12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਮਝੈਲ ਰੂਰਲ ਸਪੋਰਟਸ ਸੁਸਾਇਟੀ ਦੀ ਇਕਤੱਰਤਾ 'ਚ ਅਬਜਿੰਦਰ ਸਿੰਘ ਸੰਧੂ ਨੂੰ ਸ਼ਰਧਾਂਜਲੀ ਭੇਟ <br/>

Ad Position 21
No active advertisement
ਅਜੀਤ ਡੈਸਕ 04-02-2026
ਮਾਨਾਂਵਾਲਾ, 3 ਫਰਵਰੀ (ਗੁਰਦੀਪ ਸਿੰਘ ਨਾਗੀ)-ਮਝੈਲ ਰੂਰਲ ਸਪੋਰਟਸ ਸੁਸਾਇਟੀ (ਰਜਿ:) ਦੀ ਅਹਿਮ ਇਕਤੱਰਤਾ ਸੁਸਾਇਟੀ ਦੇ ਪ੍ਰਧਾਨ ਪਰਮਿੰਦਰ ਸਿੰਘ ਤੁੰਗ ਦੀ ਪ੍ਰਧਾਨਗੀ ਹੇਠ ਜਗੀਰ ਸਿੰਘ ਸੰਧੂ ਮੈਮੋਰੀਅਲ ਸਪੋਰਟਸ ਸਟੇਡੀਅਮ ਜੀ. ਟੀ. ਰੋਡ, ਮਾਨਾਂਵਾਲਾ ਵਿਖੇ ਹੋਈ, ਜਿਸ ਵਿਚ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਮਝੈਲ ਰੂਰਲ ਸਪੋਰਟਸ ਸੁਸਾਇਟੀ ਦੇ ਖਜ਼ਾਨਚੀ, ਜਗੀਰ ਸਿੰਘ ਸੰਧੂ ਮੈਮੋਰੀਅਲ ਸਪੋਰਟਸ ਸਟੇਡੀਅਮ ਦੇ ਮੁੱਖ ਪ੍ਰਬੰਧਕ ਅਤੇ ਕੋਆਪਰੇਟਿਵ ਬੈਂਕ ਬ੍ਰਾਂਚ ਬੰਡਾਲਾ ਦੇ ਮੈਨੇਜਰ ਅਬਜਿੰਦਰ ਸਿੰਘ ਸੰਧੂ, ਜੋ ਬੀਤੇ ਦਿਨੀਂ ਬੇਵਕਤ ਸਦੀਵੀ ਵਿਛੋੜਾ ਦੇ ਗਏ ਸਨ, ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸ਼ੋਕ ਮਤਾ ਪਾਇਆ ਗਿਆ ਅਤੇ ਉਨ੍ਹਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ | ਇਸ ਮੌਕੇ ਪ੍ਰਧਾਨ ਪਰਮਿੰਦਰ ਸਿੰਘ ਤੁੰਗ ਸਮੇਤ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਅਬਜਿੰਦਰ ਸਿੰਘ ਸੰਧੂ ਦੇ ਸਪੁੱਤਰ ਅਰਸ਼ਦੀਪ ਸਿੰਘ ਸੰਧੂ ਨੂੰ ਖਜਾਨਚੀ ਨਿਯੁਕਤ ਕੀਤਾ ਗਿਆ | ਅਰਸ਼ਦੀਪ ਸਿੰਘ ਸੰਧੂ ਨੇ ਸਮੂਚੀ ਸੁਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੌਂਪੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਅਵਤਾਰ ਸਿੰਘ ਸੋਨਾ ਐੱਸ.ਐੱਚ.ਓ., ਨਵਤੇਜ ਸਿੰਘ ਨੰਬਰਦਾਰ, ਪਿ੍ਥੀਪਾਲ ਸਿੰਘ ਭੋਲਾ ਮਾਨ, ਜਗਬੀਰ ਸਿੰਘ ਜੱਗੀ, ਕਸ਼ਮੀਰ ਸਿੰਘ ਵਡਾਲੀ ਕਬੱਡੀ ਕੋਚ, ਜਗਜੀਤ ਸਿੰਘ ਜੋਗੀ, ਦਰਸ਼ਨ ਸਿੰਘ ਨਿੱਜਰਪੁਰਾ, ਸਰਪੰਚ ਸ਼ਮਸ਼ੇਰ ਸਿੰਘ ਸੋਨੂੰ, ਨਿਰਵੈਲ ਸਿੰਘ ਬਿੱਟੂ ਸੁੱਖੇਵਾਲ, ਰਛਪਾਲ ਸਿੰਘ ਮੇਹਰਬਾਨਪੁਰਾ, ਗੁਰਦੇਵ ਸਿੰਘ ਨਿੱਜਰਪੁਰਾ, ਮਨਦੀਪ ਸਿੰਘ ਰਿੱਕੀ ਸੰਧੂ, ਦਲਜੀਤ ਸਿੰਘ ਧੁੱਪੜ, ਭਵਨਦੀਪ ਸਿੰਘ ਨੰਗਲ, ਕੰਵਰਪਾਲ ਸਿੰਘ ਸੰਧੂ, ਪ੍ਰਗਟ ਸਿੰਘ, ਸਤਨਾਮ ਸਿੰਘ ਰਾਜੇਵਾਲ, ਦੇਸ਼ਪਾਲ ਸਿੰਘ ਤਲਵੰਡੀ, ਸਾਹਿਬ ਸਿੰਘ ਨਿੱਜਰਪੁਰਾ, ਮਨਜਿੰਦਰ ਸਿੰਘ ਸੈਕਟਰੀ, ਮੁਖਤਿਆਰ ਸਿੰਘ ਜੰਡਿਆਲਾ, ਪ੍ਰਦੀਪ ਸਿੰਘ ਰਾਜੇਵਾਲ, ਕੁਲਦੀਪ ਸਿੰਘ ਰਾਜੇਵਾਲ, ਪਵਿੱਤਰਪਾਲ ਸਿੰਘ ਸੰਧੂ ਆਦਿ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਧਾਰਮਿਕ ਆਗੂਆਂ ਕੋਲੋਂ ਬਿਕਰਾਊਰ ਸਰਕਾਰੀ ਕਾਲਜ ਦਾ ਨੀਂਹ ਪੱਥਰ ਰੱਖਵਾ ਕੇ ਨਿਰਮਾਣ... ਅਗਲੀ ਖ਼ਬਰ 7 ਨੂੰ ਹੋਣ ਵਾਲੇ ਸ਼ਹੀਦਾਂ ਦੀ ਯਾਦ 'ਚ ਸ਼ਹੀਦੀ ਸਮਾਗਮ ਸੰਬੰਧੀ ਸੰਗਤਾਂ 'ਚ ਭਾਰੀ ਉਤਸ਼ਾਹ-ਗਿੱਲ ਜੇਠੂਵਾਲ <br/>
Ad Position 24