29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਬਿਕਰਮ ਮਜੀਠੀਆ ਨੂੰ ਜ਼ਮਾਨਤ ਮਿਲਣ 'ਤੇ ਸਮੂਚਾ ਅਕਾਲੀ ਦਲ ਹੋਇਆ ਪੱਬਾਂ ਭਾਰ <br/>

Ad Position 21
No active advertisement
ਅਜੀਤ ਡੈਸਕ 03-02-2026
ਮੱਤੇਵਾਲ, 2 ਫਰਵਰੀ (ਗੁਰਪ੍ਰੀਤ ਸਿੰਘ ਮੱਤੇਵਾਲ)-ਮਾਣਯੋਗ ਸੁਪਰੀਮ ਕੋਰਟ ਵਲੋਂ ਸਾਬਕਾ ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਦੀ ਜਮਾਨਤ ਅਰਜੀ ਦੇ ਰਾਖਵੇਂ ਰੱਖੇ ਫ਼ੈਸਲੇ ਤੇ ਅੱਜ ਸੁਣਵਾਈ ਕਰਦੇ ਹੋਏ ਉਨ੍ਹਾਂ ਦੀ ਜਮਾਨਤ ਮੰਨਜੂਰ ਕਰ ਲਈ ਹੈ, ਜਿਸ 'ਤੇ ਅੱਜ ਸਮੂਚੇ ਹਲਕਾ ਮਜੀਠਾ ਦੇ ਅਕਾਲੀ ਵਰਕਰਾਂ ਵਿਚ ਖੂਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ ਤੇ ਹਰੇਕ ਵਰਕਰ ਪਾਰਟੀ ਦੇ ਸੀਨੀਅਰ ਆਗੂਆਂ ਤੇ ਇਕ ਦੂਜੇ ਨੂੰ ਵਧਾਈ ਦਿੰਦਾ ਅਤੇ ਲੱਡੂ ਵੰਡਦੇ ਦਿਖਾਈ ਦਿੱਤੇ | ਸ: ਮਜੀਠੀਆ ਦੇ ਸਿਆਸੀ ਸਲਾਹਕਾਰ ਸੁਖਵਿੰਦਰ ਸਿੰਘ ਗੋਲਡੀ ਵਲੋਂ ਕਿਹਾ ਕਿ ਸ: ਮਜੀਠੀਆ ਦੀ ਵੱਧਦੀ ਲੋਕਪਿ੍ਅਤਾ ਅਤੇ ਮਜੀਠੀਆ ਵਲੋਂ ਆਪ ਆਦਮੀ ਪਾਰਟੀ ਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਉਜਾਗਰ ਕਰਦਿਆਂ ਅਨੇਕਾ ਮਾਮਲਿਆਂ ਨੂੰ ਲੋਕਾਂ ਦੀ ਕਚਿਹਰੀ ਵਿਚ ਨੰਗਾ ਕੀਤਾ, ਜਿਸ ਤੋਂ ਘਬਰਾਏ 'ਆਪ' ਸਰਕਾਰ ਵਲੋਂ ਇਕ ਡੂੰਘੀ ਸਾਜਿਸ਼ ਤਹਿਤ ਉਨਾਂ੍ਹ ਨੂੰ ਝੂਠੇ ਕੇਸ ਵਿਚ ਉਲਝਾਇਆ, ਪਰ ਅੱਜ ਪ੍ਰਮਾਤਮਾ ਦੀ ਅਪਾਰ ਕਿ੍ਪਾ ਸਦਕਾ ਸ: ਮਜੀਠੀਆ ਦੀ ਜਮਾਨਤ ਮੰਨਜੂਰ ਹੋ ਚੁੱਕੀ ਹੈ ਅਤੇ ਉਹ ਸਾਰੇ ਕੇਸਾਂ ਵਿਚੋਂ ਉਹ ਪਾਕ ਸਾਫ ਬਾਹਰ ਨਿਕਲਣਗੇ | ਉਨ੍ਹਾਂ ਕਿਹਾ ਕਿ ਸ: ਮਜੀਠੀਆ ਦੀ ਜਮਾਨਤ ਅਰਜੀ ਮੰਨਜੂਰ ਹੋਣ ਦੀ ਖਬਰ ਸੁਣ ਕੇ ਸਮੂਚੇ ਪੰਜਾਬ ਅਤੇ ਖਾਸ ਕਰਕੇ ਹਲਕਾ ਮਜੀਠਾ ਦੇ ਅਕਾਲੀ ਵਰਕਰਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਹਲਕਾ ਮਜੀਠਾ ਵਿਚ ਜਸ਼ਨ ਵਾਲਾ ਮਾਹੌਲ ਬਣਿਆ ਹੋਇਆ ਹੈ | ਇਸ ਮੌਕੇ ਖੂਸ਼ੀ ਪ੍ਰਗਟ ਕਰਨ ਵਾਲਿਆਂ ਵਿਚ ਮੇਜਰ ਸ਼ਿਵ ਚਰਨ ਸਿੰਘ ਬਾਗੜੀ, ਲਖਬੀਰ ਸਿੰਘ ਲੱਖਾ, ਨਵਜਿੰਦਰਪਾਲ ਸਿੰਘ ਗਾਂਧੀ ਨਿਬਰਵਿੰਡ, ਅਮਰਪਾਲ ਸਿੰਘ ਪਾਲੀ ਉਦੋਕੇ, ਸਰਵਣ ਸਿੰਘ ਰਾਮਦੀਵਾਲੀ, ਐਡਵੋਕੇਟ ਬਿਕਰਮਜੀਤ ਸਿੰਘ ਬਾਠ, ਰਣਧੀਰ ਸਿੰਘ ਭੋਏ, ਦਿਲਬਾਗ ਸਿੰਘ ਕਲੇਰ ਸਰਕਲ ਪ੍ਰਧਾਨ, ਸੰਦੀਪ ਸਿੰਘ ਉਦੋਕੇ, ਮੇਜਰ ਸਿੰਘ ਕਲੇਰ, ਗੁਰਪਾਲ ਸਿੰਘ ਤਨੇਲ, ਨਵਜੀਤ ਸਿੰਘ ਤਨੇਲ ਤੇ ਹੋਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਦਾ ਸਾਲਾਨਾ ਖੇਡ ਟੂਰਨਾਮੈਂਟ ਕਰਵਾਇਆ <br/> ਅਗਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣਾ ਸੱਚ ਦੀ ਵੱਡੀ ਜਿੱਤ-ਜੋਧ ਸਿੰਘ ਸਮਰਾ
Ad Position 24