ਓਠੀਆਂ, 23 ਫਰਵਰੀ (ਗੁਰਵਿੰਦਰ ਸਿੰਘ ਛੀਨਾ)-ਅੱਡਾ ਓਠੀਆਂ ਵਿਖੇ ਡਿਸਟਰਿਕਟ ਬੱਸ ਦੀ ਫੇਟ ਵੱਜਣ ਕਾਰਨ 3 ਕੁ ਵਜੇ ਦੇ ਕਰੀਬ ਬਜ਼ੁਰਗ ਔਰਤ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਇਸ ਸੰਬੰਧੀ ਇਕ ਸ਼ਾਹਪੁਰ ਦੀ ਔਰਤ ਜੋ ਕਿ ਬੈਂਕ 'ਚ ਪੈਸੇ ਲੈਣ ਵਾਸਤੇ ਓਠੀਆਂ ਤੋਂ ਤੁਰ ਕੇ ਬੈਂਕ ਵੱਲ ਨੂੰ ਜਾ ਰਹੀ ਸੀ ਤਾਂ ਪਿੱਛੋਂ ਆ ਰਹੀ ਡਿਸਟਰਿਕਟ ਬੱਸ ਨੇ ਉਸ ਨੂੰ ਫੇਟ ਮਾਰ ਦਿੱਤੀ ਜੋ ਕਿ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ, ਜਿਸ ਦੀਆਂ ਲੱਤਾਂ 'ਤੇ ਸੱਟ ਲੱਗੀ | ਓਠੀਆਂ ਅੱਡੇ ਵਾਲੇ ਦੁਕਾਨਦਾਰ ਤੁਰੰਤ ਉਸ ਨੂੰ ਡਾਕਟਰ ਕੋਲ ਕੇ ਗਏ ਅਤੇ ਉਸ ਨੂੰ ਦਵਾਈ ਦਾਰੂ ਦਿੱਤਾ | ਜ਼ਖ਼ਮੀ ਔਰਤ ਨੇ ਦੱਸਿਆ ਕਿ ਉਹ ਪਿੰਡ ਸ਼ਾਹਪੁਰ ਦੇ ਦਿਲਬਾਗ ਸਿੰਘ ਦੀ ਮਾਤਾ ਹੈ |