29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਮਜੀਠੀਆ ਦੀ ਜ਼ਮਾਨਤ ਸੱਚਾਈ ਦੀ ਜਿੱਤ ਤੇ ਆਪ ਲਈ ਨਮੋਸ਼ੀ-ਅਕਾਲੀ ਆਗੂ <br/>

Ad Position 21
No active advertisement
ਅਜੀਤ ਡੈਸਕ 03-02-2026
ਚੌਕ ਮਹਿਤਾ, 2 ਫਰਵਰੀ (ਧਰਮਿੰਦਰ ਸਿੰਘ ਭੰਮਰਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਵਿਰੁੱਧ 'ਆਪ' ਸਰਕਾਰ ਵਲੋਂ ਦਰਜ ਕੀਤੇ ਗਏ ਡੀ.ਏ. ਦੇ ਮਾਮਲੇ ਵਿਚ ਮਾਣਯੋਗ ਸੁਪਰੀਮ ਕੋਰਟ ਵਲੋਂ ਜਮਾਨਤ ਦੇਣ ਦਾ ਸਵਾਗਤ ਕਰਦਿਆਂ ਅੱਜ ਸਰਕਲ ਮਹਿਤਾ ਦੇ ਪ੍ਰਧਾਨ ਜਥੇ. ਗੁਰਮੀਤ ਸਿੰਘ ਖੱਬੇਰਾਜਪੂਤਾਂ ਦੀ ਅਗਵਾਈ ਵਿਚ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਆਤਿਸ਼ਬਾਜੀ ਕੀਤੀ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ | ਉਨ੍ਹਾਂ ਜਿਥੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਦੇ ਨਾਅਰੇ ਬੁਲੰਦ ਕੀਤੇ, ਉਥੇ ਹੀ 'ਆਪ' ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਉਂਦਿਆਂ ਮਾਨ ਸਰਕਾਰ ਦੀ ਕਰੜੇ ਸ਼ਬਦਾਂ 'ਚ ਨਿਖੇਧੀ ਕੀਤੀ | ਇਥੇ ਦੌਰਾਨ ਜਥੇ. ਗੁਰਮੀਤ ਸਿੰਘ ਖੱਬੇ ਰਾਜਪੂਤਾਂ, ਚੇਅਰਮੈਨ ਲਖਵਿੰਦਰ ਸਿੰਘ ਖਾਲਸਾ ਅਤੇ ਪ੍ਰਧਾਨ ਜਗਤਾਰ ਸਿੰਘ ਗੱਗੜਭਾਣਾ ਨੇ ਆਖਿਆ ਕਿ ਅੱਜ ਮਜੀਠੀਆ ਨੂੰ ਜਮਾਨਤ ਮਿਲਣ 'ਤੇ ਜਿੱਥੇ ਸੱਚਾਈ ਦੀ ਜਿੱਤ ਹੋਈ ਹੈ, ਉਥੇ ਹੀ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਦੇ ਮੂੰਹ ਤੇ ਕਰਾਰੀ ਚਪੇੜ ਵੱਜੀ ਹੈ | ਉਕਤ ਆਗੂਆਂ ਨੇ ਆਖਿਆ ਕਿ ਪੰਜਾਬ ਦੇ ਲੋਕ ਬਦਲਾਖ਼ੋਰੀ ਦੀ ਭਾਵਨਾ ਸਿਆਸਤ ਕਰਨ ਵਾਲੀ ਇਸ 'ਆਪ' ਸਰਕਾਰ ਦਾ 2027 ਵਿਚ ਸੂਪੜਾ ਸਾਫ ਕਰ ਦੇਣਗੇ | ਇਸ ਮੌਕੇ ਜਨਰਲ ਕੌਂਸਲ ਮੈਂਬਰ ਮਹਿੰਦਰਪਾਲ ਸਿੰਘ ਬੱਲ, ਸਾਬਕਾ ਬਲਾਕ ਸੰਮਤੀ ਮੈਂਬਰ ਗੁਰਲਾਲ ਸਿੰਘ ਲਾਲੀ, ਸਾਬਕਾ ਸਰਪੰਚ ਕੁਲਬੀਰ ਸਿੰਘ ਧਰਦਿਉ, ਸਾਬਕਾ ਸਰਪੰਚ ਸਿਕੰਦਰ ਸਿੰਘ ਬੁੱਟਰ, ਸਰਕਲ ਪ੍ਰਧਾਨ ਜਸਪਾਲ ਸਿੰਘ ਪੱਡਾ, ਸਾਬਕਾ ਸਰਪੰਚ ਰਜਿੰਦਰ ਸਿੰਘ ਉਦੋਨੰਗਲ, ਮਾ. ਬਲਜਿੰਦਰ ਸਿੰਘ ਬੁੱਟਰ, ਜਥੇ. ਸਿਰਤਾਜ ਸਿੰਘ ਚੁੰਘ, ਗੁਰਅੰਮਿ੍ਤਪਾਲ ਸਿੰਘ ਖੱਬੇਰਾਜਪੂਤਾਂ, ਪ੍ਰਭਸ਼ੇਰ ਸਿੰਘ ਸੈਦੋਕੇ, ਸਾਬਕਾ ਸਰਪੰਚ ਸਵਿੰਦਰ ਸਿੰਘ ਪੱਲਾ, ਗੁਰਧਿਆਨ ਸਿੰਘ ਮਹਿਤਾ, ਸ਼ਮਸ਼ੇਰ ਸਿੰਘ ਸ਼ੇਰਾ, ਸਾਬਕਾ ਸਰਪੰਚ ਮਲਵਿੰਦਰ ਸਿੰਘ ਧਰਮੂਚੱਕ, ਸਾਬਕਾ ਸਰਪੰਚ ਜਸਵੰਤ ਸਿੰਘ ਧਰਦਿਉ, ਸਾਬਕਾ ਬਲਾਕ ਸੰਮਤੀ ਮੈਂਬਰ ਹਰਜੀਤ ਸਿੰਘ ਧਰਦਿਉ, ਰਣਜੀਤ ਸਿੰਘ ਇਟਲੀ, ਬਲਵਿੰਦਰ ਸਿੰਘ ਸੋਨਾ, ਦਰਸ਼ਨ ਸਿੰਘ ਫੌਜੀ ਪੰਚ, ਅਵਤਾਰ ਸਿੰਘ, ਕੁਲਵੰਤ ਸਿੰਘ ਪੇਂਟਰ ਤੇ ਸੁਖਦੇਵ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਅਕਾਲੀ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣਾ ਸੱਚ ਦੀ ਵੱਡੀ ਜਿੱਤ-ਜੋਧ ਸਿੰਘ ਸਮਰਾ ਅਗਲੀ ਖ਼ਬਰ ਪਿੰਡ ਖਹਿਰੇ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ <br/>
Ad Position 24