ਅੰਮਿ੍ਤਸਰ, 4 ਫਰਵਰੀ (ਰੇਸ਼ਮ ਸਿੰਘ)-ਸ਼ਹਿਰੀ ਖੇਤਰ 'ਚ ਹੋ ਰਹੇ ਸੜਕ ਹਾਦਸਿਆਂ ਤਹਿਤ ਇਥੇ ਗੁੰਮਟਾਲਾ ਰੋਡ ਵਿਖੇ ਵਾਪਰੇ ਸੜਕ ਹਾਦਸੇ 'ਚ ਇਕ ਤੇਜ ਰਫਤਾਰ ਕਾਰ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਕੇ 50 ਤੋਂ 70 ਮੀਟਰ ਤੱਕ ਘੜੀਸ ਕੇ ਅੱਗੇ ਲੈ ਗਈ, ਜਿਸ ਕਾਰਨ ਬੁਰੀ ਤਰ੍ਹਾਂ ਦਰੜੇ ਗਏ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿ੍ਤਕ ਦੀ ਸ਼ਨਾਖਤ ਕੁਲਬੀਰ ਸਿੰਘ ਪੱੁਤਰ ਧੀਰ ਸਿੰਘ ਵਾਸੀ ਪਿੰਡ ਉੱਚਾ ਕਿਲ੍ਹਾ ਪਿੰਡ ਹਰਸ਼ਾ ਛੀਨਾ ਅੰਮਿ੍ਤਸਰ ਵਜੋਂ ਹੋਈ ਹੈ | ਮਿ੍ਤਕ ਦੇ ਭਰਾ ਬਲਬੀਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਭਰਾ ਨਿੱਜੀ ਕੰਪਨੀ ਲੇਬਰ ਚੌਂਕ ਅਜਨਾਲਾ ਰੋਡ ਵਿਖੇ ਕੰਮ ਕਰਦਾ ਹੈ ਜੋ ਕਿ ਕਰੀਬ 6 ਵਜੇ ਸਵੇਰੇ ਉਸਦਾ ਭਰਾ ਆਪਣੇ ਮੋਟਰਸਾਈਕਲ ਨੰਬਰ ਪੀ. ਬੀ.02 ਸੀ. ਐੱਸ. 6449 'ਤੇ ਸਪਲੈਂਡਰ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਇਕ ਕਾਰ ਕਰੇਟਾ ਨੰਬਰੀ ਪੀ. ਬੀ. 46 ਏ. ਡੀ. 9515 ਰੰਗ ਚਿੱਟਾ ਤੇਜ ਰਫਤਾਰ ਆਈ ਤੇ ਬਿਨਾਂ ਹਾਰਨ ਦਿੱਤਿਆਂ ਉਸਦੇ ਭਰਾ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਨੂੰ ਕਾਰ ਮੋਟਰਸਾਈਕਲ ਸਮੇਤ 50 ਤੋਂ 70 ਮੀਟਰ ਤੱਕ ਘੜੀਸਦੀ ਰਹੀ | ਗੱਡੀ ਚਲਾ ਰਿਹਾ ਨੌਜਵਾਨ ਗੱਡੀ ਛੱਡ ਕੇ ਮੌਕੇ ਤੋਂ ਭੱਜ ਗਿਆ ਜਦੋਂ ਕਿ ਉਸਦੇ ਭਰਾ ਦੀ ਮੌਕੇ 'ਤੇ ਹੀ ਮੋਤ ਹੋ ਗਈ | ਥਾਣਾ ਛਾਉਣੀ ਦੀ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |