ਮਜੀਠਾ, 5 ਮਾਰਚ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)-ਵਿਧਾਨ ਸਭਾ ਹਲਕਾ ਮਜੀਠਾ ਅਧੀਨ ਆਉਂਦੇ ਬਲਾਕ ਮਜੀਠਾ ਦੇ ਬਲਾਕ ਸੰਮਤੀ ਮਜੀਠਾ ਅਤੇ ਬਲਾਕ ਸੰਮਤੀ ਮਜੀਠਾ 2 ਦੇ ਚੇਅਰਮੈਨ ਅਤੇ ਉਪ ਚੇਅਰਮੈਨਾਂ ਦੀ ਚੋਣ ਐੱਸ. ਡੀ. ਐੱਮ. ਦਫਤਰ ਮਜੀਠਾ ਵਿਖੇ ਐੱਸ. ਡੀ. ਐੱਮ. ਰਜਨੀਸ਼ ਅਰੋੜਾ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਅਮਨਦੀਪ ਸਿੰਘ ਮੰਨਣ ਦੀ ਹਾਜ਼ਰੀ ਵਿਚ ਹੋਈ | ਇਸ ਚੋਣ ਵਿਚ ਦੋਵਾਂ ਬਲਾਕ ਸੰਮਤੀਆਂ ਦੇ ਜਿੱਤੇ ਹੋਏ ਸਮੂਹ ਮੈਂਬਰਾਂ ਨੇ ਭਾਗ ਲਿਆ | ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬਲਾਕ ਸੰਮਤੀ ਮਜੀਠਾ ਤੋਂ ਚੋਣਾਂ ਦੌਰਾਨ ਜਿੱਤੇ ਹੋਏ ਮੈਂਬਰਾਂ ਵਲੋਂ ਦੋ ਤਿਹਾਈ ਬਹੁਮੱਤ ਨਾਲ ਆਮ ਆਦਮੀ ਪਾਰਟੀ ਦੇ ਯਾਦਵਿੰਦਰ ਸਿੰਘ ਪੰਧੇਰ ਨੂੰ ਚੇਅਰਮੈਨ ਅਤੇ 'ਆਪ' ਦੀ ਹੀ ਰਾਜਬੀਰ ਕੌਰ ਪਤਨੀ ਅਮਨਜੀਤ ਸਿੰਘ ਪਿੰਡ ਕੋਟਲਾ ਤਰਖਾਣਾ ਨੂੰ ਉਪ ਚੇਅਰਪਰਸਨ ਚੁਣ ਲਿਆ ਗਿਆ | ਇਸ ਤਰ੍ਹਾਂ ਬਲਾਕ ਸਮੰਤੀ ਮਜੀਠਾ-ਦੋ ਤੋਂ ਜਿੱਤੇ ਮੈਂਬਰਾਂ ਵਲੋਂ ਦੋ ਤਿਹਾਈ ਬਹੁਮੱਤ ਨਾਲ ਆਮ ਆਦਮੀ ਪਾਰਟੀ ਦੀ ਨਰਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਪਿੰਡ ਚੰਨਣਕੇ ਨੂੰ ਚੇਅਰਪਰਸਨ ਅਤੇ ਸਿਕੰਦਰ ਸਿੰਘ ਪੁੱਤਰ ਸੁਲੱਖਨ ਸਿੰਘ ਪਿੰਡ ਭੀਲੋਵਾਲ ਨੂੰ ਉਪ ਚੇਅਰਮੈਨ ਚੁਣ ਲਿਆ ਗਿਆ | ਬਲਾਕ ਸੰਮਤੀ ਮਜੀਠਾ ਤੋਂ ਚੁਣੇ ਹੋਏ ਮੈਂਬਰਾਂ 'ਚ ਯਾਦਵਿੰਦਰ ਸਿੰਘ, ਬਲਜਿੰਦਰ ਸਿੰਘ, ਸਰਬਜੀਤ ਕੌਰ, ਸਪਨਾ, ਜਗਤਾਰ ਸਿੰਘ, ਹਰਜੀਤ ਸਿੰਘ, ਆਸ਼ਾ ਰਾਣੀ, ਪ੍ਰਭਜੋਤ ਕੌਰ, ਸੁੱਚਾ ਸਿੰਘ, ਜਰਮਨਜੀਤ ਸਿੰਘ, ਕਿਰਨ ਦੇਵੀ, ਸੁਨੀਲ ਮੱਟੂ (ਅਕਾਲੀ ਦਲ), ਰਾਜਬੀਰ ਕੌਰ, ਪ੍ਰੇਮ ਸਿੰਘ, ਪ੍ਰਵੀਨ ਕੁਮਾਰੀ, ਰਾਜਵਿੰਦਰ ਕੌਰ (ਅਕਾਲੀ ਦਲ), ਮੰਗਲ ਸਿੰਘ, ਮਨਪ੍ਰੀਤ ਕੌਰ (ਕਾਂਗਰਸ) ਬਾਕੀ ਸਾਰੇ ਆਪ ਅਤੇ ਮਜੀਠਾ-2 ਤੋਂ ਸ੍ਰੀਮਤੀ ਪਿਆਰੋ, ਕਰਮਜੀਤ ਸਿੰਘ ਮੱਲੀ (ਅਕਾਲੀ ਦਲ), ਗੁਰਬੀਰ ਸਿੰਘ, ਬਲਬੀਰ ਸਿੰਘ ਬੋਪਾਰਾਏ, ਨਰਿੰਦਰ ਕੌਰ, ਸਰਵਨ ਸਿੰਘ, ਸਿਕੰਦਰ ਸਿੰਘ, ਮਿੰਟੂ, ਰਾਜਵਿੰਦਰ ਕੌਰ, ਜਸ਼ਨਪ੍ਰੀਤ ਕੌਰ, ਜੰਗ ਸਿੰਘ, ਹਰਜਿੰਦਰ ਕੌਰ, ਜਗਦੀਪ ਸਿੰਘ, ਹਰਮੀਤ ਕੌਰ ਗਿੱਲ, ਰਾਜਿੰਦਰ ਕੌਰ ਸਾਰੇ 'ਆਪ' ਮੈਂਬਰ ਹਨ | ਇਸ ਮੌਕੇ ਸੁਪਰਡੈਂਟ ਬੀ. ਡੀ. ਪੀ. ਓ. ਪਲਵਿੰਦਰ ਸਿੰਘ, ਅਕਾਊਾਟੈਂਟ ਮੁਬਾਰਕ ਸਿੰਘ, ਰੀਡਰ ਟੂ ਐੱਸ. ਡੀ. ਐੱਮ. ਸੁਖਵਿੰਦਰ ਸਿੰਘ, ਕਲਰਕ ਸੰਜੀਵ ਕੁਮਾਰ, ਸੁਖਵਿੰਦਰ ਸਿੰਘ ਸੁੱਖੀ, ਜਸਵੰਤ ਸਿੰਘ ਸਰਪੰਚ ਵੀਰਮ, ਚਰਨਜੀਤ ਸਿੰਘਘ ਸਰਪੰਚ ਵਡਾਲਾ, ਬਿਕਰਮਜੀਤ ਸਿੰਘ ਸ਼ਾਮਨਗਰ, ਲਖਵਿੰਦਰ ਸਿੰਘ ਸਰਪੰਚ ਬੇਗੇਵਾਲ, ਗੁਰਦੀਪ ਸਿੰਘ ਸਾਬਕਾ ਸਰਪੰਚ ਨਾਗ ਕਲਾਂ, ਅਮਰਜੋਤ ਸਿੰਘ ਸਰਪੰਚ ਨੰਗਲ ਪੰਨੂੰਆਂ, ਰਾਜ ਕੁਮਾਰ ਸਰਪੰਚ ਲੁੱਧੜ੍ਹ ਆਦਿ ਹਾਜ਼ਰ ਸਨ |