23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪਿੰਡ ਜੋਧੇ ਵਿਖੇ ਬਾਬਾ ਗੋਪਾਲ ਦਾਸ ਦੀ ਯਾਦ 'ਚ ਜੋੜ ਮੇਲਾ ਤੇ 21ਵਾਂ ਗੋਲਡ ਕਬੱਡੀ ਕੱਪ ਸਮਾਪਤ

Ad Position 21
No active advertisement
ਅਜੀਤ ਡੈਸਕ 06-03-2026
ਬਾਬਾ ਬਕਾਲਾ ਸਾਹਿਬ, 5 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਜੋਧੇ ਵਿਖੇ 108 ਬ੍ਰਹਮ ਗਿਆਨੀ ਸੰਤ ਬਾਬਾ ਗੋਪਾਲ ਦਾਸ ਦੀ ਯਾਦ ਵਿਚ ਬਾਬਾ ਗੋਪਾਲ ਦਾਸ ਸਪੋਰਟਸ ਕਲੱਬ ਵਲੋਂ ਸਾਧ ਸੰਗਤ ਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਅਤੇ 21ਵਾਂ ਗੋਲਡ ਕਬੱਡੀ ਕੱਪ ਅਮਿੱਟ ਯਾਦਾਂ ਛੱਡਦਾ ਹੋਇਆ, ਧੂਮ ਧੜੱਕੇ ਨਾਲ ਸੰਪੰਨ ਹੋਇਆ | ਸਾਲਾਨਾ ਜੋੜ ਮੇਲੇ ਸੰਬੰਧੀ ਸਭ ਤੋਂ ਪਹਿਲਾਂ ਗੁਰਦੁਆਰਾ ਬਾਬਾ ਗੋਪਾਲ ਦਾਸ ਜੀ (ਬਾਬਾ ਬੱਠਾ ਜੀ) ਵਿਖੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਉਪਰੰਤ ਭਾਰੀ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਉੱਘੇ ਰਾਗੀ-ਢਾਡੀ-ਪ੍ਰਚਾਰਕ-ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਜਸ ਰਾਹੀਂ ਨਿਹਾਲ ਕੀਤਾ | ਉਪਰੰਤ ਖੇਡ ਮੈਦਾਨ 'ਚ ਹੋਏ ਕਬੱਡੀ ਦੇ ਫਾਈਨਲ ਮੈਚ ਵਿਚ ਤੇਜਾ ਸਿੰਘ ਵਾਲਾ ਕਬੱਡੀ ਕਲੱਬ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਅੰਮਿ੍ਤਸਰ ਦੀ ਟੀਮ ਨੂੰ 35 ਦੇ ਮੁਕਾਬਲੇ 41 ਅੰਕ ਲੈ ਕੇ ਕਬੱਡੀ ਗੋਲਡ ਕੱਪ 'ਤੇ ਕਬਜ਼ਾ ਕੀਤਾ | ਪਹਿਲੇ ਸਥਾਨ 'ਤੇ ਆਈ ਟੀਮ ਨੂੰ 1 ਲੱਖ ਅਤੇ ਦੂਸਰੇ ਨੰਬਰ ਵਾਲੀ ਟੀਮ ਨੂੰ 75000/- ਰੁ: ਨਗਦ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰੱਸਾ ਕੱਸੀ ਦੇ ਮੁਕਾਬਲੇ ਵੀ ਕਰਵਾਏ ਗਏ | ਟੂਰਨਾਮੈਂਟ ਦਾ ਉਦਘਾਟਨ ਬਾਬਾ ਗੋਪਾਲ ਦਾਸ ਦੇ ਪਰਿਵਾਰ ਸ: ਹਰਮੇਲ ਸਿੰਘ, ਬਲਬੀਰ ਸਿੰਘ ਸਮੂਹ ਪਰਿਵਾਰ ਨੇ ਕੀਤਾ, ਜਦਕਿ ਇਨਾਮਾਂ ਦੀ ਵੰਡ ਬਾਬਾ ਗੋਪਾਲ ਦਾਸ ਦੇ ਪਰਿਵਾਰ ਤੋਂ ਇਲਾਵਾ ਡੇਰਾ ਰਾਧਾ ਸਵਾਮੀ ਬਿਆਸ ਤੋਂ ਸ: ਨਿਰਮਲ ਸਿੰਘ, ਚਰਨਜੀਤ ਸਿੰਘ, ਰਾਮ ਸਰੂਪ, ਸਰਪੰਚ ਦਲਜੀਤ ਸਿੰਘ ਸ਼ਾਹ ਅਤੇ ਟੂਰਨਾਮੈਂਟ ਕਮੇਟੀ ਨੇ ਸਾਂਝੇ ਤੌਰ 'ਤੇ ਕੀਤੀ | ਇਸ ਮੌਕੇ ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਸ਼ਾਹ ਸਰਪੰਚ, ਸਰਪ੍ਰਸਤ ਗੁਰਸ਼ਰਨ ਸਿੰਘ ਯੂ. ਐੱਸ. ਏ., ਰਾਜੂ ਮੱਲ੍ਹੀ ਕੈਸ਼ੀਅਰ, ਜੋਗਿੰਦਰ ਸਿੰਘ ਮੱਲ੍ਹੀ, ਦਰਸ਼ਨ ਸਿੰਘ, ਦਿਲਬਾਗ ਸਿੰਘ, ਅਮਰੀਕ ਸਿੰਘ ਯੂ. ਐੱਸ. ਏ., ਕੁਲਦੀਪ ਸਿੰਘ ਪ੍ਰਧਾਨ ਸੰਘਰਸ਼ ਕਮੇਟੀ, ਧਿਆਨ ਸਿੰਘ, ਠੇਕੇਦਾਰ ਤਰਸੇਮ ਸਿੰਘ ਜੋਧੇ, ਬਲਦੇਵ ਸਿੰਘ, ਜਗਜੀਤ ਸਿੰਘ ਬੱਲ, ਭੁਪਿੰਦਰ ਸਿੰਘ, ਹਰਜੀਤ ਸਿੰਘ ਬੱਲ, ਗਗਨ ਬੱਲ ਕੈਨੇਡਾ, ਹਰਮਨ ਹਾਗਕਾਂਗ, ਸਰਵਣ ਸਿੰਘ ਦੁਬਈ, ਪਿਸ਼ੌਰਾ ਸਿੰਘ ਅਤੇ ਗੁਰਜੰਟ ਸਿੰਘ ਯੂ. ਐੱਸ. ਏ., ਰਾਜਾ ਆਸਟ੍ਰੇਲੀਆ, ਕੁਮੈਂਟਰ ਸ਼ਿਵ ਜੋਧੇ, ਕੁਮੈਂਟਰ ਜੀਤਾ ਬਰਾੜ, ਹਰਪ੍ਰੀਤ ਸਿੰਘ ਖਾਲਸਾ ਅਤੇ ਗੁਰਮੇਲ ਸਿੰਘ ਕੈਨੇਡਾ, ਹੈਪੀ ਬੱਲ, ਨਰਿੰਦਰ ਸਿੰਘ ਸ਼ਾਹ ਦੁਬਈ, ਆਦਿ ਅਤੇ ਹੋਰ ਨਗਰ ਵਾਸੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਚੋਗਾਵਾਂ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਸਰਬਸੰਮਤੀ ਨਾਲ ਚੋਣ <br/> ਅਗਲੀ ਖ਼ਬਰ ਗੁਰਦੁਆਰਾ ਬਾਬਾ ਜਾਗੋ ਸ਼ਹੀਦ ਵਿਖੇ ਸਜਾਏ ਗਏ ਭਾਰੀ ਦੀਵਾਨ <br/>
Ad Position 24