ਮੱਤੇਵਾਲ, 5 ਮਾਰਚ (ਗੁਰਪ੍ਰੀਤ ਸਿੰਘ ਮੱਤੇਵਾਲ)-ਵਿਧਾਨ ਸਭਾ ਹਲਕਾ ਮਜੀਠਾ ਅਧੀਨ ਆਉਂਦੇ ਬਲਾਕ ਮਜੀਠਾ-2 ਦੀ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਹੋਈ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਜ਼ੋਨ ਭੋਏਵਾਲ ਤੋਂ ਸੰਮਤੀ ਮੈਂਬਰ ਬੀਬਾ ਨਰਿੰਦਰ ਕੌਰ ਭੋਏਵਾਲ ਨੂੰ ਚੇਅਰਪਰਸਨ ਅਤੇ ਜ਼ੋਨ ਖਿਦੋਵਾਲੀ ਤੋਂ ਸੰਮਤੀ ਮੈਂਬਰ ਸਿਕੰਦਰ ਸਿੰਘ ਖਿਦੋਵਾਲੀ ਨੂੰ ਉਪ ਚੇਅਰਮੈਨ ਬਣਾਇਆ ਗਿਆ | ਇਸ ਚੋਣ ਪਿੱਛੋਂ ਇਲਾਕੇ ਦੇ ਮੁਹਤਬਰਾਂ ਵਲੋਂ ਉਪਰੋਕਤ ਦੋਹਾਂ ਨੂੰ ਮੁਬਾਰਕਾਂ ਦਿੰਦੀਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ | ਨਰਿੰਦਰ ਕੌਰ ਭੋਏਵਾਲ ਅਤੇ ਸਿਕੰਦਰ ਸਿੰਘ ਖਿਦੋਵਾਲੀ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਾਰਟੀ ਹਾਈਕਮਾਨ ਅਤੇ ਹਲਕਾ ਇਚਾਰਜ ਤਲਬੀਰ ਸਿੰਘ ਗਿੱਲ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਪਾਰਟੀ ਵਲੋਂ ਸੌਂਪੀ ਇਸ ਜਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ | ਇਸ ਮੌਕੇ ਦੋਹਾਂ ਆਗੂਆਂ ਨੂੰ ਸਨਮਾਨਿਤ ਕਰਨ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਬਲਬੀਰ ਸਿੰਘ ਬੋਪਾਰਾਏ, ਜਗਦੀਸ਼ ਸਿੰਘ ਸਰਪੰਚ ਭੀਲੋਵਾਲ, ਸੁਰਜੀਤ ਸਿੰਘ ਸਰਪੰਚ ਭੋਏਵਾਲ, ਸਿਕੰਦਰ ਸਿੰਘ ਭੋਏਵਾਲ, ਪ੍ਰੇਮ ਸਿੰਘ ਸਰਪੰਚ ਤਰਫਾਨ, ਸਰਵਣ ਸਿੰਘ ਚੋਗਾਵਾਂ ਸੰਮਤੀ ਮੈਂਬਰ, ਬਚਿਤਰ ਸਿੰਘ ਮੱਤੇਵਾਲ, ਸਤਬੀਰ ਸਿੰਘ ਪੰਨਵਾਂ, ਨੱਥਾ ਸਿੰਘ ਸਰਪੰਚ ਪੰਨਵਾਂ, ਬਚਿਤਰ ਸਿੰਘ ਖਿਦੋਵਾਲੀ ਆਦਿ ਹਾਜ਼ਰ ਸਨ |