08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਘਰੇਲੂ ਜਾਇਦਾਦ ਦੀ ਵੰਡ ਤੋਂ ਪ੍ਰੇਸ਼ਾਨ ਵਿਅਕਤੀ ਵਲੋਂ ਖ਼ੁਦਕੁਸ਼ੀ

Ad Position 21
repet_subhas-goyals [Copy P29]
ਅਜੀਤ ਡੈਸਕ 22-02-2026
ਅਜਨਾਲਾ, 21 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਛੋਟੇ ਹੁੰਦਿਆਂ ਭਰਾ-ਭਰਾ ਇਕੋ ਘਰ ਵਿਚ ਹੀ ਹੱਸਦੇ ਖੇਡਦੇ ਜਵਾਨ ਹੁੰਦੇ ਹਨ ਪਰ ਜਦੋਂ ਵੱਡੇ ਹੋ ਜਾਂਦੇ ਹਨ ਤਾਂ ਕਈ ਵਾਰ ਉਹੀ ਘਰ ਅਤੇ ਜ਼ਮੀਨ ਜਾਇਦਾਦਾਂ ਮੌਤ ਦਾ ਕਾਰਨ ਵੀ ਬਣ ਜਾਂਦੀਆਂ ਹਨ | ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਥਾਣਾ ਅਜਨਾਲਾ ਦੇ ਪਿੰਡ ਜੱਗੀਵਾਲ (ਸਾਰੰਗਦੇਵ) ਤੋਂ ਜਿੱਥੋਂ ਘਰੇਲੂ ਜ਼ਮੀਨ ਜਾਇਦਾਦ ਅਤੇ ਘਰ ਦੀ ਵੰਡ ਦੇ ਕਲੇਸ਼ ਦੇ ਚੱਲਦਿਆਂ ਦੋ ਭਰਾਵਾਂ ਵਿਚੋਂ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਤੋਂ ਤੰਗ ਆ ਕੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਮਰਨ ਵਾਲੇ ਵਿਅਕਤੀ ਪ੍ਰੀਤਮ ਸਿੰਘ ਨੇ ਆਪਣੀ ਮੌਤ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ, ਜਿਸ ਤੋਂ ਬਾਅਦ ਪੁਲਿਸ ਵਲੋਂ ਉਸਦੇ ਭਰਾ ਭਰਜਾਈ ਰਿਸ਼ਤੇਦਾਰਾਂ ਤੇ ਪਿੰਡ ਦੇ ਮੌਜੂਦਾ ਸਰਪੰਚ ਤੇ ਹੋਰਨਾਂ ਮੁਹਤਬਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਮੁੱਖ ਦੋਸ਼ੀ ਸਾਬਕਾ ਫ਼ੌਜੀ ਅੰਗਰੇਜ਼ ਸਿੰਘ ਲੱਖਾ ਨੂੰ ਗਿ੍ਫ਼ਤਾਰ ਕਰ ਲਿਆ ਹੈ | ਮਿ੍ਤਕ ਪ੍ਰੀਤਮ ਸਿੰਘ ਦੇ ਭਾਣਜੇ ਰਾਜਬੀਰ ਸਿੰਘ ਵਾਸੀ ਪਿੰਡ ਵਰਿ੍ਹਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੇ ਮਾਮਿਆਂ ਅੰਗਰੇਜ਼ ਸਿੰਘ ਅਤੇ ਪ੍ਰੀਤਮ ਸਿੰਘ ਦੀ ਚਾਰ ਕਿੱਲੇ ਜ਼ਮੀਨ ਪਿੰਡ ਜੱਗੀਵਾਲ ਵਿਚ ਸੀ ਜੋ ਕਰੀਬ 1 ਸਾਲ ਪਹਿਲਾ ਮੇਰੇ ਦੋਵਾਂ ਮਾਮਿਆਂ ਦਾ ਆਪਸ ਵਿਚ ਲੜਾਈ ਝਗੜਾ ਰਹਿੰਦਾ ਸੀ, ਜਿਸ ਕਰਕੇ ਮੁਹਤਬਰ ਵਿਅਕਤੀਆਂ ਅਤੇ ਰਿਸ਼ਤੇਦਾਰਾਂ ਨੇ ਇਨ੍ਹਾਂ ਦੋਵਾਂ ਦੀ ਆਪਸ ਵਿਚ ਵੰਡ ਵੰਡਾਈ ਕਰਵਾ ਦਿੱਤੀ ਸੀ ਅਤੇ ਦੋਵਾਂ ਨੂੰ 2-2 ਕਿੱਲੇ ਜ਼ਮੀਨ ਦਿੱਤੀ ਗਈ ਸੀ ਅਤੇ ਘਰ ਵਾਲਾ ਮਕਾਨ ਪ੍ਰੀਤਮ ਸਿੰਘ ਨੂੰ ਦਿੱਤਾ ਗਿਆ ਸੀ | ਜਿਸ ਦੇ ਬਦਲੇ ਪ੍ਰੀਤਮ ਸਿੰਘ ਦਾ ਖਾਲੀ ਪਲਾਟ ਕਰੀਬ 10 ਮਰਲੇ ਜਿਸ ਦੀ ਰਜਿਸਟਰੀ ਉਸਨੇ ਆਪਣੇ ਭਰਾ ਅੰਗਰੇਜ਼ ਸਿੰਘ ਉਰਫ਼ ਲੱਖਾ ਦੇ ਨਾਮ ਕਰ ਦਿੱਤੀ ਸੀ ਅਤੇ ਅਸ਼ਟਾਮ ਵਿਚ ਲਿਖਿਆ ਗਿਆ ਸੀ ਕਿ ਅੰਗਰੇਜ਼ ਸਿੰਘ ਉਰਫ਼ ਲੱਖਾ 1 ਜਨਵਰੀ 2026 ਤੱਕ ਮਕਾਨ ਖਾਲੀ ਕਰ ਦੇਵੇਗਾ ਪਰ ਮੇਰੇ ਮਾਮੇ ਅੰਗਰੇਜ਼ ਸਿੰਘ ਉਰਫ਼ ਲੱਖਾ ਨੇ ਅੱਜ ਤੱਕ ਮਕਾਨ ਖਾਲੀ ਨਹੀਂ ਕੀਤਾ ਜੋ ਮੇਰਾ ਮਾਮਾ ਪ੍ਰੀਤਮ ਸਿੰਘ ਬਾਰ-ਬਾਰ ਸਾਡੇ ਘਰ ਆ ਕੇ ਤਰਲੇ ਕਰਦਾ ਰਿਹਾ ਕਿ ਮੇਰਾ ਮਕਾਨ ਖਾਲੀ ਕਰਵਾ ਦਿਉ, ਪਰ ਮੇਰੇ ਮਾਮਾ ਅੰਗਰੇਜ਼ ਸਿੰਘ ਨੇ ਮਕਾਨ ਖਾਲੀ ਕਰਕੇ ਦੇਣ ਦੀ ਬਜਾਏ ਆਪਣੇ ਰਿਸ਼ਤੇਦਾਰਾਂ ਨਾਲ ਰਲ ਕੇ ਮੇਰੇ ਛੋਟੇ ਮਾਮਾ ਪ੍ਰੀਤਮ ਸਿੰਘ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਜੋ ਮੇਰਾ ਮਾਮਾ ਪ੍ਰੀਤਮ ਸਿੰਘ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਮੈਂ ਬਹੁਤ ਦੁਖੀ ਹਾ ਮੇਰਾ ਦਿਲ ਕਰਦਾ ਹੈ ਕਿ ਜੋ ਆਦਮੀ ਮੇਰੀ ਘਰ ਦੀ ਵੰਡ ਵਿਚ ਰੋੜਾ ਬਣਦੇ ਹਨ ਉਨ੍ਹਾਂ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਵਾ ਪਰ ਮੈਂ ਅਤੇ ਸਾਡੇ ਪਰਿਵਾਰ ਨੇ ਕਾਫੀ ਸਮਝਾਇਆ ਕਿ ਇਹ ਕਦਮ ਨਾ ਚੁੱਕੀ ਪਰ ਕੱਲ੍ਹ ਮਾਮੇ ਪ੍ਰੀਤਮ ਸਿੰਘ ਨੇ ਆਪਣੇ ਮੋਬਾਈਲ ਤੋਂ ਇਕ ਵੀਡੀਓ ਬਣਾ ਕੇ ਮੇਰੇ ਭਰਾ ਗੁਰਨਾਮ ਸਿੰਘ ਦੇ ਵੱਟਸਅੱਪ ਤੇ ਪਾਈ, ਜਿਸ ਵਿਚ ਪ੍ਰੀਤਮ ਸਿੰਘ ਨੇ ਬੋਲ ਕੇ ਕਿਹਾ ਕਿ ਮੈਂ ਹੋਸ਼ ਹਵਾਸ ਨਾਲ ਬਿਆਨ ਦੇ ਰਿਹਾ ਹਾਂ ਕਿ ਮੈਨੂੰ ਅੰਗਰੇਜ਼ ਸਿੰਘ ਲੱਖਾ ਫ਼ੌਜੀ ਤੇ ਇਸਦੀ ਪਤਨੀ ਤੇ ਹੋਰਨਾਂ ਰਿਸ਼ਤੇਦਾਰਾਂ, ਬੱਗਾ ਸਿੰਘ ਤੇ ਸਰਪੰਚਾਂ ਨੇ ਬਹੁਤ ਤੰਗ ਕੀਤਾ ਹੈ ਤੇ ਮੇਰੀ ਮੌਤ ਦੇ ਇਹ ਜ਼ਿੰਮੇਵਾਰ ਹੋਣਗੇ | ਰਾਜਬੀਰ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਪ੍ਰੀਤਮ ਸਿੰਘ ਨੇ ਜ਼ਹਿਰੀਲੀ ਵਸਤੂ ਨਿਗਲ ਲਈ ਜਿਸ ਕਾਰਨ ਉਸਦੀ ਮੌਤ ਹੋ ਗਈ | ਇਸ ਸੰਬੰਧੀ ਗੱਲਬਾਤ ਕਰਦਿਆਂ ਥਾਣਾ ਅਜਨਾਲਾ ਦੇ ਐੱਸ.ਐੱਚ.ਓ. ਸਬ-ਇੰਸ: ਆਗਿਆਪਾਲ ਸਿੰਘ ਨੇ ਦੱਸਿਆ ਕਿ ਰਾਜਬੀਰ ਸਿੰਘ ਦੇ ਬਿਆਨਾਂ 'ਤੇ ਅੰਗਰੇਜ਼ ਸਿੰਘ, ਸਿਮਰਨ, ਭਜਨ, ਸ਼ਿੰਦੋ, ਸੁਰਜੀਤ ਸਿੰਘ, ਕਸ਼ਮੀਰ ਸਿੰਘ, ਜੋਗਾ ਸਰਪੰਚ, ਦੇਬਾ ਸਰਪੰਚ, ਨੱਥਾ ਸਿੰਘ, ਬੱਗਾ ਸਿੰਘ ਅਤੇ ਪਰਵਿੰਦਰ ਸਿੰਘ ਖ਼ਿਲਾਫ਼ ਥਾਣਾ ਅਜਨਾਲਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅੰਗਰੇਜ਼ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਮਜੀਠਾ ਹਲਕੇ ਵਿਚੋਂ ਵੱਡਾ ਕਾਫ਼ਲਾ ਬਰਨਾਲਾ ਰੈਲੀ ਵਿਚ ਜਾਵੇਗਾ-ਸੱਚਰ <br/> ਅਗਲੀ ਖ਼ਬਰ ਖ਼ਾਲਸਾ ਕਾਲਜ ਮਹਿਤਾ ਵਿਖੇ ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ ਦਿਵਸ ਮਨਾਇਆ
Ad Position 24