27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਮਾਤਾ ਜਸਬੀਰ ਕੌਰ ਰੰਧਾਵਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ <br/>

Ad Position 21
No active advertisement
ਅਜੀਤ ਡੈਸਕ 27-02-2026
ਜੈਂਤੀਪੁਰ, 26 ਫਰਵਰੀ (ਭੁਪਿੰਦਰ ਸਿੰਘ ਗਿੱਲ, ਵਿਨੋਦ ਭੀਲੋਵਾਲ)-ਹਲਕਾ ਮਜੀਠਾ ਪਿੰਡ ਅੱਡਾ ਜੈਂਤੀਪੁਰ ਦੇ ਵਸਨੀਕ ਪਲਵਿੰਦਰ ਸਿੰਘ ਰੰਧਾਵਾ ਦੀ ਧਰਮਪਤਨੀ ਅਤੇ ਸਮਾਜਸੇਵੀ ਪਰਮਜੀਤ ਸਿੰਘ ਰੰਧਾਵਾ ਦੇ ਸਤਿਕਾਰਯੋਗ ਮਾਤਾ ਜਸਬੀਰ ਕੌਰ ਰੰਧਾਵਾ ਦਾ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ, ਜਿਸ ਤੋਂ ਬਾਅਦ ਇਲਾਕੇ ਦੀਆਂ ਸੰਗਤਾਂ, ਸੰਤ ਮਹਾਂਪੁਰਸ਼ ਤੇ ਸਿਆਸੀ ਆਗੂਆਂ ਨੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸਿਆਸੀ ਆਗੂਆਂ ਨੇ ਬੋਲਦਿਆਂ ਕਿਹਾ ਕਿ ਮਾਤਾ ਜਸਬੀਰ ਕੌਰ ਇਕ ਮਹਾਨ ਤੇ ਨੇਕ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਆਪਣਾ ਜੀਵਨ ਗੁਰੂ ਘਰ, ਪਰਿਵਾਰ ਅਤੇ ਲੋਕ ਸੇਵਾ ਕਰਕੇ ਗੁਜ਼ਾਰਿਆ | ਜਿਨ੍ਹਾਂ ਦੇ ਪੂਰਨਿਆਂ 'ਤੇ ਚੱਲਦਿਆਂ ਉਨ੍ਹਾਂ ਦੇ ਸਪੁੱਤਰ ਪਰਮਜੀਤ ਸਿੰਘ ਰੰਧਾਵਾ ਪਰਿਵਾਰ ਦੇ ਨਾਲ-ਨਾਲ ਸਮਾਜਸੇਵੀ ਦੇ ਤੌਰ 'ਤੇ ਗਰੀਬ ਲੋਕਾਂ ਤੇ ਗੁਰੂ ਘਰ ਦੀ ਸੇਵਾ ਕਰ ਕੇ ਇਲਾਕੇ 'ਚ ਚੰਗਾ ਨਾਮਣਾ ਖੱਟ ਰਹੇ ਹਨ | ਇਸ ਮੌਕੇ ਹਲਕਾ ਬਟਾਲਾ ਦੇ ਇੰਚਾਰਜ ਐਡਵੋਕੇਟ ਅਮਨਦੀਪ ਕੁਮਾਰ ਦੀਪੂ ਜੈਂਤੀਪੁਰ, ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਪੱਪੂ, ਰਮਨਦੀਪ ਸਿੰਘ ਥਿੰਦ ਸੈਕਟਰੀ ਮੰਡੀ ਬੋਰਡ, ਪੀ. ਏ. ਲਖਬੀਰ ਸਿੰਘ ਗਿੱਲ, ਕੁਲਵਿੰਦਰ ਸਿੰਘ ਧਾਲੀਵਾਲ, ਸਰਪੰਚ ਗੁਰਪ੍ਰੀਤ ਸਿੰਘ ਬੱਲ, ਗੁਰਦੀਪ ਸਿੰਘ ਔਲਖ, ਹਰਪ੍ਰੀਤ ਸਿੰਘ ਔਲਖ, ਰਸ਼ਪਾਲ ਸਿੰਘ ਲਾਲੀ, ਰਜਿੰਦਰ ਸਿੰਘ ਹੇਅਰ, ਨਿਸ਼ਾਨ ਸਿੰਘ ਸੰਧੂ ਪੱਟੀ, ਸੁਖਦੇਵ ਸਿੰਘ ਬੱਤਰਾ ਡੇਅਰੀ ਵਾਲੇ, ਅਮਨਬੀਰ ਸਿੰਘ, ਸੰਦੀਪ ਪੁੰਜ ਮੰਡਲ ਪ੍ਰਧਾਨ, ਨਿਰਮਲ ਸਿੰਘ ਭਿਟੇਵਿੱਡ, ਸਰਪੰਚ ਸਤਨਾਮ ਸਿੰਘ, ਮਨਮੋਹਨ ਸਿੰਘ ਬੱਲ, ਬੌਬੀ ਸੋਢੀ, ਥਾਣੇਦਾਰ ਬਿਕਰਮਜੀਤ ਸਿੰਘ ਉੱਪਲ, ਬਿਕਰਮਜੀਤ ਸਿੰਘ ਖਾਲਸਾ, ਵਿਕਰਮ ਸਿੰਘ ਗਿੱਲ, ਵਿੱਕੀ ਸ਼ਰਮਾ, ਬਚਨ ਲਾਲ ਕਾਲੇ ਸ਼ਾਹ, ਸਰਨਜੀਤ ਸਿੰਘ ਗਿੱਲ ਜਗਦੇਵ ਕਲਾਂ, ਵਿੱਕੀ ਜੇਲ੍ਹਦਾਰ, ਲਾਡੀ ਜੇਲ੍ਹਦਾਰ, ਦਲਬੀਰ ਸਿੰਘ ਬੱਲ, ਕਿਰਪਲ ਸਿੰਘ ਬੱਲ,ਗੁਰਪਿੰਦਰ ਸਿੰਘ ਬੱਲ, ਜਸਬੀਰ ਸਿੰਘ ਬੱਲ, ਜੁਝਾਰ ਸਿੰਘ ਸੰਧੂ, ਦਿਲਬਾਗ ਸਿੰਘ ਔਲਖ, ਬਲਵਿੰਦਰ ਸਿੰਘ ਮੱਜਵਿਡ, ਅਮਰਬੀਰ ਸਿੰਘ ਜਲਾਲਪੁਰ, ਸਰਪੰਚ ਗੁਰਭੇਜ ਸਿੰਘ ਸੋਨਾ, ਜਸਪਾਲ ਸਿੰਘ ਭੋਆ, ਜਗਬੀਰ ਸਿੰਘ ਬਾਊ, ਜਗਜੀਤ ਸਿੰਘ ਸੰਧੂ, ਮਨੋਹਰ ਸਿੰਘ ਰੰਧਾਵਾ, ਮਨਜੀਤ ਸਿੰਘ ਕਾਹਲੋਂ, ਪ੍ਰਭਸ਼ਰਨ ਸਿੰਘ ਚਾਚੋਵਾਲੀ, ਮਨਮੋਹਨ ਸਿੰਘ ਢਿੱਲੋਂ, ਪਲਵਿੰਦਰ ਸਿੰਘ ਖਾਲਸਾ, ਹਰਪਿੰਦਰ ਸਿੰਘ ਸਰਹਾਲਾ, ਸੰਦੀਪ ਮਹਿਤਾ, ਅਮਿ੍ਤਪਾਲ ਸਿੰਘ ਕਲੇਰ, ਜਗਜੀਤ ਸਿੰਘ ਸੇਠੀ ਰਾਜਪੂਤ, ਅਵਤਾਰ ਸਿੰਘ ਕਾਹਲੋਂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਨਿਰੰਤਰ ਵਧ ਰਿਹਾ ਪ੍ਰਦੂਸ਼ਣ ਸਿਹਤ ਤੇ ਵਾਤਾਵਰਨ ਲਈ ਗੰਭੀਰ ਖ਼ਤਰਾ <br/> ਅਗਲੀ ਖ਼ਬਰ ਜਸ਼ਨਜੀਤ ਸਿੰਘ ਨੇ ਬਤੌਰ ਸਬ ਡਵੀਜ਼ਨਲ ਮੈਜਿਸਟਰੇਟ ਬਾਬਾ ਬਕਾਲਾ ਅਹੁਦਾ ਸੰਭਾਲਿਆ <br/>
Ad Position 24