01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਧਰਦਿਉ ਵਿਖੇ 66 ਕੇ. ਵੀ. ਸਬ-ਸਟੇਸ਼ਨ ਨੂੰ ਮਨਜ਼ੂਰੀ <br/>

Ad Position 21
No active advertisement
ਕਿਹਾ, ਮਹਿਤਾ ਚੌਕ ਦੀ ਬਿਜਲੀ ਸਪਲਾਈ 'ਚ ਸੁਧਾਰ ਕਰਨ 'ਚ ਮੰਤਰੀ ਈ.ਟੀ.ਓ. ਵਲੋਂ ਵੱਡਾ ਕਦਮ-ਚੇਅਰਮੈਨ ਡਾ. ਰੰਧਾਵਾ ਖੱਬੇ ਰਾਜਪੂਤਾਂ <br/> 01-02-2026
ਚੌਕ ਮਹਿਤਾ, 31 ਜਨਵਰੀ (ਧਰਮਿੰਦਰ ਸਿੰਘ ਭੰਮਰਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵਲੋਂ ਮਹਿਤਾ ਚੌਂਕ ਦੇ ਮੌਜੂਦਾ ਸਬ-ਸਟੇਸ਼ਨ ਦਾ ਲੋਡ ਘਟਾਉਣ ਅਤੇ ਸਾਰੇ ਬਿਜਲੀ ਖਪਤਕਾਰਾਂ ਨੂੰ ਮਿਆਰੀ, ਭਰੋਸੇਮੰਦ ਅਤੇ ਨਿਰਵਿਘਨ ਬਿਜਲੀ ਸਪਲਾਈ ਪ੍ਰਦਾਨ ਕਰਨ ਲਈ ਮਹਿਤਾ ਸਰਕਲ ਦੇ ਪਿੰਡ ਧਰਦਿਉ ਵਿਖੇ 66 ਕੇ.ਵੀ. ਸਬ-ਸਟੇਸ਼ਨ ਮਨਜ਼ੂਰ ਕੀਤਾ ਗਿਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਮਹਿਤਾ ਦੇ ਚੇਅਰਮੈਨ ਡਾ. ਗੁਰਵਿੰਦਰ ਸਿੰਘ ਰੰਧਾਵਾ ਖੱਬੇਰਾਜਪੂਤਾਂ ਨੇ 'ਅਜੀਤ' ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਲਦ ਹੀ 66 ਕੇ.ਵੀ. ਸਬ-ਸਟੇਸ਼ਨ ਧਰਦਿਉ ਵਿਖੇ ਉਦਘਾਟਨ ਕਰਕੇ ਉਸਾਰੀ ਦੇ ਨਿਰਦੇਸ਼ ਜਾਰੀ ਕਰ ਦਿੱਤੇ ਜਾਣਗੇ | ਇਸ ਮੌਕੇ ਚੇਅਰਮੈਨ ਡਾ. ਰੰਧਾਵਾ ਖੱਬੇਰਾਜਪੂਤਾਂ ਨੇ ਮੰਤਰੀ ਈ.ਟੀ.ਓ. ਦਾ ਧੰਨਵਾਦ ਕੀਤਾ ਅਤੇ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਇਸ ਉਪਲਬੱਧੀ ਲਈ ਬਹੁਤ-ਬਹੁਤ ਮੁਬਾਰਕ ਬਾਅਦ ਦਿੱਤੀ | ਉਨ੍ਹਾਂ ਕਿਹਾ ਕਿ ਇਲਾਕੇ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਨ ਲਈ, ਇਹ ਸਾਡੇ ਪਿੰਡਾਂ ਲਈ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੈ, ਖਾਸ ਕਰਕੇ ਪਿੰਡ ਬੁੱਟਰ, ਦਿਆਲਗੜ੍ਹ, ਧਰਦਿਉ, ਗਗੜਭਾਣਾ, ਪੱਲਾ, ਰਜਧਾਨ ਲਈ ਇਹ ਇਕ ਵੱਡੀ ਸਹੂਲਤ ਹੋਵੇਗੀ, ਜੋ ਕਿ ਸਾਡੇ ਵਿਕਾਸ ਅਤੇ ਤਰੱਕੀ ਵੱਲ ਇਕ ਵੱਡਾ ਕਦਮ ਹੋਵੇਗਾ | ਉਨ੍ਹਾਂ ਕਿਹਾ ਕਿ ਹਲਕਾ ਜੰਡਿਆਲਾ ਗੁਰੂ ਦੇ ਲੋਕ ਮੰਤਰੀ ਈ.ਟੀ.ਓ. ਦੇ ਸਦਾ ਰਿਣੀ ਰਹੇਗਾ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਨਾਲ ਜਿਤਾ ਕੇ ਦੁਬਾਰਾ ਪੰਜਾਬ ਵਿਚ ਸਰਕਾਰ ਬਣਾਉਣਗੇ |

Ad Position 22
No active advertisement
ਪਿਛਲੀ ਖ਼ਬਰ ਓਠੀਆਂ ਵਿਖੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਪਿੰਡ ਚਾਟੀਵਿੰਡ, ਮਾਂਗਾਸਰਾਏ ਵਿਖੇ ਸਾਲਾਨਾ ਸ਼ਹੀਦੀ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ
Ad Position 24