੰਡ ਚਾਟੀਵਿੰਡ ਲਹੇਲ ਵਿਖੇ ਪਲੇਠੀ ਮੀਟਿੰਗ ਹੋਈ | ਜਿਸ ਮੀਟਿੰਗ ਵਿਚ ਸਮਾਜ ਸੇਵੀ ਮਨਜੀਤ ਸਿੰਘ ਬੇਲਾਵਾਲ, ਫੌਜੀ ਹਵਿੰਦਰ ਸਿੰਘ ਨੰਗਲ ਦਿਆਲ, ਜਥੇ. ਕਰਤਾਰ ਸਿੰਘ ਵਡਾਲਾ ਜੌਹਲ, ਹਰਜੀਤ ਸਿੰਘ ਸਰਪੰਚ ਵਡਾਲਾ ਜੌਹਲ, ਜਥੇ. ਜੋਗਾ ਸਿੰਘ ਵਡਾਲਾ, ਕਲਵੰਤ ਬਾਬਾ ਸਿੰਘ ਬਟਾਲੇ ਵਾਲੇ ਸਮੇਤ ਵੱਡੀ ਗਿਣਤੀ 'ਚ ਜਥੇਬੰਦੀਆਂ ਨੇ ਹਿੱਸਾ ਲਿਆ ਅਤੇ ਇਸ ਮੀਟਿੰਗ ਵਿਚ ਸਾਂਝਾ ਮਤਾ ਪਾਸ ਕਰਕੇ ਬਰਸੀ ਨੂੰ ਮਨਾਉਣ ਲਈ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਨਿਹੰਗ ਸਿੰਘ ਜਥੇਬੰਦੀਆਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ 7 ਫਰਵਰੀ ਦਿਨ ਸ਼ੁੱਕਰਵਾਰ ਨੂੰ ਤਖ਼ਤ ਸਾਹਿਬਾਨ ਦੇ ਜਥੇਦਾਰ, ਸਮੁਚੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਾਹਿਬਾਨ, ਸੰਤ ਸਮਾਜ, ਨਿਰਮਲਾ ਪੰਥ, ਨਾਮਧਾਰੀ ਪੰਥ ਉਦਾਸੀਨ ਸੰਪ੍ਰਦਾਵਾਂ, ਧਾਰਮਿਕ, ਰਾਜਨੀਤਿਕ ਅਤੇ ਪ੍ਰਸ਼ਾਸਨਿਕ ਸ਼ਖ਼ਸੀਅਤਾਂ ਕਰਵਾਏ ਜਾ ਰਹੇ ਸ਼ਹੀਦੀ ਸਮਾਗਮ 'ਚ ਹਾਜ਼ਰੀ ਭਰਨਗੀਆਂ |
ਪਿੰਡ ਚਾਟੀਵਿੰਡ, ਮਾਂਗਾਸਰਾਏ ਵਿਖੇ ਸਾਲਾਨਾ ਸ਼ਹੀਦੀ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ
ਮੀਟਿੰਗ ਉਪਰੰਤ ਗੱਲਬਾਤ ਕਰਦੇ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਦੇ ਮੁੱਖੀ ਬਾਬਾ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ | ਨਾਲ ਮਨਜੀਤ ਸਿੰਘ ਬੇਲਾਵਾਲ, ਫੌਜੀ ਹਵਿੰਦਰ ਸਿੰਘ ਨੰਗਲ ਦਿਆਲ, ਜਥੇ. ਕਰਤਾਰ ਸਿੰਘ ਤੇ ਹੋਰ | ਤਸਵੀਰ : ਵਿਨੋਦ ਭੀਲੋਵਾਲ <br/>
01-02-2026