31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਬਾਬਾ ਬਿਬੇਕ ਸਿੰਘ ਵਲੋਂ ਖ਼ਾਲਸਾ ਵਹੀਰ ਸੰਬੰਧੀ ਹਲਕਾ ਜੰਡਿਆਲਾ 'ਚ ਮੀਟਿੰਗਾਂ <br/>

Ad Position 21
No active advertisement
ਅਜੀਤ ਡੈਸਕ 24-02-2026
ਨਵਾਂ ਪਿੰਡ, 23 ਫਰਵਰੀ (ਜਸਪਾਲ ਸਿੰਘ)-ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਅੰਮਿ੍ਤਸਰ ਤੋਂ ਕੱਲ੍ਹ 25 ਫਰਵਰੀ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਕੱਢੀ ਜਾ ਰਹੀ ਖ਼ਾਲਸਾ ਵਹੀਰ ਸੰਬੰਧੀ ਬਾਬਾ ਬਿਬੇਕ ਮੁੱਖ ਸੇਵਾਦਾਰ ਹਲਕਾ ਜੰਡਿਆਲਾ ਗੁਰੂ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਮੁੱਖ ਸੇਵਾਦਾਰ ਗੁਰਦੁਆਰਾ ਨਾਨਕਸਰ, ਨਾਨਕਸਰ ਨਗਰ ਜੰਡਿਆਲਾ ਗੁਰੂ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਕੀਤੇ ਗਏ ਤੂਫ਼ਾਨੀ ਦੌਰਿਆਂ ਮੌਕੇ ਉਨ੍ਹਾਂ ਵਲੋਂ ਪਾਰਟੀ ਵਰਕਰਾਂ ਤੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ | ਇਸ ਮੌਕੇ ਉਨ੍ਹਾਂ ਵਲੋਂ ਆਗੂਆਂ ਤੇ ਵਰਕਰਾਂ ਨਾਲ ਵਹੀਰ ਦੀ ਰੂਪ-ਰੇਖਾ ਤੇ ਪ੍ਰਬੰਧਾਂ ਆਦਿ ਨੂੰ ਲੈ ਕੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਬਾਬਾ ਬਿਬੇਕ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਖ਼ਾਲਸਾ ਵਹੀਰ 25 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਚਲੇਗੀ ਜੋ ਵਾਇਆ ਗੋਲਡਨ ਗੇਟ ਅੰਮਿ੍ਤਸਰ ਤੋਂ ਤਰਨ ਤਾਰਨ ਬਾਈਪਾਸ, ਹਰੀਕੇ ਤੋਂ ਰਾਤ ਮੁੱਦਕੀ ਵਿਖੇ ਰੁਕੇਗੀ ਤੇ ਸਵੇਰੇ ਇਥੋਂ ਚੱਲ ਕੇ 26 ਰਾਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚੇਗੀ | ਏਥੇ ਵਹੀਰ ਵਲੋਂ ਭਾਰੀ ਅੰਮਿ੍ਤ ਸੰਚਾਰ ਹੋਵੇਗਾ |
ਉਨ੍ਹਾਂ ਦੱਸਿਆ ਕਿ ਅੰਮਿ੍ਤਸਰ ਤੋਂ ਵਹੀਰ ਦੇ ਚੱਲਣ ਮੌਕੇ 2 ਹਜ਼ਾਰ ਸੰਗਤਾਂ ਦੇ ਲਏ ਪੈਕਿੰਗ ਲੰਗਰ ਦੀ ਸੇਵਾ ਗੁਰਦੁਆਰਾ ਸਾਹਿਬ ਵਲੋਂ ਕੀਤੀ ਜਾਵੇਗੀ | ਇਸ ਮੌਕੇ ਭਾਈ ਜਤਿੰਦਰ ਸਿੰਘ ਮਹਿਤਾ, ਭਾਈ ਚਮਕੌਰ ਸਿੰਘ ਧੁੰਨ, ਭਾਈ ਰਜਿੰਦਰ ਸਿੰਘ ਤਲਵੰਡੀ, ਸੁੱਖਵਿੰਦਰ ਸਿੰਘ ਖ਼ਾਲਸਾ ਨਿਜ਼ਾਮਪੁਰ, ਭਾਈ ਸੁਰਿੰਦਰਪਾਲ ਸਿੰਘ ਤਾਲਬਪੁਰ, ਸਮਾਜਸੇਵੀ ਗੁਰਜੀਤ ਸਿੰਘ ਪ੍ਰਧਾਨ (ਗੱਗੂ ਤਾਜਪੁਰ), ਭਾਈ ਮਨਜਿੰਦਰ ਸਿੰਘ ਖ਼ਾਲਸਾ, ਰਣਜੀਤ ਸਿੰਘ ਰਾਣਾ ਤੇ ਭਾਈ ਦਿਲਬਾਗ ਸਿੰਘ ਬੰਡਾਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਹੁਣ ਅਮਨ-ਕਾਨੂੰਨ ਨਾਂਅ ਦੀ ਕੋਈ ਸ਼ੈਅ ਨਹੀਂ ਰਹੀ-ਜਸਬੀਰ ਸਿੰਘ ਡਿੰਪਾ <br/> ਅਗਲੀ ਖ਼ਬਰ ਗੁਰਦਾਸਪੁਰ ਦੇ ਪਿੰਡ ਆਦੀਆ 'ਚ ਪੁਲਿਸ ਕਰਮਚਾਰੀਆਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ ਤੋਂ ਬਾਅਦ ਸਰਹੱਦੀ ਖੇਤਰ ਅੰਦਰ ਅਲਰਟ...
Ad Position 24