ਚੌਕ ਮਹਿਤਾ, 20 ਫਰਵਰੀ (ਧਰਮਿੰਦਰ ਸਿੰਘ ਭੰਮਰਾ)-ਅੱਜ ਗੁਰੂ ਨਾਨਕ ਪਬਲਿਕ ਹਾਈ ਸਕੂਲ ਮਹਿਤਾ ਵਿਖੇ ਥਾਣਾ ਮਹਿਤਾ ਦੇ ਮੁਖੀ ਹਰਪਾਲ ਸਿੰਘ ਅਤੇ ਇੰਸਪੈਕਟਰ ਜਸਪਿੰਦਰ ਕੌਰ ਇੰਚਾਰਜ ਜ਼ਿਲ੍ਹਾ ਦਿਹਾਤੀ ਅੰਮਿ੍ਤਸਰ ਦੇ ਸਾਂਝ ਕੇਂਦਰ ਦੁਆਰਾ ਸਕੂਲ ਦੇ ਸੀਨੀਅਰ ਬੱਚਿਆਂ ਨੂੰ ਏ. ਐੱਸ. ਆਈ. ਸੁਖਵੰਤ ਸਿੰਘ ਇੰਚਾਰਜ ਸਾਂਝ ਕੇਂਦਰ ਥਾਣਾ ਮਹਿਤਾ ਅਤੇ ਹੈੱਡ ਕਾਂਸਟੇਬਲ ਸਰਵਣ ਸਿੰਘ ਦੁਆਰਾ ਬੱਚਿਆਂ ਨੂੰ ਨਸ਼ਿਆਂ ਵਿਰੁੱਧ ਜਾਗਿ੍ਤੀ ਕੈਂਪ ਲਗਾਇਆ | ਜਿਸ ਵਿਚ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਹੋਣ ਵਾਲੇ ਨੁਕਸਾਨ ਬਾਰੇ ਵਿਸਥਰਪੂਰਵਕ ਚਾਨਣਾ ਪਾਇਆ | ਇਸ ਮੌਕੇ ਬੱਚਿਆਂ ਨੇ ਪ੍ਰਣ ਕੀਤਾ ਅਸੀਂ ਭਵਿੱਖ ਵਿਚ ਨਸ਼ਿਆਂ ਦਾ ਸੇਵਨ ਨਹੀਂ ਕਰਾਂਗੇ ਅਤੇ ਜੇਕਰ ਕੋਈ ਨਸ਼ਾ ਸੇਵਨ ਕਰਦਾ ਹੋਵੇ, ਤਾਂ ਉਸਨੂੰ ਸਮਝਾ ਕੇ ਨਸ਼ਿਆਂ ਤੋਂ ਦੂਰ ਕਰਾਂਗੇ | ਅੰਤ ਵਿਚ ਸਕੂਲ ਮੁੱਖੀ ਸ਼ਾਮ ਲਾਲ ਨੇ ਆਏ ਹੋਏ ਨੁਮਾਇੰਦਿਆਂ ਦਾ ਸਵਾਗਤ ਸਹਿਤ ਧੰਨਵਾਦ ਕੀਤਾ | ਇਹ ਸੈਮੀਨਾਰ ਵਿਚ ਅਵਤਾਰ ਸਿੰਘ ਤੇ ਵੀਨਾ ਕੁਮਾਰੀ, ਹਰਪ੍ਰੀਤ ਕੌਰ, ਪੂਜਾ, ਮੁਸਕਾਨ ਕੁਮਾਰੀ, ਰੌਬਿਨ ਸਿੰਘ ਅਤੇ ਹੋਰ ਵੀ ਸਟਾਫ ਮੈਂਬਰ ਵੀ ਹਾਜ਼ਰ ਸਨ |