ਚੋਗਾਵਾਂ, 5 ਮਾਰਚ (ਗੁਰਵਿੰਦਰ ਸਿੰਘ ਕਲਸੀ)-ਬੀ.ਡੀ.ਪੀ.ਓ. ਦਫਤਰ ਚੋਗਾਵਾਂ ਵਿਖੇ ਬਲਾਕ ਸੰਮਤੀ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਸਰਬਸੰਮਤੀ ਨਾਲ ਚੋਣ ਹੋਈ | ਇਹ ਚੋਣ ਐੱਸ.ਡੀ.ਐੱਮ. ਖੁਸ਼ਪ੍ਰੀਤ ਸਿੰਘ ਅਤੇ ਬੀ.ਡੀ.ਪੀ.ਓ. ਸ਼ਮਸ਼ੇਰ ਸਿੰਘ ਦੀ ਹਾਜ਼ਰੀ ਵਿਚ ਹੋਈ, ਜਿਸ ਵਿਚ ਭਜਨ ਕੌਰ ਭਿੰਡੀਸੈਦਾਂ ਨੂੰ ਚੇਅਰਮੈਨ ਅਤੇ ਹਰਪ੍ਰੀਤ ਕੌਰ ਚੋਗਾਵਾਂ ਨੂੰ ਵਾਈਸ ਚੇਅਰਮੈਨ ਚੁਣ ਲਿਆ ਗਿਆ | ਇਸ ਮੌਕੇ ਹਲਕਾ ਇੰਚਾਰਜ ਸੋਨੀਆ ਮਾਨ ਨੇ ਨਿਯੁਕਤ ਚੇਅਰਮੈਨ ਤੇ ਵਾਈਸ ਚੇਅਰਮੈਨ ਨੂੰ ਵਧਾਈ ਦਿੱਤੀ | ਇਸ ਮੌਕੇ ਭਜਨ ਕੌਰ, ਲਖਵਿੰਦਰ ਸਿੰਘ ਲੱਖਾ ਨੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਹਲਕਾ ਇੰਚਾਰਜ ਸੋਨੀਆ ਮਾਨ ਸਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਜੋ ਜਿੰਮੇਵਾਰੀ ਸੌਂਪੀ ਹੈ | ਉਸ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ | ਉਨ੍ਹਾਂ ਦੀ ਪਹਿਲ ਕਦਮੀ ਪਿੰਡਾਂ ਦੇ ਵਿਕਾਸ ਵੱਲ ਹੋਵੇਗੀ | ਇਸ ਮੌਕੇ ਸੁਰਿੰਦਰ ਸਿੰਘ ਫੌਜੀ, ਹਰਪਾਲ ਸਿੰਘ ਪਹਿਲਵਾਨ, ਨਿਸ਼ਾਨ ਸਿੰਘ, ਸੂਰਤੀ ਸਿੰਘ, ਮਲਕੀਤ ਸਿੰਘ, ਜੋਗਾ ਸਿੰਘ,ਸਰਪੰਚ ਪ੍ਰਜੀਤ ਸਿੰਘ ਬੋਪਾਰਾਏ ਬਾਜ ਸਿੰਘ, ਸਰਪੰਚ ਅਵਤਾਰ ਸਿੰਘ ਲਾਲੀ ਸਾਰੰਗੜਾ, ਰਾਮ ਸਿੰਘ, ਜਗੀਰ ਸਿੰਘ ਮੈਂਬਰ, ਡਾ.ਸ਼ਰਮਾ ਸਿੰਘ ਮੈਂਬਰ, ਸੁੱਚਾ ਸਿੰਘ ਮੈਂਬਰ, ਬਗੀਚਾ ਸਿੰਘ ਮੈਂਬਰ, ਨਿਸ਼ਾਨ ਸਿੰਘ ਮੈਂਬਰ, ਗੋਪੀ ਮੈਂਬਰ, ਸੂਰਤੀ ਮੈਂਬਰ, ਵੀਰ ਸਿੰਘ ਮੈਂਬਰ, ਦਲਬੀਰ ਸਿੰਘ ਮੈਂਬਰ, ਮੋਰ ਸਿੰਘ ਮੈਂਬਰ ਆਦਿ ਹਾਜ਼ਰ ਸਨ |